—15 ਅਗਸਤ 2022 ਤੱਕ ਚੱਲਣਗੇ ਮੁਕਾਬਲੇ।
ਪਠਾਨਕੋਟ: 18 ਮਈ 2021:– ( ) ਆਜਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕਿ੍ਰਸਨ ਕੁਮਾਰ ਦੀ ਅਗਵਾਈ ‘ਚ ਜਲਿ੍ਹੇ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਆਨਲਾਈਨ ਭਾਸਣ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਆਜਾਦੀ ਦੇ 75 ਸਾਲਾਂ ਸਮਾਗਮ ਸਬੰਧੀ 1 ਮਈ 2021 ਤੋਂ 15 ਅਗਸਤ 2022 ਤੱਕ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਸਬੰਧੀ ਵਿਭਾਗ ਵਲੋਂ ਕੈਲੰਡਰ ਜਾਰੀ ਕੀਤਾ ਗਿਆ ਹੈ, ਵਿਭਾਗ ਵੱਲੋਂ ਜਾਰੀ ਕੈਲੰਡਰ ਅਨੁਸਾਰ ਜਿਲ੍ਹੇ ਵਿੱਚ ਸਕੂਲ ਪੱਧਰੀ ਭਾਸਣ ਮੁਕਾਬਲੇ ਸਫਲਤਾ ਪੂਰਵਕ ਸੰਪੰਨ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ‘ਚ ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ. ਉਨ੍ਹਾਂ ਦੱਸਿਆ ਕਿ ਭਾਸਣ ਮੁਕਾਬਲਿਆਂ ਤੋਂ ਬਾਅਦ ਲੇਖ ਰਚਨਾ, ਗੀਤ ਗਾਇਨ ਮੁਕਾਬਲਾ, ਪੇਂਟਿੰਗ ਮੁਕਾਬਲਾ, ਕਵਿਤਾ ਮੁਕਾਬਲਾ, ਪੋਸਟਰ ਮੇਕਿੰਗ ਮੁਕਾਬਲਾ, ਸਲੋਗਨ ਲਿਖਣ ਮੁਕਾਬਲਾ, ਸੁੰਦਰ ਲਿਖਾਈ ਮੁਕਾਬਲਾ, ਕੋਲਾਜ ਮੇਕਿੰਗ, ਕੋਰੀਓਗ੍ਰਾਫੀ ਅਤੇ ਸਕਿੱਟ ਮੁਕਾਬਲਾ ਕਰਵਾਇਆ ਜਾਵੇਗਾ .
ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਇਹ ਮੁਕਾਬਲੇ ਤਿੰਨ ਵਰਗਾਂ ਪਹਿਲੀ ਜਮਾਤ ਤੋਂ 5ਵੀਂ, 6ਵੀਂ ਜਮਾਤ ਤੋਂ 8ਵੀਂ ਅਤੇ 9ਵੀਂ ਜਮਾਤ ਤੋਂ 12ਵੀਂ ਜਮਾਤ ‘ਚ ਕਰਵਾਏ ਜਾ ਰਹੇ ਹਨ . ਸਕੂਲ ਬੰਦ ਹੋਣ ਕਰਕੇ ਉਕਤ ਮੁਕਾਬਲੇ ਆਨਲਾਈਨ ਕਰਵਾਏ ਜਾ ਰਹੇ ਹਨ ਅਤੇ ਸਕੂਲ ਖੁੱਲ੍ਹਣ ਦੀ ਸੂਰਤ ‘ਚ ਆਫਲਾਈਨ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਸਕੂਲ ਪੱਧਰ ‘ਤੇ ਭਾਸਣ ਮੁਕਾਬਲਿਆਂ ਤੋਂ ਬਾਅਦ ਬਲਾਕ ਪੱਧਰ ‘ਤੇ 11 ਤੋਂ 20 ਮਈ ਤੱਕ, ਤਹਿਸੀਲ ਪੱਧਰ ‘ਤੇ 21 ਤੋਂ 31 ਮਈ ਤੱਕ ਕਰਵਾਏ ਜਾਣਗੇ . ਲੇਖ ਰਚਨਾ ਮੁਕਾਬਲੇ ਸਕੂਲ ਪੱਧਰ ‘ਤੇ 1 ਤੋਂ 10 ਜੂਨ ਤੱਕ, ਬਲਾਕ ਪੱਧਰ ‘ਤੇ 11 ਤੋਂ 20 ਜੂਨ ਤੱਕ ਅਤੇ ਤਹਿਸੀਲ ਪੱਧਰ ‘ਤੇ 21 ਤੋਂ 30 ਜੂਨ ਤੱਕ ਕਰਵਾਏ ਜਾਣਗੇ । ਗੀਤ ਗਾਇਨ ਮੁਕਾਬਲੇ ਸਕੂਲ ਪੱਧਰ ‘ਤੇ 1 ਤੋਂ 10 ਜੁਲਾਈ ਤੱਕ, ਬਲਾਕ ਪੱਧਰ ‘ਤੇ 11 ਤੋਂ 20 ਜੁਲਾਈ ਤੱਕ ਅਤੇ ਤਹਿਸੀਲ ਪੱਧਰ ‘ਤੇ 21 ਤੋਂ 31 ਜੁਲਾਈ ਤੱਕ ਕਰਵਾਏ ਜਾਣਗੇ । ਪੇਂਟਿੰਗ ਮੁਕਾਬਲਿਆਂ ਦਾ ਸਮਾਂ ਸਕੂਲ ਪੱਧਰ ‘ਤੇ 1 ਤੋਂ 10 ਅਗਸਤ ਤੱਕ, ਬਲਾਕ ਪੱਧਰ ‘ਤੇ 11 ਤੋਂ 20 ਅਗਸਤ ਅਤੇ ਤਹਿਸੀਲ ਪੱਧਰ ‘ਤੇ 21 ਤੋਂ 31 ਅਗਸਤ ਤੱਕ ਰਹੇਗਾ . ਸਕੂਲ ਪੱਧਰ ‘ਤੇ ਕਵਿਤਾ ਮੁਕਾਬਲੇ 1 ਤੋਂ 10 ਅਕਤੂਬਰ ਤੱਕ, ਬਲਾਕ ਪੱਧਰ ‘ਤੇ 11 ਤੋਂ 20 ਅਕਤੂਬਰ ਤੱਕ ਅਤੇ ਤਹਿਸੀਲ ਪੱਧਰ ‘ਤੇ 21 ਤੋਂ 31 ਅਕਤੂਬਰ ਤੱਕ ਕਰਵਾਏ ਜਾਣਗੇ । ਪੋਸਟਰ ਮੇਕਿੰਗ ਮੁਕਾਬਲਿਆਂ ਦਾ ਸਮਾਂ ਸਕੂਲ ਪੱਧਰ ‘ਤੇ 1 ਤੋਂ 10 ਨਵੰਬਰ ਤੱਕ, ਬਲਾਕ ਪੱਧਰ ‘ਤੇ 11 ਤੋਂ 20 ਨਵੰਬਰ ਤੱਕ ਅਤੇ ਤਹਿਸੀਲ ਪੱਧਰ ਤੇ 21 ਤੋਂ 30 ਨਵੰਬਰ ਤੱਕ ਰਹੇਗਾ । ਸਲੋਗਨ ਲਿਖਣ ਮੁਕਾਬਲੇ ਸਕੂਲ ਪੱਧਰ ‘ਤੇ 1 ਤੋਂ 10 ਦਸੰਬਰ ਤੱਕ, ਬਲਾਕ ਪੱਧਰ ‘ਤੇ 11 ਤੋਂ 20 ਦਸੰਬਰ ਤੱਕ ਅਤੇ ਤਹਿਸੀਲ ਪੱਧਰ ‘ਤੇ 21 ਤੋਂ 31 ਦਸੰਬਰ ਤੱਕ ਕਰਵਾਏ ਜਾਣਗੇ ।
