ਇੰਸਪੈਕਟਰ ਹਰਵੰਤ ਸਿੰਘ ਨੂੰ ਸੇਵਾਮੁਕਤ ਹੋਣ ਤੇ ਦਿੱਤੀ ਵਿਦਾਇਗੀ ਪਾਰਟੀ
—-ਤਕਰੀਬਨ 35 ਸਾਲ ਦੀਆਂ ਸੇਵਾਵਾਂ ਤੋਂ ਬਾਅਦ ਹੋਏ ਵਿਭਾਗ ਤੋਂ ਸੇਵਾਮੁਕਤ
ਰੂਪਨਗਰ 30 ਸਤੰਬਰ :
ਪੰਜਾਬ ਪੁਲੀਸ ਦੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸ.ਹਰਵੰਤ ਸਿੰਘ ਨੂੰ ਸੇਵਾਮੁਕਤ ਹੋਣ ਤੇ ਵਿਦਾਇਗੀ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀਆਂ ਵਡਮੁੱਲੀਆਂ ਸੇਵਾਵਾਂ ਬਦਲੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ।
ਇਸ ਮੌਕੇ ਡੀਐਸਪੀ ਸ. ਨਿਰੰਜਣ ਸਿੰਘ ਵੱਲੋਂ ਇੰਸਪੈਕਟਰ ਸ. ਹਰਵੰਤ ਸਿੰਘ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਦੱਸਿਆਂ ਕਿ ਸ. ਹਰਵੰਤ ਸਿੰਘ 1987 ਵਿੱਚ ਇਸ ਵਿਭਾਗ ਵਿੱਚ ਭਰਤੀ ਹੋਏ ਸਨ ਅਤੇ ਤਕਰੀਬਨ 35 ਸਾਲ ਦੀਆਂ ਸੇਵਾਵਾਂ ਤੋਂ ਬਾਅਦ ਇਸ ਵਿਭਾਗ ਤੋਂ ਰਿਟਾਇਰ ਹੋਏ ਹਨ।
ਉਨ੍ਹਾਂ ਦੱਸਿਆ ਕਿ ਸ. ਹਰਵੰਤ ਸਿੰਘ ਨੇ ਆਪਣੀਆਂ ਜਿੰਮਵਾਰੀਆਂ ਦਾ ਨਿਰਵਾਹ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੀਤਾ। ਉਹਨਾਂ ਨੇ ਆਪਣੀ ਨੌਕਰੀ ਬੇਦਾਗ ਤੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਬਾਕੀ ਕਰਮਚਾਰੀਆਂ ਲਈ ਵੀ ਮਿਸਾਲ ਬਣੇ।
ਇਸ ਮੌਕੇ ਪੁਲੀਸ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਰਿਟਾਇਰ ਹੋਏ ਸ. ਹਰਵੰਤ ਸਿੰਘ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਮੋਜੂਦ ਸਨ।

English






