ਰਾਕੇਸ਼ ਸ਼ਰਮਾ ਭਾਰਤੀ ਦਵਾ ਪ੍ਰਣਾਲੀ ਦੇ ਐਥਿਕਸ ਐਂਡ ਰਜਿਸਟਰੇਸ਼ਨ ਬੋਰਡ ਦੇ ਪ੍ਰਧਾਨ ਨਿਯੁਕਤ

ਚੰਡੀਗੜ, 16 ਜੂਨ- ਅਪੋਇੰਟਮੈਂਟ ਕਮੇਟੀ ਆਫ ਦਿ ਕੈਬਿਨੇਟ ਭਾਰਤ ਸਰਕਾਰ ਵੱਲੋਂ ਮੰਜੂਰੀ ਦੇ ਮੱਗਰੋਂ ਕੇਂਦਰੀ ਆਯੁਸ਼ ਮੰਤਰਾਲੇ ਨੇ ਪ੍ਰੌਫੇਸਰ (ਵੈਦ) ਰਾਕੇਸ਼ ਸ਼ਰਮਾ ਨੂੰ ਬੋਰਡ ਆਫ ਐਥਿਕਸ ਐਂਡ ਰਜਿਸਟੇ੍ਰਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਸਨ ਦੇ ਪ੍ਰਧਾਨ ਦੇ ਤੌਰ ’ਤੇ ਨਿਯੁਕਤ ਕਰ ਦਿੱਤਾ ਹੈ। ਇਹ ਬੋਰਡ ਨੈਸ਼ਨਲ ਕਮੀਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਸਨ ਦੇ ਅਧੀਨ ਆਉਂਦਾ ਹੈ।

ਪ੍ਰੋਫੈਸਰ ਸ਼ਰਮਾ 12 ਸਾਲ ਪੰਜਾਬ ਸਰਕਾਰ ਵਿਚ ਆਯੁਰਵੇਦ ਦੇ ਡਾਇਰੈਕਟਰ ਰਹੇ ਹਨ ਅਤੇ ਉਹ ਆਯੁਰਵੇਦ ਦੇ ਖੇਤਰ ਵਿਚ ਪੀ.ਐਚ.ਡੀ. ਹਨ, ਜਿਨਾਂ ਦਾ 22 ਸਾਲ ਅਧਿਆਪਨ ਅਤੇ 36 ਸਾਲ ਵੈਦਗੀ ਦਾ ਤਜਰਬਾ ਹੈ। ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ, ਮੈਂਬਰ ਸੈਕਟਰੀ ਸਟੇਟ ਮੈਡੀਸਨਲ ਪਲਾਂਟਸ ਬੋਰਡ, ਪੰਜਾਬ ਦੇ ਆਯੁਰਵੇਦ ਅਤੇ ਯੂਨਾਨੀ ਮੈਡੀਸਨ ਬੋਰਡ ਦੇ ਚੇਅਰਮੈਨ ਅਤੇ ਡਰੱਗ ਲਾਇਸੈਂਸ ਅਥਾਰਿਟੀ ਵੀ ਰਹਿ ਚੁੱਕੇ ਹਨ।

ਪ੍ਰੋਫੈਸਰ ਸ਼ਰਮਾ ਡਰੱਗ ਐਡਵਾਈਜਰੀ ਕਮੇਟੀ ਪੰਜਾਬ ਦੇ ਚੇਅਰਮੈਨ ਅਤੇ ਪੰਜਾਬ ਆਯੁਰਵੇਦ ਫੈਕਲਟੀ ਦੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਹਨ। ਉਹ ਸਰਕਾਰੀ ਆਯੁਰਵੈਦਿਕ ਕਾਲਜ ਦੇ ਕਾਇਮ ਮੁਕਾਮ ਪਿ੍ਰੰਸੀਪਲ ਵੀ ਰਹੇ ਹਨ। ਪ੍ਰੋਫੈਸਰ ਸ਼ਰਮਾ ਸਰਕਾਰੀ ਆਯੁਰਵੈਦਿਕ ਕਾਲਜ ਵਿਚ ਕਾਇਆ ਚਿਕਿਤਸਾ ਵਿਭਾਗ ਦੇ ਪ੍ਰੋਫੈਸਰ ਅਤੇ ਮੁੱਖੀ ਵੀ ਰਹਿ ਚੁੱਕੇ ਹਨ।