ਆਬਕਾਰੀ ਵਿਭਾਗ ਵੱਲੋ ਛਾਪੇਮਾਰੀ ਦੌਰਾਨ 16400 ਕਿਲੋਗਰਾਮ ਲਾਹਣ ਬਰਾਮਦ
ਗੁਰਦਾਸਪੁਰ : 19 ਅਪ੍ਰੈਲ :- ਸ੍ਰੀ ਮਤੀ ਰਾਜਵਿੰਦਰ ਕੌਰ ਬਾਜਵਾ ਸਹਾਇਕ ਕਮਿਸਨਰ ਆਬਕਾਰੀ ਗੁਰਦਾਸਪੁਰ ਰੇਜ ਗੁਰਦਾਸਪੁਰ ਦੇ
ਦਿਸ਼ਾ ਨਿਰਦੇਸਾਂ ਤੇ ਕਾਰਵਾਈ ਕਰਦੇ ਹੋਏ ਰਜਿੰਦਰ ਤਨਵਰ ਆਬਕਾਰੀ ਅਫਸਰ ਗੁਰਦਾਸਪੁਰ ਦੀ ਅਗਵਾਈ ਹੇਠ ਅਜੈ ਕੁਮਾਰ , ਆਬਕਾਰੀ
ਨਿਰੀਖਾਕ ਅਤੇ ਸੁਖਬੀਰ ਸਿੰਘ ਆਬਕਾਰੀ ਨਿਰੀਖਕ ਵੱਲੋ ਆਬਕਾਰੀ ਪੁਲਿਸ ਸਟਾਫ ਦੇ ਏ ਐਸ ਆਈ ਕੁਲਦੀਪ ਸਿੰਘ , ਹੈਡ ਕਾਂਸਟੇਬਲ
ਹਰਜਿੰਦਰ ਸਿੰਘ ਐਸ .ਸੀ . ਟੀ ਬੂਆ ਦੱਤਾ , ਜਗਦੀਸ ਸਿੰਘ ਤੀਰਥ ਰਾਮ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਇਤਾ ਨਾਲ ਜਿਲ੍ਹਾ ਗੁਰਦਾਸਪੁਰ
ਅਧੀਨ ਆਉਦੇ ਆਬਕਾਰੀ ਗਰੁੱਪ ਕਾਹਨੂੰਵਾਨ ਵਿੱਚ ਪਿੰਡ ਮੌਜਪੁਰ ਨਾਲ ਲੱਗਦੇ ਬਿਆਸ ਦਰਿਆ ਦੇ ਪਾਸ ਰੇਡ ਕੀਤਾ ਗਿਆ , ਜਿਥੋ ਬਿਆਸ
ਦਰਿਆ ਦੀ ਬਰੇਤੀਆਂ ਵਿੱਚੋ ਕਾਫੀ ਮਾਤਰਾਂ ਵਿੱਚ ਲਾਹਣ ਅਤੇ ਨਾਜਾਇਜ ਸਰਾਬ ਬਰਾਮਦ ਕੀਤੀ ਗਈ । ਜਿਸ ਵਿੱਚ 16 ਪਲਾਸਟਿਕ
ਤਰਪਾਲਾਂ , 2 ਲੋਹੇ ਦੇ ਡਰੰਮਾਂ ਅਤੇ 3 ਪਲਾਸਟਿਕ ਕੈਨੀਆਂ ਵਿੱਚੋ 16400 ਕਿਲੋਗਰਾਮ ਲਾਹਣ ਅਤੇ 100 ਲੀਟਰ ਨਜਾਇਜ ਦੋਸ਼ੀ ਰੂੜੀ
ਮਾਰਕਾ ਸਰਾਬ ਬਰਾਮਕ ਕੀਤੀ ਗਈ । ਜੋ ਮੌਕੇ ਤੇ ਆਬਕਾਰੀ ਨਿਰੀਖਕ ਦੀ ਨਿਗਰਾਨੀ ਹੇਠ ਨਸਟ ਕਰ ਦਿੱਤੀ ਗਈ ।
ਉਨ੍ਹਾਂ ਅੱਗੇ ਕਿਹਾ ਕਿ ਆਬਕਾਰੀ ਵਿਭਾਗ ਗੁਰਦਾਸਪੁਰ ਰੇਜ ਗੁਰਦਾਸਪੁਰ ਵੱਲੋ ਜਿਲ੍ਹੇ ਵਿੱਚ ਸਰਾਬ ਦੀ ਨਜਾਇਜ ਵਰਤੋ ਨੂੰ ਰੋਕਣ
ਲਈ ਲਗਾਤਾਰ ਕੋਸ਼ਿਸ ਜਾਰੀ ਹੈ ਅਤੇ ਵੱਖ ਵੱਖ ਟੀਮਾਂ ਦੁਆਰਾ ਲਗਾਤਾਰ ਚੈਕਿੰਗ ਜਾਰੀ ਰੱਖਦੇ ਹੋਏ ਸਰਾਬ ਦੀ ਨਜਾਇਜ ਵਿਕਰੀ ਨੂੰ ਰੋਕਣ
ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ ।
ਫੋਟੋ ਕੈਪਸ਼ਨ : ਆਬਕਾਰੀ ਵਿਭਾਗ ਦੀ ਟੀਮ ਵੱਲੋ ਛਾਪੇਮਾਰੀ ਦੌਰਾਂਨ ਬਰਾਮਦ ਡਰੰਮ ਤੇ ਪੇਟੀਆਂ ਆਦਿ ਨਜਰ ਆ ਰਹੀ ਹੈ ।

English






