ਇੱਕ ਹਜ਼ਾਰ ਤੋਂ ਜ਼ਿਆਦਾ ਪਰਿਵਾਰ ਹੋਏ ਆਪ’ ਵਿੱਚ ਸ਼ਾਮਲ
ਬਠਿੰਡਾ 5 ਅਗਸਤ 2021
ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਰਵਾਇਤੀ ਪਾਰਟੀਆਂ ਨੂੰ ਬਹੁਤ ਵੱਡੇ ਝਟਕੇ ਲੱਗ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਦੇਖਦੇ ਹੋਏ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਚਿਹਰੇ ਆਪ ਵਿੱਚ ਸ਼ਾਮਿਲ ਹੋ ਰਹੇ ਹਨ ਕੱਲ੍ਹ ਹਲਕਾ ਭੁੱਚੋ ਮੰਡੀ ਤੋਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਕਾਂਗਰਸ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸੁਰਿੰਦਰ ਸਿੰਘ ਬਿੱਟੂ ਮਹਿਮਾ ਸਰਜਾ ਦੇ ਨਾਲ ਪਾਲਾ ਖਾਨ ਸਾਬਕਾ ਐੱਮ ਸੀ ਗੋਨਿਆਣਾ ਮੰਡੀ, ਪਾਲ ਸਿੰਘ ਜੰਡਾਂ ਵਾਲਾ ਜਾਟ ਮਹਾਂਸਭਾ ਦੇ ਬਲਾਕ ਪ੍ਰਧਾਨ, ਜਗਤਾਰ ਸਿੰਘ ਤਾਰੀ, ਮੋਦਨ ਸਿੰਘ ਜੀਦਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਜੀਦਾ, ਨਛੱਤਰ ਸਿੰਘ ਮੈਂਬਰ ਕੋਆਪਰੇਟਿਵ ਸੁਸਾਇਟੀ ਜੰਡਾਂ ਵਾਲਾ ਨੇ ਭਾਰੀ ਗਿਣਤੀ ਵਿਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਝਾੜੂ ਦਾ ਪੱਲਾ ਫੜਿਆ।
ਇਸ ਮੌਕੇ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਮੀਤ ਹੇਅਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਲੋਕ ਸਾਹਮਣੇ ਇਹਨਾਂ ਰਵਾਇਤੀ ਪਾਰਟੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ ਜੇਕਰ ਪੰਜਾਬ ਦਾ ਨਿਜਾਮ ਬਦਲਣਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਕਰਜਾ ਮੁਕਤ ਕਰਨਾ, 24 ਘੰਟੇ ਤੇ ਮੁਫ਼ਤ ਬਿਜਲੀ ਪੰਜਾਬ ਦੇ ਲੋਕਾਂ ਨੂੰ ਦੇਣਾ, ਚੰਗੀ ਸਿੱਖਿਆ ਸਿਹਤ ਸਹੂਲਤਾਂ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਤੇ ਪੰਜਾਬ ਦੇ ਲੋਕ ਵੀ ਹੁਣ ਇਹ ਜਾਣ ਚੁੱਕੇ ਹਨ ਉਹਨਾਂ ਕਿਹਾ ਕਿ ਇਸ ਵਾਰ ਪੰਜਾਬ ਅੰਦਰ ਆਪ ਦੀ ਸਰਕਾਰ ਬਣਨਾ ਤੈਅ ਹੈ ਉਹਨਾਂ ਵੱਲੋਂ ਸੁਰਿੰਦਰ ਸਿੰਘ ਬਿੱਟੂ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਵੀ ਕੀਤਾ।