ਰੂਪਨਗਰ 27 ਮਈ 2021
ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜਰ ਲੋਕਡਾਉੂਨ ਦੌਰਾਨ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਰੀਅਰ ਗਾਈਡੈਂਸ ਅਤੇ ਰੋਜ਼ਗਾਰ ਦੇਣ ਲਈ ਪੰਜਾਬ ਸਰਕਾਰ ਵਲੋਂ ਜੰਗੀ ਪੱਧਰ ਤੇ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਜਿਲ੍ਹਾ ਪੱਧਰ ਤੇ ਖੋਲ੍ਹੇ ਗਏ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਅਗਵਾਈ ਹੇਠ ਅੱਜ ਮਿਤੀ 27-05-2021 ਨੂੰ ਸਵੇਰੇ 11:00 ਵਜੇ ਨਾਂਦੀ ਫਾਂਉਂਡੇਸ਼ਨ, ਮਹਿੰਦਰਾ ਪ੍ਰਾਇਡ ਸਕੂਲ, ਮੁਹਾਲੀ ਦੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਕਾਮਯਾਬੀ ਦੇ ਨੁਕਤਿਆਂ ਸਬੰਧੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 59 ਪ੍ਰਾਰਥੀਆਂ ਨੇ ਭਾਗ ਲਿਆ। ਸੁਪ੍ਰੀਤ ਕੌਰ ਕੈਰੀਅਰ ਕਾਉਂਸਲਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਕੂਲ ਬੰਦ ਹੋਣ ਕਾਰਨ ਅਗਲੇਰੀ ਪੜ੍ਹਾਈ ਅਤੇ ਨੌਕਰੀਆਂ ਸਬੰਧੀ ਕਾਫ਼ੀ ਚਿੰਤਾ ਮਹਿਸੂਸ ਹੰੁਦੀ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਮੋਟੀਵੇਟ ਕਰਨਾ ਬਹੁਤ ਜ਼ਰੂਰੀ ਹੈ ਅਤੇ ਉਹੀ ਵਿਦਿਆਰਥੀ ਨੂੰ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਲਾਭਦਾਇਕ ਹੁੰਦਾ ਹੈ। ਕੋਵਿਡ 19 ਦੌਰਾਨ ਆਨਲਾਇਨ ਕਲਾਸ ਹੋਣ ਕਰਕੇ ਵਿਦਿਆਰਥੀਆਂ ਵਿੱਚ ਪੜ੍ਹਾਈ ਦਾ ਉਤਸਾਹ ਘੱਟਦਾ ਜਾ ਰਿਹਾ ਹੈ। ਇਸ ਸਥਿਤੀ ਨੂੰ ਸਮਝਦੇ ਹੋਏ ਵਿਦਿਆਰਥੀਆਂ ਨੂੰ ਜੀਵਨ ਵਿੱਚ ਪੋਜ਼ੀਟਿਵ ਰਹਿਣ ਬਾਰੇ ਅਤੇ ਅਪਨਾ ਟੀਚਾ ਪ੍ਰਾਪਤ ਕਰਨ ਲਈ ਜੋ ਵੀ ਸਹਾਇਕ ਹੋ ਸਕਦਾ ਹੈ ਉਸ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਦਿਨ ਦਾ ਸ਼ਿਡਿਉਲ ਤਿਆਰ ਕਰਨਾ ਚਾਹਿਦਾ ਹੈ ਅਤੇ ਵੱਧ ਲੋੜੀਂਦਾ ਚੀਜਾਂ ਨੂੰ ਪਹਿਲ ਦਿੰਦੇ ਹੋਏ ਆਪਣੇ ਕੰਮ ਸਮੇਂ ਸਿਰ ਕਰਨੇ ਚਾਹਿਦੇ ਹਨ।=ਅਲਤਬਸ ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਕਿਸ ਤਰ੍ਹਾਂ ਆਪਣੇ ਆਸ-ਪਾਸ ਤੋਂ ਹੀ ਕਾਮਯਾਬ ਹੋਣ ਦੇ ਮੌਕਿਆਂ ਦੀ ਤਲਾਸ਼ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਵੱਲੋਂ ਵੀ ਆਪਣੀਆਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਸਬੰਧੀ ਸਵਾਲ ਪੁੱਛੇ ਗਏ। ਵਿਦਿਆਰਥੀਆਂ ਨੂੰ ਗਾਈਡ ਕੀਤਾ ਗਿਆ ਕਿ ਉਹ ਕਿਸ ਤਰ੍ਹਾਂ ਔਕੜਾਂ ਦਾ ਸਾਮਣਾ ਕਰਦੇ ਹੋਏ ਆਪਣੇ ਜੀਵਨ ਨੂੰ ਬਹਿਤਰ ਬਣਾ ਸਕਦੇ ਹਨ। ਪ੍ਰੋਜੇਕਟ ਕੋਰਡੀਨੇਟਰ ਆਸ਼ੀਮਾ ਵਲੋ ਵੈਬੀਨਾਰ ਵਿੱਚ ਸ਼ਾਮਿਲ ਹੋਏ ਮੁੱਖ ਮਹਿਮਾਨਾਂ ਦਾ ਅਤੇ ਰੋਜ਼ਗਾਰ ਦਫ਼ਤਰ ਦੇ ਅਧਿਕਾਰੀਆਂ ਦਾ ਇਸ ਵੈਬੀਨਾਰ ਨੂੰ ਆਯੋਜਿਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਗਿਆ।ਵਕੈਰੀਅਰ ਕਾਂਉਸਲਰ ਰੂਪਨਗਰ ਵਲੋਂ ਦਸਿਆ ਗਿਆ ਕਿ ਰੋਜਗਾਰ ਦਫਤਰ ਦੀਆਂ ਸੇਵਾਵਾਂ ਜਿਵੇਂ ਕਿ ਨੌਕਰੀ, ਕੈਰੀਅਰ ਗਾਇਡੇਂਸ ਸਕਿੱਲ ਕੋਰਸ ਅਤੇ ਸਵੈ ਰੋਜਗਾਰ ਦਾ ਲਾਭ ਲੈਣ ਲਈ www.pgrkam.com ਤੇ ਨਾਮ ਦਰਜ ਕਰ ਸਕਦੇ ਹਨ।

English




