ਆਤਮਾ ਸਕੀਮ ਤਹਿਤ 152 ਕਿਸਾਨਾਂ ਦਾ ਫਗਵਾੜਾ ਖੇਤੀ ਮਾਡਲ ਦਾ ਦੌਰਾ

ਧਰਤੀ ਹੇਠਲੇ ਪਾਣੀ ਦੀ ਬੱਚਤ ਤੇ ਖੇਤੀ ਖਰਚੇ ਘਟਾਉਣ ਬਾਰੇ ਦਿੱਤੀ ਜਾਣਕਾਰੀ
ਬਰਨਾਲਾ, 13 ਅਗਸਤ 2021 ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਟੀਐਮ ਮਹਿਲ ਕਲਾਂ ਸਨਵਿੰਦਰ ਪਾਲ ਸਿੰਘ, ਜਸਵੀਰ ਕੌਰ ਬਰਨਾਲਾ ਤੇ ਜਸਵਿੰਦਰ ਸਿੰਘ ਸਹਿਣਾ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਫਗਵਾੜਾ ਗੁੱਡਜ਼ ਕਰੌਪਿੰਗ ਸਿਸਟਮ ਦੇ ਖੇਤੀ ਮਾਡਲ ਨੂੰ ਦਿਖਾਉਣ ਲਈ ਕਿਸਾਨਾਂ ਦਾ ਦੌਰਾ ਕਰਵਾਇਆ, ਜਿਸ ਵਿੱਚ ਲਗਭਗ 152 ਕਿਸਾਨਾਂ ਨੇ ਭਾਗ ਲਿਆ।ਜਿੱਥੇ ਕਿਸਾਨਾਂ ਨੂੰ ਡਾ. ਅਵਤਾਰ ਸਿੰਘ ਅਤੇ ਡਾ. ਚਮਨ ਲਾਲ ਵਸ਼ਿਟ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ, ਘੱਟ ਬੀਜ ਨਾਲ ਗੰਨਾ, ਸਬਜ਼ੀਆਂ ਅਤੇ ਨਰਮੇ ਦੀ ਫਸਲ ਦਾ ਵੱਧ ਝਾੜ ਲੈਣ ਦੀ ਵਿਧੀ ਬਾਰੇ ਕਿਸਾਨਾਂ ਨੂੰ ਦੱਸਿਆ ਅਤੇ ਇਸ ਦੀ ਸਫਲ ਕਾਸ਼ਤ ਦਾ ਆਪਣਾ ਫਾਰਮ ਕਿਸਾਨਾਂ ਨੂੰ ਦਿਖਾਇਆ। ਉਨਾਂ ਕਿਹਾ ਕਿ ਇਨਾਂ ਤਕਨੀਕਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਤੇ ਇਸ ਨਾਲ ਖੇਤੀ ਖਰਚੇ ਵੀ ਘਟਦੇ ਹਨ।ਇਸ ਮੌਕੇ ਬਲਾਕ ਟੈਕਨਾਲੋਜੀ ਮੈਨੇਜਰ ਸਨਵਿੰਦਰਪਾਲ ਸਿੰਘ ਬਰਾੜ, ਕੁਲਵੀਰ ਸਿੰਘ, ਜਸਵਿੰਦਰ ਸਿੰਘ, ਸੋਨੀ ਖਾਨ, ਸਹਾਇਕ ਟੈਕਨਾਲੋਜੀ ਮੈਨੇਜਰ ਨਿਖਲ ਸਿੰਗਲਾ, ਪ੍ਰੀਤਮ ਸਿੰਘ ਚੇਅਰਮੈਨ ਬੀਐਫਏਸੀ ਕਮੇਟੀ ਮਹਿਲ ਕਲਾਂ, ਮੈਂਬਰ ਨਰਿੰਦਰ ਸਿੰਘ, ਕਿਸਾਨ ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਜਿੰਦਰ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ ਤੇ ਲਵਦੀਪ ਸਿੰਘ ਹਾਜ਼ਰ ਸਨ।