ਫਾਜ਼ਿਲਕਾ 20 ਅਗਸਤ 2021
ਫਾਜ਼ਿਲਕਾ ਦੇ ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਕਰਮਜੀਤ ਸਿੰਘ ਦੀ ਅਗਵਾਈ ਵਿੱਚ ਸਮੂਹ ਸਟਾਫ ਨੂੰ ਪੀਸੀਵੀ ਨਿਮੋਕੋਕਲ ਕੰਜੂਗੇਟ ਵੈਕਸੀਨ ਬਾਰੇ ਸਿਖਲਾਈ ਦਿੱਤੀ ਗਈ, ਜੋ ਕਿ ਸਿਹਤ ਵਿਭਾਗ ਦੀ ਤਰਫੋਂ ਬੱਚਿਆਂ ਦੇ ਟੀਕਾਕਰਨ ਵਿੱਚ ਸ਼ੁਰੂ ਕੀਤੀ ਗਈ ਸੀ।
ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਿੰਕੂ ਚਾਵਲਾ ਨੇ ਸਿਖਲਾਈ ਵਿੱਚ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਲਈ ਇੱਕ ਨਵਾਂ ਟੀਕਾ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਲਾਭਦਾਇਕ ਹੈ। ਇਹ ਟੀਕਾ ਬਾਜ਼ਾਰ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਲਗਭਗ 2000 ਰੁਪਏ ਵਿੱਚ ਉਪਲਬਧ ਹੈ ਪਰ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫਤ ਉਪਲਬਧ ਹੋਵੇਗਾ।
ਦਿਵੇਸ਼ ਕੁਮਾਰ ਬਲਾਕ ਮਾਸ ਮੀਡੀਆ ਇੰਚਾਰਜ ਨੇ ਦੱਸਿਆ ਕਿ ਇਹ ਟੀਕਾ ਰੁਟੀਨ ਟੀਕਾਕਰਨ ਅਧੀਨ 6 ਹਫਤਿਆਂ, 14 ਹਫਤਿਆਂ ਅਤੇ 9 ਵੇਂ ਮਹੀਨੇ ਵਿੱਚ ਤਿੰਨ ਖੁਰਾਕਾਂ ਦੇ ਰੂਪ ਵਿੱਚ ਦਿੱਤਾ ਜਾਵੇਗਾ। ਇਸ ਦੌਰਾਨ ਬਲਾਕ ਡੱਬਵਾਲਾ ਕਲਾ ਦੇ ਏਐਨਐਮ ਸਮੇਤ ਮਹਿਲਾ ਸੁਪਰਵਾਈਜ਼ਰ ਗੁਰਿੰਦਰ ਕੋਰ, ਰੀਟਾ ਕੁਮਾਰੀ, ਸਿਮਰਨਜੀਤ ਕੋਰ, ਪੂਨਮ ਰਾਣੀ, ਸ਼ਾਲੂ ਰਾਣੀ, ਪੂਜਾ ਰਾਣੀ ਕ੍ਰਿਸ਼ਨਾ ਰਾਣੀ ਹਾਜ਼ਰ ਸਨ।

English





