ਐਨਐਸਐਸ ਵਲੰਟੀਅਰਾਂ ਨੇ ਜਾਗਰੂਕਤਾ ਪੋਸਟਰ ਲਾਏ

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਬਰਨਾਲਾ
ਬਰਨਾਲਾ, 12 ਮਈ , 2021   ਯੁਵਕ ਸੇਵਾਵਾਂ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਪ੍ਰਸ਼ਾਸਨ ਦੀ ਕੋਵਿਡ 19 ਵਿਰੁੱਧ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।  ਇਸ ਮੁਹਿੰਮ ਤਹਿਤ ਅੇੈਨਐਸਐਸ ਵਲੰਟੀਅਰਾਂ ਵੱਲੋਂ ਕੱਚਾ ਕਾਲਜ ਰੋਡ ’ਤੇ ਦੁਕਾਨਾਂ ’ਤੇ ਮਾਸਕ ਬਾਰੇ ਜਾਗਰੂਕਤਾ ਪੋਸਟਰ ਲਾਏ ਗਏ।
ਇਸ ਮੌਕੇ ਜਾਣਕਾਰੀ ਦਿੰਦੇ ਹੋੋਏ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਨੇ ਦੱਸਿਆ ਕਿ ਐਨਐਸਐਸ ਵਲੰਟੀਅਰਾਂ ਵੱਲੋਂ ਦੁਕਾਨਾਂ ’ਤੇ ਜਾਗਰੂਕਤਾ ਪੋਸਟਰ ਲਗਾਤਾਰ ਲਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਪਹਿਲਾਂ ਵੀ ਸਦਰ ਬਾਜ਼ਾਰ, ਪੱਕਾ ਕਾਲਜ ਰੋਡ, ਕਚਹਿਰੀ ਚੌਕ, ਜ਼ਿਲਾ ਪ੍ਰਬੰਧਕੀ ਕੰਪਲੈਕਸ ਸਣੇ ਹੋਰ ਥਾਵਾਂ ’ਤੇ ਪੋਸਟਰ ਲਾਏ ਹਨ। ਅੱਜ ਕੱਚਾ ਕਾਲਜ ਰੋਡ ’ਤੇ ਪੋਸਟਰ ਲਾਏ ਗਏ ਹਨ।  ਉਨਾਂ ਦੱਸਿਆ ਕਿ ਇਸ ਮੁਹਿੰਮ ਵਿਚ ਪੰਜਾਬ ਹੋਮਗਾਰਡਜ਼ ਦੇ ਜਵਾਨ ਵੀ ਸਹਿਯੋਗ ਦੇ ਰਹੇ ਹਨ। ਇਸ ਮੌਕੇ ਪੰਜਾਬ ਹੋਮਗਾਰਡਜ਼ ਦੇ ਜਵਾਨ ਸੋਹਣ ਸਿੰਘ, ਜਗਜੀਤ ਸਿੰਘ, ਅੇੈਨਐਸਐਸ ਵਲੰਟੀਅਰ ਲਵਪ੍ਰੀਤ ਸ਼ਰਮਾ, ਹਰੀਸ਼ ਗੋਇਲ, ਦਵਿੰਦਰਜੀਤ ਸਿੰਘ, ਗੁਰਵਿੰਦਰ, ