ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਕਾਕੜਾ ਵਿਖੇ ਲੇਖ ਮੁਕਾਬਲਾ ਕਰਵਾਇਆ

ਲੇਖ ਮੁਕਾਬਲੇ ’ਚ ਅਕਵਿੰਦਰ ਕੌਰ ਪਹਿਲਾ, ਮਨਦੀਪ ਕੌਰ ਦੂਜਾ ਅਤੇ ਜ਼ਸ਼ਨਦੀਪ ਸਿੰਘ ਨੇ ਤੀਜ਼ਾ ਸਥਾਨ ਹਾਸਿਲ ਕੀਤਾ
ਸੰਗਰੂਰ, 21 ਮਈ , 2021 :
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜ਼ਿਲ੍ਹਾ ਪੱਧਰ ’ਤੇ ਸਕੂਲੀ ਵਿਦਿਆਰਥੀਆਂ ਦੇ ਚਲ ਰਹੇ ਆਨਲਾਈਨ ਲੇਖ ਮੁਕਾਬਲਿਆ ’ਚ ਵਿਦਿਆਰਥੀਆਂ ’ਚ ਕਾਫ਼ੀ ਉਤਸ਼ਾਹ ਹੈ। ਇਹ ਜਾਣਕਾਰੀ ਜ਼ਿਲ੍ਹਾ ਨੋਡਲ ਅਫ਼ਸਰ ਮੈਡਮ ਕਿਰਨ ਬਾਲਾ ਅਤੇ ਬਲਾਕ ਨੋਡਲ ਅਫ਼ਸਰ ਮੈਡਮ ਗੁਰਜੋਤ ਕੌਰ ਨੇ ਸਾਂਝੇ ਤੌਰ ਤੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਕੂਲੀ ਵਿਦਿਆਰਥੀਆਂ ਦੇ ਚਲ ਰਹੇ ਵਿੱਦਿਅਕ ਮੁਕਾਬਲਿਆਂ ਤਹਿਤ ਅੱਜ ਸਰਕਾਰੀ ਹਾਈ ਸਕੂਲ ਕਾਕੜਾ ਵਿਖੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ।ਉਨ੍ਹਾਂ ਦੱਸਿਆ ਕਿ ਇਹਨਾਂ ਵਿੱਦਿਅਕ ਮੁਕਾਬਲਿਆਂ ਦਾ ਮੰਤਵ ਵਿਦਿਆਰਥੀ ਵਰਗ ਨੂੰ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਵੱਲੋਂ ਦਿਖਾਏ ਮਾਰਗ ਦੇ ਚਲਣ ਅਤੇ ਦੂਜਿਆਂ ਨੂੰ ਇਮਾਨਦਾਰੀ ਅਤੇ ਸੱਚ ਦੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ’ਚ ਵਿਦਿਆਰਥੀ ਵਰਗ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ, ਤਾਂ ਜੋ ਵਿਦਿਆਰਥੀਆਂ ਅੰਦਰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਵਾਏ ਜਾ ਰਹੇ ਮੁਕਾਬਿਲਆਂ ’ਚ ਹੋਰ ਵਧੇਰੇ ਰੁਚੀ ਵਧੇ।
ਸ੍ਰੀਮਤੀ ਕਿਰਨ ਬਾਲਾ ਨੇ ਦੱਸਿਆ ਕਿ ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਕਾਕੜਾ ਦੇ ਸਰਕਾਰੀ ਸਕੂਲ ’ਚ ਹੋਏ ਲੇਖ ਮੁਕਾਬਲੇ ਦੌਰਾਨ ਅਕਵਿੰਦਰ ਕੌਰ ਅੱਠਵੀ ਜਮਾਤ ਨੇ ਪਹਿਲਾ, ਮਨਦੀਪ ਕੌਰ ਅੱਠਵੀ ਜਮਾਤ ਨੇ ਦੂਜਾ ਅਤੇ ਜ਼ਸ਼ਨਦੀਪ ਸਿੰਘ ਅੱਠਵੀ ਨੇ ਤੀਜ਼ਾ ਸਥਾਨ ਹਾਸਿਲ ਕੀਤਾ।
ਇਸ ਮੁਕਾਬਲੇ ਦੌਰਾਨ ਸਕੂਲ ਪਿ੍ਰੰਸੀਪਲ ਸ੍ਰੀਮਤੀ ਪਿੰਕੀ ਵਸਿਸ਼ਟ ਨੇ ਵੀ ਵਿਦਿਆਰਥੀਆਂ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।