ਇਸ ਮੌਕੇ ਸੁਰਿੰਦਰ ਸਿੰਘ ਬਿੱਟੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਲਕਾ ਭੁੱਚੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਤੱਕ ਲੈ ਕੇ ਜਾਣਗੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਪਾਰਟੀ ਦੀ ਸੇਵਾ ਕਰਨਗੇ ਸੁਰਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਨੀਲ ਗਰਗ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਅਤੇ ਪਾਰਟੀ ਵਰਕਰਾਂ ਵੱਲੋਂ ਉਹਨਾ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸੀਨਿਅਰ ਲੀਡਰਸ਼ਿਪ ਪੰਜਾਬ ਦੇ ਸਪੋਕਸਮੈਨ ਜ਼ਿਲ੍ਹਾ ਤੇ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਨੀਲ ਗਰਗ ਐਡਵੋਕੇਟ ਨਵਦੀਪ ਜੀਦਾ ਸੂਬਾ ਮੀਤ ਪ੍ਰਧਾਨ ਲੀਗਲ ਸੈੱਲ, ਰਾਕੇਸ਼ ਪੁਰੀ ਸੂਬਾ ਸਹਿ ਸਕੱਤਰ ਬਲਜਿੰਦਰ ਕੌਰ ਤੁੰਗਵਾਲੀ ਸੂਬਾ ਸਹਿ ਪ੍ਰਧਾਨ ਮਹਿਲਾ ਵਿੰਗ, ਬਲਕਾਰ ਸਿੰਘ ਭੋਖੜਾ ਜ਼ਿਲ੍ਹਾ ਮੀਡੀਆ ਇੰਚਾਰਜ, ਬਲਜਿੰਦਰ ਸਿੰਘ ਬਰਾੜ ਦਫ਼ਤਰ ਇੰਚਾਰਜ, ਸੁਖਵੀਰ ਬਰਾੜ ਸ਼ੋਸ਼ਲ ਮੀਡੀਆ ਇੰਚਾਰਜ, ਜਤਿੰਦਰ ਸਿੰਘ ਭੱਲਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ,ਅਮਰਦੀਪ ਰਾਜਨ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ,ਮਹਿੰਦਰ ਸਿੰਘ ਫੁੱਲੋਮਿਠੀ ਕੁਲਦੀਪ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਬਲਦੇਵ ਸਿੰਘ ਪੀ ਆਈ ਐਸ ਜਗਰੂਪ ਸਿੰਘ ਗਿੱਲ, ਮਾਸਟਰ ਜਗਸੀਰ ਸਿੰਘ ਹਲਕਾ ਇੰਚਾਰਜ ਭੁੱਚੋ ਮੰਡੀ, ਬਲਕਾਰ ਸਿੱਧੂ ਹਲਕਾ ਇੰਚਾਰਜ ਰਾਮਪੁਰਾ,ਹਰਜਿੰਦਰ ਰਾਇ, ਮਲਕੀਤ ਕੌਰ, ਪ੍ਰਮਜੀਤ ਕੌਰ, ਜਸਵੀਰ ਕੌਰ, ਸਤਵੀਰ ਕੌਰ, ਕਮਲਪ੍ਰੀਤ ਕੌਰ, ਅੰਮ੍ਰਿਤ ਅਗਰਵਾਲ, ਯਾਦਵਿੰਦਰ ਤੁੰਗਵਾਲੀ, ਹੈਪੀ ਢਿੱਲੋਂ ਡਾ ਬੂਟਾ ਸਿੰਘ, ਨਿਰਮਲ ਸਿੰਘ ਸਾਰੇ ਬਲਾਕ ਪ੍ਰਧਾਨ, ਸੁਰਿੰਦਰਪਾਲ ਸਿੰਘ ਕਾਕਾ, ਰਜਨੀਸ਼ ਰਾਜੂ, ਗੁਰਜੰਟ ਸਿੰਘ, ਨਿਰੰਜਨ ਸਿੰਘ, ਰਾਮ ਸਿੰਘ ਮਾਨ ਸਾਰੇ ਸਰਕਲ ਇੰਚਾਰਜ, ਮਹਿੰਦਰ ਸਿੰਘ ਸਾਬਕਾ ਸਰਪੰਚ, ਪੱਪੂ ਨਾਹਰ, ਸੁਖਦੇਵ ਸਿੰਘ, ਗੁਰਤੇਜ ਸਿੰਘ ਬਲਾਕ ਸੰਮਤੀ ਮੈਂਬਰ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ਪੰਚ ਗਿੱਦੜ, ਰਣਵੀਰ ਸੇਮਾ, ਰਣਵੀਰ ਵਿੱਕੀ, ਸੁਰਿੰਦਰ ਸਿੰਘ ਹਰਜੀਤ ਲਾਡੀ ਅਤੇ ਹੋਰ ਬਹੁਤ ਸਾਰੇ ਵਲੰਟੀਅਰਜ ਵੀ ਹਾਜ਼ਿਰ ਸਨ।

English






