ਰੋਜ਼ਗਾਰ ਮੇਲੇ ‘ਚ ਹੁਣ ਤੱਕ 806 ਨੌਜਵਾਨਾਂ ਨੇ ਹਾਸਲ ਕੀਤੀਆਂ ਨੌਕਰੀਆਂ

Patiala Rozgar Mela

ਪਟਿਆਲਾ, 28 ਸਤੰਬਰ:
ਪੰਜਾਬ ਸਰਕਾਰ ਵੱਲੋਂ ਲਗਾਏ ਗਏ 6ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਕਰਨ ਵਿਚ ਸਹਾਈ ਹੋ ਰਹੇ ਹਨ, ਅੱਜ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਖੇ ਲੱਗੇ ਰੋਜ਼ਗਾਰ ਮੇਲੇ ‘ਚ 16 ਨਾਮੀ ਕੰਪਨੀਆਂ ਨੇ ਹਿੱਸਾ ਲਿਆ ਜਿਸ ‘ਚ ਈ. ਕਲਰਕਸ, ਟੈਕ ਮਹਿੰਦਰਾ, ਐਟੇਲਾਇਰ, ਆਟੋਮੋਬਾਇਲ, ਕੰਪੀਟੈਂਟ ਸੈਨਰਜੀ, ਵਿਰਾਸਤ ਸਕਿਉਰਟੀ ਆਦਿ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਦੀ ਇੰਟਰਵਿਊ ਲਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਤੇ ਉਤਪਤੀ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਹੁਣ ਤੱਕ ਇਸ ਰੋਜ਼ਗਾਰ ਮੇਲੇ ‘ਚ ਕੁੱਲ 806 ਨੌਜਵਾਨਾਂ ਨੇ ਇਨ੍ਹਾਂ ਕੰਪਨੀਆਂ ਵਿਚ ਨੌਕਰੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ 29 ਸਤੰਬਰ ਨੂੰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਖੇ ਰੋਜ਼ਗਾਰ ਮੇਲਾ ਲੱਗੇਗਾ, ਜਿਸ ਵਿਚ ਲਗਭਗ 15 ਵੱਖ ਵੱਖ ਨਾਮੀ ਕੰਪਨੀਆਂ ਭਾਗ ਲੈਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇwww.pgrkam.com  ਪੋਰਟਲ ‘ਤੇ ਅਜੇ ਤੱਕ ਅਪਲਾਈ ਨਹੀਂ ਕੀਤਾ ਉਹ ਨੌਜਵਾਨ ਪੋਰਟਲ ‘ਤੇ ਕੰਪਨੀਆਂ ਵੇਖ ਕੇ ਸਿੱਧੇ ਤੌਰ ‘ਤੇ ਰੋਜ਼ਗਾਰ ਮੇਲਿਆਂ ਵਿਚ ਸ਼ਿਰਕਤ ਕਰ ਸਕਦੇ ਹਨ ਤੇ ਮੌਕੇ ‘ਤੇ ਹੀ ਰਜਿਸਟਰੇਸ਼ਨ ਕਰਵਾ ਸਕਦੇ ਹਨ।