ਹਰਜੀਤ ਸਿੰਘ ਗਰੇਵਾਲ ਨੂੰ ਜਾਨ ਤੋਂ ਮਾਰਨ ਦੀ ਧਮਕੀ

harjit singh grewal

ਬੀਕੇਯੂ ਸਿੱਧੂਪੁਰ ਵੱਲੋਂ 29 ਮਾਰਚ ਦੀ ਮਲੋਟ ਰੈਲੀ ਵਿਚ ਕਿਸਾਨ ਆਗੂ ਵੱਲੋਂ ਦਿੱਤੀ ਗਈ ਧਮਕੀ
ਚੰਡੀਗੜ, 30 ਮਾਰਚ – ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਮਲੋਟ ’ਚ ਹੋਏ ਅਣਮਨੁੱਖੀ ਤਸ਼ਦਦ ਦੇ ਵਿਰੋਧ ਵਿਚ ਪੰਜਾਬ ਭਾਜਪਾ ਵੱਲੋਂ 29 ਮਾਰਚ ਨੂੰ ‘ਮਲੋਟ ਬੰਦ’ ਦੇ ਦਿੱਤੇ ਸੱਦੇ ਦਾ ਵਿਰੋਧ ਕਰਦੇ ਹੋਏ ਕਿਸਾਨ ਜੱਥੇਬੰਦਿਆਂ ਵੱਲੋਂ ਉਸੇ ਦਿਨ ਮਲੋਟ ਦੇ ਸ਼੍ਰੀ ਗੁਰੂ ਨਾਨਕ ਦੇਵ ਚੌਕ ਵਿਚ ਰੈਲੀ ਕੀਤੀ ਗਈ।

ਇਸ ਰੈਲੀ ਵਿਚ ਇਕ ਕਿਸਾਨ ਆਗੂ ਵੱਲੋਂ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਮਲੋਟ ਵਿਚ ਆਉਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਰੈਲੀ ਵਿਚ ਕਹੇ ਗਏ ਸ਼ਬਦ ‘‘ਇਕ ਐਫਆਈਆਰ ਹੋਰ ਦਰਜ਼ ਕਰ ਕੇ ਰੱਖ ਲਓ 307 ਦੀ, ਜਿੱਥੇ ਗਰੇਵਾਲ ਮਲੋਟ ’ਚ ਆ ਗਿਆ, ਬਾਈ ਉਸਦਾ ਉਹ ਹਾਲ ਕਰਾਂਗੇ ਜਿਹੜਾ ਉਹਨੇ ਜਿੰਦਗੀ ਵਿਚ ਕਦੇ ਸੋਚਿਆ ਨੀ ਹੋਣਾ। ਬਿਲਕੁਲ ਡਰਨ ਦੀ ਕੋਈ ਲੋੜ ਨਹੀਂ ਕਿਸੇ ਸ਼ਾਇਰ ਨੇ ਲਿਖਿਆ ਹੈ ਵੱਡੇ ਬੇਰ ਉਸ ਬੇਰੀ ਨੂੰ ਲੱਗਦੇ ਨੇ, ਜਿਹੜੀ ਬੇਰੀ ਬਿਗੜੇ ਬੇਰ ਹੁੰਦੇ, ਕੌਮਾ ਉਹ ਜੱਗ ’ਤੇ ਜਿਉਂਦਿਆਂ ਨੇ, ਜਿਹੜੀ ਕੌਮ ਦੇ ਬੰਦੇ ਦਲੇਰ ਹੁੰਦੇ।’’
ਇਸ ਵਿੱਚ ਅਹਿਮ ਗੱਲ ਇਹ ਹੈ ਕਿ ਇਹ ਧਮਕੀ ਬੀਕੇਯੂ ਸਿੱਧੂਪੁਰ ਵੱਲੋਂ ਮਲੋਟ ਦੇ ਸ਼੍ਰੀ ਗੁਰੂ ਨਾਨਕ ਦੇਵ ਚੌਕ ਵਿਚ ਭਾਜਪਾ ਦੇ ਮਲੋਟ ਬੰਦ ਦੇ ਵਿਰੋਧ ਵਿਚ ਲਗਾਏ ਗਏ ਇਕ ਧਰਨੇ ਨੂੰੂ ਸੰਬੋਧਨ ਕਰਦਿਆਂ ਕਿਸਾਨ ਆਗੂ ਵੱਲੋਂ ਪੁਲਿਸ ਦੀ ਮੌਜੂਦਗੀ ਵਿਚ ਦਿੱਤੀ ਗਈ ਹੈ।