ਡਿਪਟੀ ਕਮਿਸ਼ਨਰ ਨੇ ਆਨਲਾਈਨ ਰਾਹੀ ਪਾਇਆ ਆਪਣਾ ਯੋਗਦਾਨ
ਅੰਮ੍ਰਿਤਸਰ:3 ਜੂਨ 2021
ਕੋਵਿਡ -19 ਮਹਾਂਮਾਰੀ ਦੋਰਾਨ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਲੋੜਵੰਦਾਂ ਅਤੇ ਕਮਜੋਰ ਵਰਗ ਦੇ ਲੋਕਾਂ ਦੀ ਸੇਵਾ ਵਿਚ ਲੱਗੀ ਹੋਈ ਹੈ ਅਤੇ ਇਹ ਕੰਮ ਲਈ ਦਾਨੀ ਸੱਜਣਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਇਸ ਕੰਮ ਲਈ ਰੈਡ ਕਰਾਸ ਸੰਸਥਾ ਅੰਮ੍ਰਿਤਸਰ ਵਲੋ ਕੋਵਿਡ ਰਾਹਤ ਫੰਡ ਸਥਾਪਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਕੱਤਰ ਜ਼ਿਲਾ੍ਹ ਰੈਡ ਕਰਾਸ ਸੁਸਾਇਟੀ ਸ: ਅਸੀਸਇੰਦਰ ਸਿੰਘ ਨੇ ਦੱਸਿਆ ਕਿ ਰੈਡ ਕਰਾਸ ਵਲੋ ਦਾਨੀ ਸੱਜਣਾਂ ਦੇ ਸਹਿਯੋਗ ਲਈ ਇਕ ਆਨਲਾਈਨ ਲਿੰਕ www.redcrossamritsar.com ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਤੇ ਜਾ ਕੇ ਕੋਈ ਵੀ ਦਾਨੀ ਸੱਜਣ ਆਪਣਾ ਫੋਨ ਨੰਬਰ ਅਤੇ ਈਮੇਲ ਭਰਨ ਤੋ ਬਾਅਦ ਆਸਾਨ ਤਰੀਕੇ ਨਾਲ ਰੈਡ ਕਰਾਸ ਵਿਚ ਆਪਣਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਜ਼ਿਲਾ੍ਹ ਪ੍ਰਸ਼ਾਸ਼ਨ ਦੀ ਵੈਬ ਸਾਈਟ www.amritsar.nic.in ਤੇ ਵੀ ਜਾਇਆ ਜਾ ਸਕਦਾ ਹੈ।
ਕਾਰਜਕਾਰੀ ਸਕੱਤਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋ ਵੀ ਆਨਲਾਈਨ Çਲੰਕ ਰਾਹੀ ਰੈਡ ਕਰਾਸ ਵਿਚ ਆਪਣਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਨੂੰ ਦਿੱਤੀ ਗਈ ਮਦਦ ਇਨਕਮ ਟੈਕਸ ਦੀ ਧਾਰਾ 80 ਜੀ ਦੇ ਅਧੀਨ ਟੈਕਸ ਤੋ ਛੋਟ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਭੁਗਤਾਨ ਸਫਲ ਹੋਣ ਤੇ ਦਾਨੀ ਸੱਜਣਾਂ ਨੂੰ ਟੈਕਸ ਦੇ ਉਦੇਸ਼ਾਂ ਲਈ ਵਰਤੀ ਜਾ ਸਕਦੀ ਰਸੀਦ ਉਨ੍ਹਾਂ ਦੇ ਈ ਮੇਲ ਐਡਰੈਸ ਤੇ ਭੇਜ ਦਿੱਤੀ ਜਾਵੇਗੀ। ਕਾਰਜਕਾਰੀ ਸਕੱਤਰ ਨੇ ਜ਼ਿਲਾ੍ਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੈਡ ਕਰਾਸ ਵਿਚ ਵੱਧ ਤੋ ਵੱਧ ਆਪਣਾ ਯੋਗਦਾਨ ਪਾਉਣ ਤਾਂ ਜੋ ਕਰੋਨਾ ਮਹਾਂਮਾਰੀ ਤੋ ਪ੍ਰਭਾਵਤ ਲੋਕਾਂ ਦੀ ਮਦਦ ਕੀਤੀ ਜਾ ਸਕੇ।

English






