ਪਠਾਨਕੋਟ , 5 ਮਈ 2021 ( ):ਕਰੋਨਾ ਕਾਲ ਦੇ ਚਲਦਿਆਂ ਸੀਨੀਅਰ ਸਿਟੀਜਨ ਨੂੰ ਪੰਜਾਬ ਪੁਲਿਸ ਪਠਾਨਕੋਟ ਸੀਨੀਅਰ ਸਿਟੀਜਨ ਨੂੰ ਕਰੋਨਾ ਤੋਂ ਬਚਾਓ ਲਈ ਟੀਕਾਕਰਨ ਕਰਵਾਉਂਣ ਲਈ ਘਰ ਤੋਂ ਟੀਕਾਕਰਨ ਸੈਂਟਰ ਤੱਕ ਅਤੇ ਵਾਪਿਸ ਘਰ ਛੱਡਣ ਲਈ ਫ੍ਰੀ ਵਹੀਕਲ ਸੇਵਾ ਸੁਰੂ ਕੀਤੀ ਗਈ ਸੀ ਜਿਸ ਲਈ ਕੂਝ ਸੰਪਰਕ ਨੰਬਰ ਵੀ ਜਾਰੀ ਕੀਤੇ ਗਏ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸੁਵਿਧਾ ਦਾ ਲਾਭ ਲੈ ਸਕਣ, ਹੁਣ ਲੋਕਾਂ ਤੱਕ ਇਹ ਸੁਵਿਧਾ ਹੋਰ ਵੀ ਸੋਖਾਲੇ ਢੰਗ ਨਾਲ ਪਹੁੰਚੇ ਇਸ ਲਈ ਕੂਝ ਹੋਰ ਸੰਪਰਕ ਨੰਬਰ ਜਾਰੀ ਕੀਤੇ ਜਾ ਰਹੇ ਹਨ ਇਨ੍ਹਾਂ ਕਿਸੇ ਵੀ ਨੰਬਰਾਂ ਤੇ ਸੰਪਰਕ ਕਰਕੇ ਸੀਨੀਅਰ ਸਿਟੀਜਨ ਉਪਰੋਕਤ ਸੇਵਾ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰਗਟਾਵਾ ਸ੍ਰੀ ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ. ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕਈ ਵਾਰ ਸੀਨੀਅਰ ਸਿਟੀਜਨ ਲੋਕ ਕਰੋਨਾ ਕਾਲ ਦੋਰਾਨ ਆਉਂਣ ਜਾਣ ਦੀ ਸੁਵਿਧਾ ਨਾ ਹੋਣ ਕਰਕੇ ਟੀਕਾਕਰਨ ਕਰਵਾਉਂਣ ਤੋਂ ਬਾਂਝੇ ਰਹਿ ਜਾਂਦੇ ਹਨ ਇਨ੍ਹਾਂ ਲੋਕਾਂ ਨੂੰ ਟੀਕਾਕਰਨ ਲਈ ਆਉਂਣ ਜਾਣ ਦੀ ਸੁਵਿਧਾ ਲਈ ਪੰਜਾਬ ਪੁਲਿਸ ਪਠਾਨਕੋਟ ਵੱਲੋਂ ਇਹ ਫ੍ਰੀ ਸੇਵਾ ਸੁਰੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸੋਮਵਾਰ ਤੋਂ ਸੁਕਰਵਾਰ ਤੱਕ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਕੋਈ ਵੀ ਸੀਨੀਅਰ ਸਿਟੀਜਨ ਕੋਵਿਡ ਟੀਕਾਕਰਨ ਲਈ ਸਲੋਟ ਬੂੱਕ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਲਈ ਜਾਣ ਲਈ ਪੁਲਿਸ ਕੰਟਰੋਲ ਰੂਮ ਪਠਾਨਕੋਟ 87280-33500, ਡੀ.ਐਸ.ਪੀ. ਸਿਟੀ ਦੇ ਮਬਾਇਲ ਨੰਬਰ 98760-13537, ਐਸ.ਐਚ.ਓ. ਡਿਵੀਜਨ ਨੰਬਰ 1 ਦੇ ਮੋਬਾਇਲ ਨੰਬਰ 8872033311, ਐਸ.ਐਚ.ਓ. ਡਿਵੀਜਨ ਨੰਬਰ 2 ਦੇ ਮੋਬਾਇਲ ਨੰਬਰ 8872033312, ਐਸ.ਐਚ.ਓ. ਮਾਮੂਨ ਕੈਂਟ ਦੇ ਮੋਬਾਇਲ ਨੰਬਰ 8872033314 ਅਤੇ ਟੈਲੀਫੋਨ ਨੰਬਰ 0186-2345516 ਤੇ ਫੋਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ ਕਿ ਸਿਨੀਅਰ ਸਿਟੀਜਨ ਨੇ ਇਸ ਸਫਰ ਦੋਰਾਨ ਮਾਸਕ ਲਗਾਇਆ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ ਅਧਾਰ ਕਾਰਡ ਲਾਜਮੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਜਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਸਿਨੀਅਰ ਸਿਟੀਜਨ ਨੂੰ ਫ੍ਰੀ ਦਿੱਤੀ ਜਾਵੇਗੀ।

English






