ਇਨਕਮ ਟੈਕਸ ਵਿਭਾਗ ਵੱਲੋਂ ਲੰਬਿਤ ਸਿੱਧੇ ਟੈਕਸ ਵਿਵਾਦਾਂ ਨੂੰ ਹੱਲ ਕਰਨ ਲਈ ਆਊਟਰੀਚ ਪ੍ਰੋਗਰਾਮ ਕਰਵਾਇਆ

ਰੂਪਨਗਰ, 9 ਦਸੰਬਰ 2024 
ਇਨਕਮ ਟੈਕਸ ਵਿਭਾਗ ਵਲੋਂ ਅੱਜ ਨਵੀਂ ਵਿਵਾਦ ਸੇ ਵਿਸ਼ਵਾਸ ਸਕੀਮ, 2024 ਬਾਰੇ ਵੱਖ-ਵੱਖ ਹਿੱਸੇਦਾਰਾਂ, ਕਰਦਾਤਾਵਾਂ ਨੂੰ ਆਪਸੀ ਸਹਿਮਤੀ ਨਾਲ ਲੰਬਿਤ ਸਿੱਧੇ ਟੈਕਸ ਵਿਵਾਦਾਂ ਨੂੰ ਹੱਲ ਕਰਨ ਲਈ ਐਚ.ਐਮ.ਟੀ ਰਿਜ਼ੋਰਟ, ਬੇਲਾ ਰੋਡ, ਰੋਪੜ ਵਿਖੇ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਕੀਮ ਦਾ ਐਲਾਨ ਕੇਂਦਰੀ ਬਜਟ 2024-25 ਵਿੱਚ ਕੀਤਾ ਗਿਆ ਸੀ ਅਤੇ 01.10.2024 ਨੂੰ ਲਾਗੂ ਹੋਇਆ।
ਇਸ ਪ੍ਰੋਗਰਾਮ ਦਾ ਆਯੋਜਨ ਸ਼੍ਰੀਮਤੀ ਸ਼ਾਲਿਨੀ ਭਾਰਗਵ ਕੌਸ਼ਲ, ਪ੍ਰਿੰ. ਕਮਿਸ਼ਨਰ ਆਫ ਇਨਕਮ ਟੈਕਸ-1, ਚੰਡੀਗੜ੍ਹ ਵਲੋਂ ਕੀਤਾ ਗਿਆ। ਜਿਸ ਦਾ ਉਦੇਸ਼ ਸਕੀਮ ਦੀਆਂ ਵੱਖ-ਵੱਖ ਵਿਵਸਥਾਵਾਂ ਅਤੇ ਅਗਾਊਂ ਟੈਕਸ ਦਾ ਸਮੇਂ ਸਿਰ ਭੁਗਤਾਨ ਕਰਨਾ ਹੈ।
ਇਸ ਪ੍ਰੋਗਰਾਮ ਮੌਕੇ ਐਡੀਸ਼ਨਲ. ਇਨਕਮ ਟੈਕਸ ਕਮਿਸ਼ਨਰ, ਡਾ. ਤਰੁਣਦੀਪ ਕੌਰ, ਆਈ.ਆਰ.ਐਸ. ਨੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਕਰਦਾਤਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਸੁਣੀਆਂ।
ਉਨ੍ਹਾਂ ਦੱਸਿਆ ਕਿ ਡੀ.ਟੀ.ਵੀ ਐਸ.ਵੀ (ਡਾਇਰੈਕਟ ਟੈਕਸ ਵਿਵਾਦ ਸੇ ਵਿਸ਼ਵਾਸ ਸਕੀਮ) ਸਕੀਮ, 2024 ਜੋ ਕਿ ਵਿੱਤ (ਨੰਬਰ 2) ਐਕਟ, 2024 ਦੁਆਰਾ ਲਾਗੂ ਕੀਤੀ ਗਈ ਸੀ, ਟੈਕਸਦਾਤਿਆਂ ਲਈ ਘੱਟ ਨਿਪਟਾਰਾ ਰਕਮਾਂ ਦੀ ਵਿਵਸਥਾ ਕਰਦੀ ਹੈ, ਜਿਨ੍ਹਾਂ ਦੇ ਕੇਸਾਂ ਵਿੱਚ ਵੱਖ-ਵੱਖ ਅਪੀਲੀ ਅਥਾਰਟੀਆਂ ਦੇ ਸਾਹਮਣੇ ਕੋਈ ਅਪੀਲ ਲੰਬਿਤ ਹੈ, ਜਾਂ ਤਾਂ ਦੁਆਰਾ ਦਾਇਰ ਕੀਤੀ ਗਈ ਹੈ।
ਉਨ੍ਹਾਂ ਪ੍ਰਮੁੱਖ ਟੈਕਸਦਾਤਾਵਾਂ ਨੂੰ ਅਡਵਾਂਸ ਟੈਕਸ ਦੇ ਤਿਮਾਹੀ ਭੁਗਤਾਨ ਲਈ 15 ਦਸੰਬਰ ਦੀ ਆਉਣ ਵਾਲੀ ਨਿਯਤ ਮਿਤੀ ‘ਤੇ ਐਡਵਾਂਸ ਟੈਕਸ ਦਾ ਭੁਗਤਾਨ ਕਰਨ ਲਈ ਵੀ ਕਿਹਾ।
ਇਸ ਉਪਰੰਤ ਡਾ. ਪ੍ਰਤਾਪ ਸਿੰਘ ਆਈ.ਟੀ.ਓ. ਰੂਪਨਗਰ ਵਲੋਂ ਇਸ ਸਕੀਮ ਅਧੀਨ ਅਪਲਾਈ ਕਰਨ ਸਮੇਂ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਪ੍ਰਕ੍ਰਿਆ ਸੰਬੰਧੀ ਵਿਸਥਾਪੂਰਵਕ ਚਰਚਾ ਕੀਤੀ ਅਤੇ ਭਾਗੀਦਾਰਾਂ ਦੀਆਂ ਚਿੰਤਾਵਾਂ ਅਤੇ ਸਵਾਲਾਂ ਦਾ ਹੱਲ ਕੀਤਾ ਗਿਆ। ਉਨ੍ਹਾਂ ਸਕੀਮ ਦੇ ਸਮੂਹ ਭਾਗੀਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਮੁਕੱਦਮੇਬਾਜ਼ੀ ਦੇ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਇਸ ਮੌਕੇ ਦਾ ਲਾਭ ਉਠਾਉਣ।