ਗੌਸੇਵਾ ਕਰਨ ਵਾਲਿਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ
ਪੰਜਾਬ ਗੌ ਸੇਵਾ ਕਮਿਸ਼ਨ ਹਮੇਸ਼ਾਂ ਗੌਮਾਤਾ ਦੀ ਸੇਵਾ ਅਤੇ ਸੁਰੱਖਿਆ ਦਾ ਖਿਆਲ ਰੱਖਣ ਲਈ ਵਚਨਬੱਧ- ਸਚਿਨ ਸ਼ਰਮਾ ਚੇਅਰਮੈਨ, ਪੰਜਾਬ ਗੌ ਸੇਵਾ ਕਮਿਸ਼ਨ
ਐਸ.ਏ.ਐਸ ਨਗਰ, 13 ਜੁਲਾਈ 2021
ਵਿਸ਼ਵ ਗੌਮਾਤਾ ਪ੍ਰਸ਼ੰਸਾ ਦਿਵਸ ਦੇ ਮੌਕੇ ਤੇ ਸ਼੍ਰੀ ਸਚਿਨ ਸ਼ਰਮਾ ਚੇਅਰਮੈਨ ਅਤੇ ਡਾ: ਪ੍ਰੀਤੀ ਸਿੰਘ ਸੀ.ਈ.ਓ. ਪੰਜਾਬ ਗੌ ਸੇਵਾ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 13 ਜੁਲਾਈ ਨੂੰ ਗੌਮਾਤਾ ਦੀ ਸੇਵਾ-ਸੰਭਾਲ, ਇਲਾਜ ਨਾਲ ਜੁੜੀਆਂ ਗੈਰ-ਸਰਕਾਰੀ ਸੰਸਥਾਵਾਂ, ਗਉਸ਼ਾਲਾਵਾਂ ਅਤੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਕਿਸਾਨਾਂ ਨੂੰ, ਜੋ ਡੇਅਰੀ ਵਿਕਾਸ ਦੇ ਕਾਰੋਬਾਰ ਨਾਲ ਜੁੜੇ ਹਨ, ਨੂੰ ਗੌਸੇਵਾ ਪ੍ਰਤੀ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 
ਆਪਣੇ ਸੰਦੇਸ਼ ਵਿਚ ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਗੌ ਸੇਵਾ ਕਮਿਸ਼ਨ ਸਦੇਵ ਗੌਮਾਤਾ ਦੀ ਸੇਵਾ ਅਤੇ ਸੁਰੱਖਿਆ ਦਾ ਖਿਆਲ ਰੱਖਣ ਲਈ ਵਚਨਬੱਧ ਹੈ। ਪੰਜਾਬ ਗੌ ਸੇਵਾ ਕਮਿਸ਼ਨ ਵੱਲੋਂ ਗਉਆਂ ਦੀ ਭਲਾਈ ਲਈ ਵੱਖ ਵੱਖ ਕੰਮ ਕੀਤੇ ਜਾ ਰਹੇ ਹਨ, ਜਿਸ ਵਿੱਚ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਰਾਜ ਵਿੱਚ 200 ਗੌ ਸਿਹਤ ਕੈਂਪ ਲਗਾਏ ਗਏ ਅਤੇ ਟੀਕਾਕਰਨ ਮੁਹਿੰਮ ਸਮੇਂ ਸਮੇਂ ਤੇ ਸ਼ੁਰੂ ਕੀਤੀ ਗਈ। ਗਉਸ਼ਾਲਾਵਾਂ ਰਜਿਸਟਰ ਕੀਤੀਆਂ ਗਈਆਂ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ। ਗਉਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਵਿਚ ਗੋਬਰ ਦੇ ਗਮਲੇ, ਦੀਵੇ, ਖਾਦ, ਬਾਇਓ ਗੈਸ ਆਦਿ ਬਣਾਈ ਜਾ ਰਹੀ ਹੈ ਤਾਂ ਜੋ ਇਸ ਰਾਹੀਂ ਕੀਤੀ ਕਮਾਈ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਕਾਇਮ ਰੱਖੀ ਜਾ ਸਕੇ।
