ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲੜਕੀਆਂ ਲਈ ਸਪੈਸ਼ਲ ਪਲੇਸਮੈਂਟ ਕੈਂਪ ਦਾ ਆਯੋਜਨ

ਪਲੇਸਮੈਂਟ ਕੈਂਪ ਦੌਰਾਨ 12 ਯੋਗ ਉਮੀਦਵਾਰਾਂ ਦੀ ਮੌਕੇ ‘ਤੇ ਕੀਤੀ ਗਈ ਕੰਪਨੀ ਵਲੋਂ ਚੋਣ
ਤਰਨ ਤਾਰਨ, 04 ਨਵੰਬਰ :
ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ, ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਸੀ.ਈ.ੳ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੀ ਰਹਿਨੁਮਾਈ ਹੇਠ  ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੀ ਸਹਾਇਤਾ ਲਈ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵਿਖੇ ਲੜਕੀਆਂ ਲਈ ਸਪੈਸ਼ਲ ਪਲੇਸਮੈਂਟ ਕੈਂਪ ਦਾ ਆਯੋਜਨ ਕੋਵਿਡ-19 ਸਬੰਧੀ ਸਿਹਤ ਵਿਭਾਗ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਗਿਆ ਕਿ ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਿਟਡ, ਹੁਸ਼ਿਆਰਪੁਰ ਵਲੋਂ ਮਸ਼ੀਨ ਆਪਰੇਟਰ ਦੀ ਅਸਾਮੀ ਲਈ ਯੋਗ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਗਈ। ਪਲੇਸਮੈਂਟ ਕੈਂਪ ਵਿੱਚ 24 ਲੜਕੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 12 ਯੋਗ ਉਮੀਦਵਾਰਾਂ ਦੀ ਕੰਪਨੀ ਵਲੋਂ ਮੌਕੇ ‘ਤੇ ਹੀ ਚੋਣ ਕੀਤੀ ਗਈ। ਕੰਪਨੀ ਵਲੋਂ ਸ਼੍ਰੀ ਨਰਿੰਦਰ ਰਾਣਾ, ਮੈਨੇਜਰ ਐਚ. ਆਰ. ਸ੍ਰੀਮਤੀ ਨਿਸ਼ੂ ਬਾਲਾ ਸੁਪਰਵਾਈਜ਼ਰ ਹਾਜ਼ਰ ਹੋਏ।