ਜ਼ਿਲ੍ਹੇ ‘ਚ 30 ਅਪ੍ਰੈਲ ਤੋਂ ਪਹਿਲਾਂ ਜਾਂ 30 ਅਪ੍ਰੈਲ ਨੂੰ ਨਿਰਧਾਰਤ ਵਿਆਹ/ਸ਼ਾਦੀਆਂ ਨੂੰ ਸ਼ਾਮ 6 ਵਜੇ ਤੋਂ ਬਾਅਦ ਸ਼ਰਤਾਂ ਨਾਲ ਪ੍ਰਵਾਨਗੀ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

1 ਮਈ ਨੂੰ ਜਾਂ ਬਾਅਦ ਵਾਲੇ ਵਿਆਹ ਕੋਵਿਡ ਪਾਬੰਦੀਆਂ ਦੀ ਸਮਾਂ ਸੀਮਾ ਤਹਿਤ ਹੀ ਹੋਣਗੇ
-ਪੋਲਟਰੀ ਉਤਪਾਦਾਂ ਅਤੇ ਮੀਟ ਦੀਆਂ ਦੁਕਾਨਾਂ ਨੂੰ ਕੋਵਿਡ ਕਰਫ਼ਿਊ ਤੋਂ ਛੋਟ
ਪਟਿਆਲਾ, 28 ਅਪ੍ਰੈਲ:
ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਆਪਣੇ 27 ਅਪ੍ਰੈਲ ਨੂੰ ਜਾਰੀ ਕੋਵਿਡ ਸਬੰਧੀ ਵਧੀਕ ਜ਼ਾਬਤਿਆਂ ਦੀ ਲਗਾਤਾਰਤਾ ‘ਚ ਜ਼ਿਲ੍ਹੇ ‘ਚ 30 ਅਪ੍ਰੈਲ ਨੂੰ ਜਾਂ 30 ਅਪ੍ਰੈਲ ਤੋਂ ਪਹਿਲਾਂ ਨਿਰਧਾਰਤ ਵਿਆਹ/ਸ਼ਾਦੀਆਂ ਦੀਆਂ ਰਸਮਾਂ ਨੂੰ ਸ਼ਾਮ 6 ਵਜੇ ਤੋਂ ਬਾਅਦ ਸ਼ਰਤਾਂ ਨਾਲ ਨੇਪਰੇ ਚੜਾਉਣ ਦੀ ਪ੍ਰਵਾਨਗੀ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਵਿਆਹ/ਸ਼ਾਦੀ ‘ਚ 20 ਤੋਂ ਜ਼ਿਆਦਾ ਲੋਕ ਸ਼ਿਰਕਤ ਨਹੀਂ ਕਰਨਗੇ। ਵਿਆਹ/ਸ਼ਾਦੀ ‘ਚ ਸ਼ਾਮਲ ਹੋਣ ਵਾਲਿਆਂ ਲਈ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਤੋਂ ਕਰਫ਼ਿਊ ਪਾਸ ਜਾਰੀ ਕਰਵਾਉਣ ਲਾਜ਼ਮੀ ਹੋਵੇਗਾ। ਵਿਆਹ ਸਮਾਗਮ 9 ਵਜੇ ਤੱਕ ਸੰਪੂਰਨ ਕਰਨਾ ਪਵੇਗਾ।
ਉਹ ਸਾਰੇ ਵਿਆਹ ਜੋ ਕਿ 1 ਮਈ 2021 ਜਾਂ ਉਸ ਤੋਂ ਬਾਅਦ ਤੈਅ ਕੀਤੇ ਗਏ ਹਨ, ਉਨ੍ਹਾਂ ਬਾਰੇ ਸਬੰਧਤ ਪਰਿਵਾਰਾਂ ਨੂੰ ਸਮਾਂ ਸੀਮਾ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵੱਲੋਂ 27 ਅਪ੍ਰੈਲ 2021 ਨੂੰ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਦੇ ਦਰਮਿਆਨ ਹੀ ਰੱਖਣ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਲਾਕਡਾਊਨ ਦੇ ਮੱਦੇਨਜ਼ਰ ਕੋਈ ਵੀ ਸਮਾਗਮ ਨਾ ਰੱਖਣ ਲਈ ਕਿਹਾ ਗਿਆ ਹੈ। ਸਮਾਗਮ ‘ਚ 10 ਤੋਂ ਵਧੇਰੇ ਦਾ ਇਕੱਠ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਦੀ ਮਨਜ਼ੂਰੀ ਨਾਲ ਹੀ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਅਦਾਰੇ/ਦੁਕਾਨਾਂ ਜਿਹੜੇ ਕਿ ਪੋਲਟਰੀ ਉਤਪਾਦਾਂ ਅਤੇ ਮੀਟ ਨਾਲ ਸਬੰਧਤ ਹਨ ਉਨ੍ਹਾਂ ਨੂੰ ਕੋਵਿਡ ਸਾਵਧਾਨੀਆਂ ਦਾ ਪਾਲਣਾ ਦੀ ਸੂਰਤ ‘ਚ ਕੋਵਿਡ ਪਾਬੰਦੀਆਂ ਤੋਂ ਛੋਟ ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਇਨ੍ਹਾਂ ਆਦੇਸ਼ਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 1860 ਦੀਆਂ ਧਾਰਾਵਾਂ 51 ਤੋਂ 60 ਤੱਕ ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।