ਚੰਡੀਗੜ੍ਹ 20 ਸਤੰਬਰ,2021
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨਮਦਿਨ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੁਆਰਾ ਮਨਾਏ ਜਾ ਰਹੇ ਸੇਵਾ ਅਤੇ ਸਮਰਪਣ ਅਭਿਆਨ ਦੇ ਤਹਿਤ ਭਾਜਪਾ ਚੰਡੀਗੜ੍ਹ ਪ੍ਰਧਾਨ ਪ੍ਰਦੇਸ਼ ਅਰੁਣ ਸੂਦ ਨੇ ਭਾਰਤ ਰਤਨ ਅਟਲ ਜਿਲਾ ਦੇ ਵਲੋਂ ਸ਼੍ਰੀ ਰਾਧਾ ਮੰਦਰ ਸੈਕਟਰ 34 ਵਿਚ ਲਗਾਏ ਗਏ 5 ਦਿਵਸੀਏ ਫਿਜ਼ੀਓਥੈਰੇਪੀ ਕੈੰਪ ਦੀ ਸ਼ੁਰੂਆਤ ਕੀਤੀ। ਇਸ ਕੈੰਪ ਵਿਚ ਅਨੁਭਵੀ ਡਾਕਟਰਾਂ ਦੀ ਦੇਖ ਰੇਖ ਵਿਚ ਫਿਜ਼ੀਓਥੈਰੇਪੀ ਕਾਰਵਾਈ ਜਾਵੇਗੀ ਅਤੇ ਭਵਿੱਖ ਦੇ ਲਈ ਟਿਪਸ ਵੀ ਦਿਤੇ ਜਾਣਗੇ। ਜ਼ਿਲਾ ਪ੍ਰਧਾਨ ਰਾਜੇਂਦਰ ਸ਼ਰਮਾ ਦੀ ਅਗਵਾਈ ਵਿਚ ਆਯੋਜਿਤ ਇਸ ਪ੍ਰੋਗਰਾਮ ਵਿਚ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਨੇ ਮੁੱਖ ਰੂਪ ਵਿੱਚ ਹਿੱਸਾ ਲਿਆ। ਉਨ੍ਹਾਂ ਦੇ ਨਾਲ ਪ੍ਰਦੇਸ਼ ਦਫ਼ਤਰੀ ਸਕੱਤਰ ਦੇਵੀ ਸਿੰਘ, ਯੁਵਾ ਮੋਰਚਾ ਪ੍ਰਧਾਨ ਵਿਜੈ ਰਾਣਾ, ਉਪਪ੍ਰਧਾਨ ਅੰਕੁਰ ਰਾਣਾ, ਭਾਜਪਾ ਮੰਡਲ ਪ੍ਰਧਾਨ ਪ੍ਰੀਤੀ ਵਰਮਾ, ਵਿਕਾਸ ਮੰਗਲ ਆਦਿ ਕਾਰਜਕਰਤਾ ਸ਼ਾਮਲ ਹੋਏ।
ਇਸ ਤੋਂ ਇਲਾਵਾ ਅਟਲ ਜਿਲਾ ਸੈਕਟਰ 52 ਵਿੱਚ ਮੰਡਲ ਪ੍ਰਧਾਨ ਲਲਿਤ ਚੌਹਾਨ ਦੀ ਦੇਖ ਰੇਖ ਵਿਚ ਅਤੇ ਸੈਕਟਰ 35 ਵਿੱਚ ਮੰਡਲ ਪ੍ਰਧਾਨ ਪ੍ਰੀਤੀ ਵਰਮਾ ਦੀ ਦੇਖ ਰੇਖ ਵਿਚ ਟੀਕਾਕਰਨ ਕੈੰਪ ਆਯੋਜਿਤ ਕੀਤਾ ਗਿਆ । ਜਦਕਿ ਡਾ. ਸ਼ਯਮਾਂ ਪ੍ਰਸ਼ਾਦ ਮੁਖਰਜੀ ਜ਼ਿਲਾ ਦੁਆਰਾ ਸੈਕਟਰ 45 ਵਿਚ ਮੰਡਲ ਪ੍ਰਧਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਟੀਕਾਕਰਣ ਕੈੰਪ ਲਗਾਇਆ ਗਿਆ । ਇਸ ਮੌਕੇ ਤੇ ਜ਼ਿਲਾ ਪ੍ਰਧਾਨ ਨਰੇਸ਼ ਪੰਚਾਲ, ਕੌਂਸਲਰ ਕੰਵਰ ਰਾਣਾ ਦੇ ਨਾਲ ਅਰਵਿੰਦਰ ਸਿੰਘ, ਰਾਜੇਸ਼ ਅਰੋੜਾ ਆਦਿ ਮੌਜੂਦ ਰਹੇ ।
ਸ਼ਹੀਦ ਭਗਤ ਸਿੰਘ ਜਿਲਾ ਦੁਆਰਾ ਧਨਾਸ ਪਿੰਡ ਵਿੱਚ ਫਲ ਵੰਡੇ ਗਏ, ਜਿਸ ਵਿਚ ਜਿਲਾ ਪ੍ਰਧਾਨ ਸਤਿੰਦਰ ਸਿੰਘ ਸਿੱਧੁ, ਪ੍ਰਭਾਰੀ ਤੇਜੇਂਦਰ ਸਿੰਘ ਸਰਾ, ਮੰਡਲ ਪ੍ਰਧਾਨ ਦੀਪਕ ਉਨਿਆਲ ਨੇ ਹਿੱਸਾ ਲਿਆ।
ਹੋਰ ਪੜ੍ਹੋ : ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਚਾਰ ਵਿਭਾਗਾ ਦੇ ਕੋਆਰਡੀਨੇਟਰ ਅਤੇ ਇਕ ਪ੍ਰਕੋਸ਼ਠ ਦੇ ਕਨਵੀਨਰ ਦੀ ਕੀਤੀ ਨਿਯੁਕਤੀ
ਹਲੋ ਮਾਜਰਾ ਦੀਪ ਕੰਪਲੈਕਸ ਵਿੱਚ ਪ੍ਰਦੇਸ਼ ਸਕੱਤਰ ਦੇਵੀ ਸਿੰਘ ਅਤੇ ਦੀਪਕ ਭੋਮੀਆ ਦੀ ਦੇਖ ਰੇਖ ਵਿਚ ਰਾਸ਼ਨ ਵੰਡਿਆ ਗਿਆ ।
ਰਾਮ ਦਰਬਾਰ ਦੇ ਮੰਡਲ ਪ੍ਰਧਾਨ ਬ੍ਰਿਜੇਂਦਰ ਸਿੰਘ, ਕੌਂਸਲਰ ਭਰਤ ਕੁਮਾਰ ਦੀ ਮੌਜੂਦਗੀ ਵਿੱਚ ਫਲ ਵੰਡਣ ਦਾ ਪ੍ਰੋਗਰਾਮ ਕੀਤਾ ਗਿਆ।
ਇਸੇ ਪ੍ਰਕਾਰ ਮਨੀਮਾਜਰਾ ਸ਼ਾਸਤਰੀ ਨਗਰ ਵਿੱਚ ਮਹਿਲਾ ਮੋਰਚਾ ਵਲੋਂ ਭਾਜਪਾ ਪ੍ਰਦੇਸ਼ ਦੀ ਦੀ ਉਪਪ੍ਰਧਾਨ ਆਸ਼ਾ ਜਸਵਾਲ ਅਤੇ ਮਹਿਲਾ ਮੋਰਚਾ ਪ੍ਰਦੇਸ਼ ਪ੍ਰਧਾਨ ਸੁਨੀਤਾ ਧਵਨ ਦੀ ਮੌਜੂਦਗੀ ਵਿਚ ਫਲ ਵੰਡੇ ਗਏ ।
ਰਾਣੀ ਝਾਂਸੀ ਜਿਲਾ ਵਿੱਚ ਸਫਾਈ ਮੁਹਿੰਮ ਚਲਾਈ ਗਈ ਜਿਸ ਵਿਚ ਜ਼ਿਲਾ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਮੁਖ ਰੂਪ ਵਿਚ ਹਿਸਾ ਲਿਆ । ਉਪਰੋਕਤ ਸਾਰੇ ਪ੍ਰੋਗਰਾਮਾਂ ਵਿੱਚ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਵਿਸ਼ੇਸ਼ ਰੂਪ ਤੇ ਮੌਜੂਦ ਰਹੇ। ਉਨ੍ਹਾਂ ਦੇ ਨਾਲ ਪ੍ਰਦੇਸ਼ ਦਫ਼ਤਰੀ ਸਕੱਤਰ ਦੇਵੀ ਸਿੰਘ, ਭਾਜਪਾ ਯੁਵਾ ਮੋਰਚਾ ਪ੍ਰਧਾਨ ਵਿਜੈ ਰਾਣਾ, ਉਪਪ੍ਰਧਾਨ ਅੰਕੁਰ ਰਾਣਾ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ।
—

English






