ਆਮ ਲੋਕਾਂ ਨੂੰ  ਵੋਟਾਂ ਸਬੰਧੀ ਜਾਗਰੂਕ ਕਰਵਾਉਣ ਲਈ ਕਾਲਜ ਦੇ ਵਿਦਿਆਰਥੀਆਂ ਨੇ ਡੇਰਾ ਬੱਸੀ ਬਸ ਅੱਡੇ ਤੇ  ਕੀਤਾ ਨੁਕੜ ਨਾਟਕ ਪੇਸ਼

ਐਸ.ਏ.ਐਸ.ਨਗਰ, 27 ਅਕਤੂਬਰ:

ਅੱਜ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਸਵੀਪ ਨੋਡਲ ਅਫਸਰ ਦੀ ਅਗਵਾਈ ਹੇਠ ਆਮ ਲੋਕਾਂ ਨੂੰ  ਵੋਟਾਂ ਸਬੰਧੀ ਜਾਗਰੂਕ ਕਰਵਾਉਣ ਲਈ ਕਾਲਜ ਦੇ ਵਿਦਿਆਰਥੀਆਂ ਨੇ ਡੇਰਾ ਬੱਸੀ ਬਸ ਅੱਡੇ ਤੇ  ਇੱਕ ਨੁਕੜ ਨਾਟਕ ਪੇਸ਼ ਕੀਤਾ। ਜਿਸ ਨੂੰ ਆਮ ਲੋਕਾਂ ਨੇ ਬੜੀ ਦਿਲਚਸਪੀ ਨਾਲ ਦੇਖਿਆ ਅਤੇ ਵੋਟ ਪਾਉਣ ਲਈ ਪ੍ਰੇਰਿਤ ਹੋਏ । ਵਿਦਿਆਰਥੀਆਂ ਨੇ ਵੋਟ ਪਾਉਣ ਸਬੰਧੀ ਵੱਖ-ਵੱਖ ਸਲੋਗਨ ਤੇ ਪੋਸਟਰਾਂ ਰਾਹੀ ਵੀ  ਲੋਕਾਂ ਨੂੰ  ਜਾਗਰੂਕ ਕੀਤਾ । ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ, ਸਵੀਪ ਕਨਵੀਨਰ  ਪ੍ਰੋ. ਰਾਜਬੀਰ ਢਿੱਲੋਂ ,ਪ੍ਰੋ. ਮੇਘਾ ਗੋਇਲ, ਪ੍ਰੋ. ਪ੍ਰਭਜੋਤ ਕੌਰ ਅਤੇ 10 ਵਲੰਟੀਅਰ ਸਾਮਿਲ ਸਨ ।