ਪ੍ਰੋਜੈਕਟ ਸਾਹੀਵਾਲ ਹਾਲ ਹੀ ਵਿਚ 1 ਜੂਨ ਨੂੰ ਗਊਆਂ ਦੀ ਨਸਲ ਸੁਧਾਰ ਲਈ ਸ਼ੁਰੂ ਕੀਤਾ ਗਿਆ।
ਵਿਸ਼ਵ ਦੁੱਧ ਦਿਨ ਦਿਹਾੜੇ ਵੇਰਕਾ ਵਿਚ ਗਊਆਂ ਦਾ ਦੁੱਧ ਸ਼ੁਰੂ ਕਰਨ ਅਤੇ ਇਸ ਤੋਂ ਬਣੇ ਪਦਾਰਥਾਂ ਨੂੰ ਲੋਕਾਂ ਲਈ ਪੌਸ਼ਟਿਕ ਭੋਜਨ ਵਜੋਂ ਜਾਰੀ ਕਰਨ ਦੀ ਮੰਗ ਮਾਨਯੋਗ ਮੁੱਖ ਮੰਤਰੀ ਦੇ ਸਾਹਮਣੇ ਰੱਖੀ ਗਈ ਹੈ, ਜਿਸ ਤੇ ਕੰਮ ਚੱਲ ਰਿਹਾ ਹੈ।
ਗੌਮਤਾ ਨੂੰ ‘ਰਾਸ਼ਤਰਮਤਾ’ ਦਾ ਦਰਜਾ ਦਿਵਾਉਣ ਅਤੇ ਇਸ ਨੂੰ ਭਾਰਤ ਦਾ ਰਾਸ਼ਟਰੀ ਜਾਨਵਰ ਘੋਸ਼ਿਤ ਕਰਨਾ ਦੀ ਮੰਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਇੱਕ ਪੱਤਰ ਲਿਖ ਕੇ ਰੱਖੀ ਗਈ ਹੈ ।
ਉਨ੍ਹਾਂ ਨੇ ਰਾਜ ਦੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸ਼ੁਭ ਦਿਹਾੜੇ ਤੇ ਸਾਨੂੰ ਆਪਣੇ ਨੇੜੇ ਗਉਸ਼ਾਲਾ ਜਾਣਾ ਚਾਹੀਦਾ ਹੈ ਅਤੇ ਗੌਮਾਤਾ ਨੂੰ ਮੱਥਾ ਟੇਕਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਨਾਲ ਉਥੇ ਜਾ ਕੇ ਗੌਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਆਪਣੇ ਜੀਵਨ ਦੇ ਕੁਝ ਪਲ ਗੌਮਾਤਾ ਨੂੰ ਜ਼ਰੂਰ ਦਿਓ, ਜਿਸ ਨੇ ਸਦੀਆਂ ਤੋਂ ਸਾਰੀਆਂ ਦਾ ਪਾਲਣ ਪੋਸ਼ਣ ਕੀਤਾ ਹੈ। ਇਸ ਦੀ ਸੇਵਾ ਕਦੇ ਵਿਅਰਥ ਨਹੀਂ ਜਾਂਦੀ; ਸਾਡੇ ਗੁਰੂਆਂ, ਦੇਵੀ-ਦੇਵਤਿਆਂ, ਸੰਤਾਂ ਅਤੇ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਸਿਖਾਇਆ ਹੈ । ਸ਼੍ਰੀ ਕ੍ਰਿਸ਼ਨ ਜੀ ਅਤੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸਾਨੂੰ ਆਪਣੀਆਂ ਸਿਖਿਆਵਾਂ ਦੁਆਰਾ ਇਸ ਦੀ ਮਹੱਤਤਾ ਅਤੇ ਸੇਵਾ ਨਾਲ ਜੋੜਿਆ ਹੈ, ਜੋ ਕਿ ਅਜੇ ਵੀ ਪਵਿੱਤਰ ਗ੍ਰੰਥਾਂ ਵਿਚ ਦਰਜ ਹੈ। ਅੱਜ ਅਸੀਂ ਇਸ ਪਵਿੱਤਰ ਅਸਥਾਨ ‘ਤੇ ਇਸ ਅਭਿਆਸ ਨੂੰ ਅੱਗੇ ਵਧਾ ਰਹੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਮਹੱਤਤਾ, ਸ਼ਾਨ ਅਤੇ ਗੁਣਾਂ ਤੋਂ ਜਾਣੂ ਕਰਵਾਉਨ ਦੀ ਕੋਸ਼ਿਸ਼ ਕਰ ਰਹੇ ਹਾਂ।

English






