ਪੰਜਾਬ ਆਯੂਰਵੈਦਿਕ ਮੈਡੀਕਲ ਆਫਿਸਰਜ ਐਸੋਸੀਏਸ਼ਨ ਦੇ ਵਫਦ ਨੇ ਏਡੀਸੀ ਮੋਹਾਲੀ ਨੂੰ ਸੌਂਪਿਆ ਮੰਗ ਪੱਤਰ
ਮੋਹਾਲੀ, 24 ਜੂਨ – ਪੰਜਾਬ ਆਯੂਰਵੈਦਿਕ ਮੈਡੀਕਲ ਆਫਿਸਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਸਰਕਾਰੀ ਡਾਕਟਰਾਂ ਨੂੰ ਮਿਲ ਰਿਹੇ 25 ਫੀਸਦੀ ਐਨਪੀਏ ਨੂੰ ਤਨਖਾਹ ਦਾ ਹਿੱਸਾ ਜਾਰੀ ਰੱਖਣ ਦੀ ਮੰਗ ਕੀਤੀ ਹੈ। ਅੱਜ ਇਸ ਸਬੰਧ ਵਿਚ ਪੰਜਾਬ ਆਯੂਰਵੈਦਿਕ ਮੈਡੀਕਲ ਆਫਿਸਰਜ ਐਸੋਸੀਏਸ਼ਨ ਦੀ ਮੋਹਾਲੀ ਇਕਾਈ ਦੇ ਵਫਦ ਨੇ ਇਕ ਮੰਗ ਪੱਤਰ ਐਡੀਸ਼ਨਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਸੌਂਪਿਆ। ਐਸੋਸੀਏਸ਼ਨ ਨੇ ਵਫਦ ਵਿਚ ਡਾ. ਅਮਰਦੀਪ ਢਿੱਲੋਂ, ਡਾ. ਰਾਜੀਵ, ਡਾ. ਆਸ਼ਿਮਾ, ਡਾ. ਨਵਦੀਪ, ਡਾ. ਅਮਨਪ੍ਰੀਤ, ਡਾ. ਜੀਵਨਜੋਤ ਢਿੱਲੋਂ ਅਤੇ ਡਾ. ਰਜਨੀ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਫਦ ’ਚ ਸ਼ਾਮਲ ਡਾਕਟਰਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਐਨਪੀਏ ਨੂੰ 25 ਤੋਂ ਘਟਾ ਕੇ 20 ਫੀਸਦੀ ਕਰਨਾ ਡਾਕਟਰੀ ਕਿੱਤੇ ਨਾਲ ਸਰਾਸਰ ਧੱਕਾ ਹੈ। ਉਨਾਂ ਕਿਹਾ ਕਿ ਕੋਰੋਨਾ ਦੌਰਾਨ ਸੈਕੜੇਂ ਡਾਕਟਰ ਇਸ ਦੌਰਾਨ ਕਰੋਨਾ ਪੀੜਤ ਹੋਏ ਹਨ ਅਤੇ ਕੁੱਝ ਡਾਕਟਰ ਤਾਂ ਆਪਣੀ ਜਾਨ ਹੀ ਗਵਾ ਚੁੱਕੇ ਹਨ ਅਤੇ ਉਹਨਾਂ ਦੀ ਹੌਂਸਲਾ ਅਫਜਾਈ ਕਰਨ ਦੀ ਬਜਾਏ ਸਰਕਾਰ ਉਨਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ। ਉਨਾਂ ਕਿਹਾ ਕਿ ਅੱਜ ਤੱਕ ਪੰਜਾਬ ਸਰਕਾਰ ਆਪਣੇ ਸਰਕਾਰੀ ਡਾਕਟਰਾਂ ਨੂੰ ਮੁੱਢਲੀ ਤਖਨਾਹ ਦੇ 25 ਫੀਸਦੀ ਦੇ ਬਰਾਬਰ ਐਨਪੀਏ ਦਿੰਦੀ ਆ ਰਹੀ ਹੈ। ਇਹ ਐਨਪੀਏ ਹਰ ਲਾਭ ਵਾਸਤੇ ਮੁੱਢਲੀ ਤਨਖਾਹ ਦਾ ਹਿੱਸਾ ਮੰਨਿਆਂ ਜਾਦਾ ਰਿਹਾ ਹੈ। ਉਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਗਠਿਤ 6ਵੇਂ ਪੇ ਕਮਿਸ਼ਨ ’ਚ ਐਨਪੀਏ ਨੂੰ ਘਟਾਇਆ ਅਤੇ ਮੁੱਢਲੀ ਤਨਖਾਹ ਤੋਂ ਇਲਾਵਾ ਕੋਈ ਵੀ ਭੱਤਾ ਮੁੱਢਲੀ ਤਨਖਾਹ ਦਾ ਹਿੱਸਾ ਨਹੀਂ ਬਣਾਇਆ।
ਉਨਾਂ ਪੰਜਾਬ ਸਰਕਾਰ ਨੂੰ ਇਸ ਫੈਸਲੇ ਨੂੰ ਸਿਰੇ ਤੋਂ ਰੱਦ ਕਰਨ, ਐਨਪੀਏ 33 ਫੀਸਦੀ ਕਰਨ, ਐਨਪੀਏ ਨੂੰ ਮੁੱਢਲੀ ਤਨਖਾਹ ਦਾ ਹਿੱਸਾ ਮੰਨਣ ਅਤੇ ਪੈਨਸ਼ਨ ਫਿਕਸ ਕਰਨ ਦੇ ਨਾਲ ਨਾਲ ਕਰੋਨਾ ਮਹਾਮਾਰੀ ਨਾਲ ਲੜਨ ਵਾਲੇ ਡਾਕਟਰਾਂ ਨੂੰ ਸਪੈਸ਼ਲ ਭੱਤਾ ਦੇਣ ਦੀ ਮੰਗ ਕਰਦੀ ਹੈ।

English






