ਡਿਸਟਰੀਬਿਊਸ਼ਨ ਕੈਂਪ ਵਿੱਚ 24 ਬੱਚਿਆਂ ਨੂੰ ਫੈਬਰੀਕੇਟਿਡ ਆਈਟਮਾਂ ਮੁਫਤ ਵੰਡੀਆਂ ਗਈਆਂ

ਪਠਾਨਕੋਟ, 25 ਅਗਸਤ 2021 ਸਰਕਾਰੀ ਪ੍ਰਾਇਮਰੀ ਸਕੂਲ ਆਨੰਦਪੁਰ ਰੋਡ ਪਠਾਨਕੋਟ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਡਿਸਟਰੀਬਿਊਸ਼ਨ ਕੈਂਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਦੀ ਅਗਵਾਈ ਹੇਠ ਅਤੇ ਬੀਪੀਈਓ ਪਠਾਨਕੋਟ-3 ਕੁਲਦੀਪ ਸਿੰਘ ਦੇ ਪ੍ਰਬੰਧਾਂ ਹੇਠ ਲਗਾਇਆ ਗਿਆ। ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਈ.ਈ.ਡੀ. ਕੰਪੋਨੈਂਟ ਵੱਲੋਂ ਲਗਾਏ ਗਏ ਇਸ ਕੈਂਪ ਵਿੱਚ 24 ਬੱਚਿਆਂ ਨੂੰ ਫੈਬਰੀਕੇਟਿਡ ਆਈਟਮਾਂ ਮੁਫਤ ਵੰਡੀਆਂ ਗਈਆਂ।
ਜ਼ਿਲ੍ਹਾ ਸਪੈਸ਼ਲ ਐਜੂਕੇਟਰ ਅੰਜੂ ਸੈਣੀ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਇਨ੍ਹਾਂ ਫੈਬਰੀਕੇਟਿਡ ਆਈਟਮਸ ਦੀ ਸਿਖਲਾਈ ਅਤੇ ਫਿਜ਼ੀਓਥਰੈਪੀ ਦੀ ਜਾਣਕਾਰੀ ਬੱਚਿਆਂ ਦੇ ਨਾਲ ਪ੍ਰੈਕਟੀਕਲ ਰੂਪ ਵਿੱਚ ਕਰ ਕੇ ਦਿੱਤੀ ਗਈ । ਅਲਿਮਕੋ ਟੀਮ ਵੱਲੋਂ ਰਮੇਸ਼ ਕੁਮਾਰ ਨੇ ਸਾਰੇ ਫੈਬਰੀਕੇਟਿਡ ਆਈਟਮਸ ਦੇ ਬਾਰੇ ਮਾਤਾ ਪਿਤਾ ਨੂੰ ਵਿਸਥਾਰ ਵਿੱਚ ਸੰਭਾਲਣ ਅਤੇ ਵਰਤੋਂ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਕੈਂਪ ਵਿੱਚ ਆਏ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਆਣ ਜਾਣ ਦਾ ਕਿਰਾਇਆ ਵਿਭਾਗ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜਿਆ ਜਾਵੇਗਾ। ਡਿਸਟਰੀਬਿਊਸ਼ਨ ਕੈਂਪ ਵਿੱਚ ਡਾ ਮਨਦੀਪ ਸ਼ਰਮਾ, ਰਾਜੂ ਬਾਲਾ ,ਰੇਨੂ ਬਾਲਾ ,ਸਵਿਤਾ ,ਅੰਜੂ ਬਾਲਾ , ਸੁਮਨ ਕੁਮਾਰੀ, ਜਸਪ੍ਰੀਤ ਅਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।
ਫੋਟੋ ਕੈਪਸਨ:- ਕੈਂਪ ਦੌਰਾਨ ਬੱਚਿਆਂ ਨੂੰ ਫੈਬਰੀਕੇਟਿਡ ਆਈਟਮ ਲਗਾਉਂਦੇ ਹੋਏ ਡਾਕਟਰ।