ਉਨ੍ਹਾਂ ਅੱਗੇ ਦੱਸਿਆ ਕਿ ਸੁੰਦਰ ਲਿਖਾਈ ਮੁਕਾਬਲੇ ਸਕੂਲ ਪੱਧਰ ‘ਤੇ 1 ਜਨਵਰੀ 2022 ਤੋਂ 10 ਜਨਵਰੀ 2022 ਤੱਕ, ਬਲਾਕ ਪੱਧਰ ‘ਤੇ 11 ਤੋਂ 20 ਜਨਵਰੀ ਤੱਕ, ਤਹਿਸੀਲ ਪੱਧਰ ‘ਤੇ 21 ਤੋਂ 31 ਜਨਵਰੀ ਤੱਕ ਕਰਵਾਏ ਜਾਣਗੇ। ਕੋਲਾਜ ਮੇਕਿੰਗ ਮੁਕਾਬਲਿਆਂ ਦਾ ਸਮਾਂ ਸਕੂਲ ਪੱਧਰ ‘ਤੇ 1 ਅਪ੍ਰੈਲ ਤੋਂ 10 ਅਪ੍ਰੈਲ ਤੱਕ, ਬਲਾਕ ਪੱਧਰ ‘ਤੇ 11 ਤੋਂ 20 ਅਪ੍ਰੈਲ ਤੱਕ ਅਤੇ ਤਹਿਸੀਲ ਪੱਧਰ ‘ਤੇ 21 ਤੋਂ 30 ਅਪ੍ਰੈਲ ਤੱਕ ਰਹੇਗਾ। ਕੋਰੀਓਗ੍ਰਾਫੀ ਮੁਕਾਬਲੇ ਕਰਵਾਉਣ ਦਾ ਸਮਾਂ ਸਕੂਲ ਪੱਧਰ ‘ਤੇ 1 ਮਈ 2022 ਤੋਂ 10 ਮਈ ਤੋਂ 2022 ਤੱਕ, ਬਲਾਕ ਪੱਧਰ ‘ਤੇ 11 ਤੋਂ 20 ਮਈ ਅਤੇ ਤਹਿਸੀਲ ਪੱਧਰ ‘ਤੇ 21 ਤੋਂ 31 ਮਈ ਤੱਕ ਰਹੇਗਾ। ਸਕਿੱਟ ਮੁਕਾਬਲਿਆਂ ਦਾ ਸਮਾਂ 1 ਜੁਲਾਈ ਤੋਂ 10 ਜੁਲਾਈ 2022 ਤੱਕ ਸਕੂਲ ਪੱਧਰ ‘ਤੇ, ਬਲਾਕ ਪੱਧਰ ‘ਤੇ 11 ਤੋਂ 20 ਜੁਲਾਈ ਅਤੇ ਤਹਿਸੀਲ ਪੱਧਰ ‘ਤੇ 21 ਤੋਂ 31 ਜੁਲਾਈ ਤੱਕ ਰਹੇਗਾ।
ਇਨ੍ਹਾਂ ਸਾਰੇ ਮੁਕਾਬਲਿਆਂ ਨੂੰ ਜਿਲ੍ਹਾ ਪੱਧਰ ‘ਤੇ ਕਰਵਾਉਣ ਦਾ ਸਮਾਂ 2 ਤੋਂ 5 ਅਗਸਤ ਤੱਕ ਰਹੇਗਾ। ਰਾਜ ਪੱਧਰ ‘ਤੇ ਇਹ ਮੁਕਾਬਲੇ 12 ਅਗਸਤ ਤੋਂ 15 ਅਗਸਤ 2022 ਤੱਕ ਕਰਵਾਏ ਜਾਣਗੇ। ਸਕੂਲ ਪੱਧਰ, ਬਲਾਕ ਪੱਧਰ, ਤਹਿਸੀਲ ਪੱਧਰ, ਜਿਲ੍ਹਾ ਪੱਧਰ ਅਤੇ ਰਾਜ ਪੱਧਰ ਦੇ ਜੇਤੂਆਂ ਅਤੇ ਭਾਗੀਦਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਮੌਕੇ ਤੇ ਨੋਡਲ ਅਫਸਰ ਸੈਕੰਡਰੀ ਕੌਸਲ ਸਰਮਾ, ਨੋਡਲ ਅਫਸਰ ਪ੍ਰਾਇਮਰੀ ਕੁਲਦੀਪ ਸਿੰਘ, ਪੜ੍ਹੋ ਪੰਜਾਬ ਪੜਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ, ਕਮਲ ਕਿਸੋਰ, ਰਮੇਸ ਕੁਮਾਰ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬਿ੍ਰਜ ਰਾਜ ਆਦਿ ਹਾਜਰ ਸਨ।

English






