ਸਿੱਖਿਆ ਵਿਭਾਗ ਵਲੋਂ ਦਿਵਿਆਂਗ ਬੱਚਿਆਂ ਦੀ ਸਹਾਇਤਾ ਲਈ ਸਮਾਗਮ ਆਯੋਜਨ
- ਦਿਵਿਆਂਗ ਬੱਚਿਆਂ ਦੇ ਮਾਂ-ਬਾਪ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਮਹੀਨਾਵਾਰ ਪੈਨਸ਼ਨ ਲਾਜ਼ਮੀ ਲਗਵਾਉਣ: ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ
ਰੂਪਨਗਰ, 7 ਸਤੰਬਰ:
ਸਥਾਨਕ ਡਾਇਟ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਦੀ ਅਗਵਾਈ ਵਿਚ ਦਿਵਿਆਂਗ ਬੱਚਿਆਂ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਜਰਨੈਲ ਸਿੰਘ ਨੇ ਦੱਸਿਆ ਕਿ ਦਿਵਿਆਂਗ ਬੱਚਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਸਾਮਾਨ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮਾਨ ਵੰਡ ਸਮਾਗਮ ਵਿੱਚ ਪੰਜ ਬਲਾਕਾਂ ਦੇ ਬੱਚੇ ਹਾਜ਼ਰ ਸਨ। ਜਿਨ੍ਹਾਂ ਵਿੱਚ ਰੋਪੜ, ਸਲੋਰਾ, ਮੀਆਂਪੁਰ, ਸ੍ਰੀ ਚਮਕੌਰ ਸਾਹਿਬ, ਅਤੇ ਮੋਰਿੰਡਾ ਦੇ ਬੱਚੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਦਿਵਿਆਂਗ ਬੱਚਿਆਂ ਨੂੰ ਸੀ ਪੀ ਚੇਅਰ , ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ ਅਤੇ ਕੈਲਿਪਰਜ਼ ਆਦਿ ਵੰਡੇ ਗਏ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਆਈਕਿਊ ਚੈਕਅੱਪ ਉਪਰੰਤ ਬੌਧਿਕ ਦਿਵਿਆਂਗਜਨਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ ਜਿਸ ਨਾਲ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਮਹੀਨਾਵਾਰ ਪੈਨਸ਼ਨ ਲਗਾਈ ਜਾਂਦੀ ਹੈ ਅਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਸਰਟੀਫਿਕੇਟਾਂ ਦੁਆਰਾ ਦਿਵਿਆਂਗ ਬੱਚੇ ਜੋ ਪਹਿਲੀ ਤੋਂ ਅੱਠਵੀਂ ਜਮਾਤ ਵਿੱਚ ਪੜਦੇ ਹਨ ਉਨ੍ਹਾਂ ਨੂੰ ਸਲਾਨਾ 2500 ਰੁਪਏ ਅਤੇ ਨੌਵੀਂ ਤੋਂ ਬਾਰਵੀ ਦੇ ਵਿਦਿਆਰਥੀਆਂ ਨੂੰ 3500 ਰੁਪਏ ਸਲਾਨਾ ਵਜੀਫੇ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਦਿਵਿਆਂਗ) ਨੂੰ ਰਾਈਟਜ਼ ਆਫ ਪਰਸਨਜ਼ ਵਿੱਧ ਡੀਸੇਬਿਲਟੀ ਐਕਟ 2016 ਤਹਿਤ 21 ਤਰ੍ਹਾਂ ਦੀਆਂ ਕਮਜ਼ੋਰੀਆਂ ਬਾਰੇ ਮਹਤੱਵਪੂਰਣ ਵੇਰਵੇ ਦਿੰਦਿਆਂ ਸ. ਜਰਨੈਲ ਸਿੰਘ ਨੇ ਦੱਸਿਆ ਕਿ ਮਾਨਸਿਕ ਡਿਸਆਰਡਰ ਅਧੀਨ ਸਮਝਣ ਬੋਲਣ ਵਿੱਚ ਮੁਸ਼ਕਲ, ਆਪਣਾ ਗੱਲ ਸਮਝਾਉਣ ਵਿੱਚ ਮੁਸ਼ਕਲ ਆਉਣਾ, ਆਟਿਜ਼ਮ ਅਧੀਨ ਕਿਸੇ ਕੰਮ ‘ਤੇ ਧਿਆਨ ਕੇਂਦਰਿਤ ਨਾ ਕਰ ਪਾਉਣਾ, ਅੱਖ ਮਿਲਾ ਕੇ ਗੱਲ ਨਾ ਕਰ ਪਾਉਣਾ, ਗੁੰਮਸੁਮ ਰਹਿਣਾ, ਸੇਰੇਬਰਲ/ਪੋਲਿਓ/ਨਰਵ ਇੰਜਰੌ ਪਾਲਿਸੀ ਅਧੀਨ ਪੈਰਾਂ ਵਿਚ ਜਕੜਨ, ਚੱਲਣ ਵਿੱਚ ਮੁਸ਼ਕਲ, ਹੱਥ ਨਾਲ ਕੰਮ ਕਰਨ ਨਾਲ ਕਠਿਨਾਈ, ਮਾਨਸਿਕ ਰੋਗੀ ਜਿਵੇਂ ਕਿ ਅਸਭਾਵਿਕ ਵਤੀਰਾ, ਖੁਦ ਨਾਲ ਗੱਲਾਂ ਕਰਨਾ, ਭਰਮ ਜਾਲ, ਸੁਣਨ ਵਿਚ ਕਮੀ ਜਿਵੇਂ ਕਿ ਬਹਰਾਪਨ, ਘੱਟ ਸੁਣਨਾ ਤੇ ਉੱਚਾ ਸੁਣਨਾ, ਬੋਲਣ ਵਿਚ ਕਮਜੋਰੀ ਜਿਵੇਂ ਕਿ ਬੋਲਣ ਵਿਚ ਮੁਸ਼ਕਲ ਜਾਂ ਆਮ ਬੋਲੀ ਨੂੰ ਅੱਲਗ ਢੰਗ ਨਾਲ ਬੋਲਣਾ ਜਿਸਦਾ ਕਿਸੇ ਨੂੰ ਸਮਝ ਨਾ ਆਉਣਾ, ਅੰਨਾਪਣ ਅਧੀਨ, ਦੇਖਣ ਵਿੱਚ ਮੁਸ਼ਕਲ ਜਾ ਦਿਖਾਈ ਨਾ ਦੇਣਾ, ਲੋਅ ਵਿਜ਼ਨ ਅਧੀਨ ਘੱਟ ਦਿਖਣਾ ਤੇ 60 ਸਾਲ ਤੋਂ ਘੱਟ ਉਮਰ ਵਿਚ ਰੰਗਾਂ ਦੀ ਪਛਾਣ ਨਾ ਹੋਣਾ, ਚੱਲਣ ਵਿਚ ਕਮਜ਼ੋਰੀ ਜਿਵੇਂ ਕਿ ਹੱਥ ਜਾ ਪੈਰ ਜਾ ਦੋਨਾਂ ਦਾ ਕੰਮ ਨਾ ਕਰਨਾ, ਕੁਸ਼ਟ ਰੋਗ ਤੋਂ ਮੁਕਤ ਜਿਵੇਂ ਕਿ ਹੱਥ ਜਾ ਪੈਰ ਜਾ ਉੰਗਲੀਆਂ ਵਿਚ ਫਰਕ ਆ ਜਾਣਾ, ਟੇਡਾਪਣ, ਸ਼ਰੀਰ ਦੀ ਚਮੜੀ ‘ਤੇ ਰੰਗਹੀਣ ਧੱਬੇ, ਹੱਥ ਜਾ ਪੈਰ ਜਾ ਉੰਗਲੀਆਂ ਸੁੰਨ ਹੋ ਜਾਣਾ, ਬੋਨਾਪਣ ਅਧੀਨ ਵਿਅਕਤੀ ਦਾ 4 ਫੁੱਟ 10 ਇੰਚ ਹੋਣਾ/ 147 ਸੈਂਟੀਮੀਟਰ ਜਾ ਇਸ ਤੋਂ ਘੱਟ ਹੋਣਾ, ਤੇਜਾਬ ਹਮਲਾ ਪੀੜ੍ਹਤ ਅਧੀਨ ਸ਼ਰੀਰ ਦੇ ਅੰਗ ਹੱਥ, ਪੈਰ ਤੇ ਅੱਖ ਆਦਿ ਤੇਜਾਬ ਨਾਲ ਪ੍ਰਭਾਵਿਤ ਹੋਣਾ, ਮਾਸਪੇਸ਼ੀ ਦੁਰਵਿਕਾਸ ਅਧੀਨ ਮਾਸ ਪੇਸ਼ੀਆਂ ਵਿਚ ਕਮਜ਼ੋਰੀ ਜਾ ਵਿਕਰਤੀ, ਸਿੱਖਣ ਵਿਚ ਕਮਜ਼ੋਰੀ ਜਿਵੇਂ ਕਿ ਬੋਲਣਾ, ਲਿਖਣਾ, ਜੋੜਨਾ, ਘਟਾਉਣਾ, ਗੁਣਾ ਕਰਨਾ, ਭਾਗ ਵਿੱਚ ਆਕਾਰ, ਭਾਰ, ਦੂਰੀ ਆਦਿ ਨੂੰ ਸਮਝਣ ਵਿਚ ਮੁਸ਼ਕਲ ਆਉਣਾ, ਬੌਧਿਕ ਕਮਜ਼ੋਰੀ ਅਧੀਨ ਸਿੱਖਣਾ, ਸਮੱਸਿਆ ਹੱਲ ਕਰਨਾ, ਤਰਕ ਕਰਨ ਵਿੱਚ ਮੁਸ਼ਕੁਲ, ਰੋਜ਼ਾਨਾ ਦੇ ਕੰਮਾਂ-ਕਾਰਾਂ ਵਿਚ ਅਤੇ ਅਨੁਕੂਲ ਵਤੀਰੇ ਵਿਚ ਮੁਸ਼ਕਲ, ਮਲਟੀਪਲ ਸਲਰੋੋਸਿਸ ਵਿੱਚ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਫਰਕ ਹੋਣਾ, ਪਾਰਕਸਿੰਸ ਰੋਗ ਵਿੱਚ ਹੱਥ/ਪੈਰ/,ਮਾਸਪੇਸ਼ੀਆਂ ਵਿੱਚ ਜਕੜਨ, ਤੰਤਰੀਕਾ ਤੰਤਰ ਪ੍ਰਣਾਲੀ ਸਬੰਧੀ ਮੁਸ਼ਕਲ, ਹੀਮੋਫੀਲੀਆ ਵਿੱਚ ਸੱਟ ਲੱਗਣ ਨਾਲ ਖੁੂਨ ਦਾ ਜਿਆਦਾ ਵਗਣਾ, ਖੂਨ ਵਗਣਾ ਬੰਦ ਨਾ ਹੋਣਾ, ਥੈਲੇਸੀਮਿਆ ਵਿੱਚ ਖੂਨ ਵਿਚ ਹੀਮੋਗਲੋੋਬਿਨ ਘੱਟ ਹੋਣਾ, ਖੂਨ ਦੀ ਕਮੀ ਹੋਣਾ, ਸਿਕਲ ਸੈੱਲ ਬਿਮਾਰੀ ਵਿੱਚ ਖੂਨ ਦੀ ਕਾਫੀ ਜ਼ਿਆਦਾ ਕਮੀ ਹੋਣਾ, ਖੂਨ ਦੀ ਕਮੀ ਨਾਲ ਅੰਗ ਖਰਾਬ ਹੋ ਜਾਣਾ ਅਤੇ ਵਿਭਿੰਨ-ਕਮਜ਼ੋਰੀਆਂ ਵਿੱਚ ਦੋ ਜਾ ਦੋ ਤੋਂ ਵੱਧ ਕਮਜੋਰੀਆਂ ਹੋਣਾ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਮਾਂ-ਬਾਪ ਸਮੇ ‘ਤੇ ਬੱਚਿਆਂ ਦਾ ਇਲਾਜ ਨਹੀਂ ਕਰਵਾਉਂਦੇ ਜਦਕਿ ਕਈ ਬਿਮਾਰੀਆਂ ਵੱਖ-ਵੱਖ ਥੈਰੀਪੀ ਨਾਲ ਠੀਕ ਹੋ ਜਾਦੀਆਂ ਹਨ ਜਿਸ ਲਈ ਸਕੂਲ ਸਿੱਖਿਆ ਵਿਭਾਗ ਅਧੀਨ ਰਿਸੋਰਸ ਰੂਮ ਬਣਾਏ ਗਏ ਹਨ ਜਿਥੇ ਸੱਭ ਕੁਝ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ।
ਜਰਨੈਲ ਸਿੰਘ ਨੇ ਦੱਸਿਆ ਕਿ ਸਕੂਲਾਂ ਵਿਚ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਸਪੈਸ਼ਲ ਐਜੂਕੇਟਰਾਂ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਵਿਚ ਅਰਲੀ ਇੰਟਰਵੈਨਸ਼ਨ ਕੇਂਦਰ ਵਿਚ ਵੀ ਮਾਹਿਰ ਡਾਕਟਰਾਂ ਅਤੇ ਸਪੈਸ਼ਲ ਐਜੂਕੇਟਰਜ਼ ਵਲੋਂ ਇਲਾਜ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਰੰਜਨਾ ਕਤਿਆਲ, ਡੀ ਐਸ ਈ ਟੀ ਜਸਵੀਰ ਕੌਰ, ਰਿਤਕਮਲ, ਸੋਨਿਕਾ, ਨੀਰਜ, ਸੰਧਿਆ, ਗੁਰਮੀਤ ਕੌਰ, ਸੁਮਨਾ, ਚੰਦਰਾਵਤੀ, ਵੰਦਨਾ, ਬਲਵਿੰਦਰ ਸਿੰਘ, ਜਸਪਾਲ ਆਦਿ ਹਾਜ਼ਰ ਸਨ।

English






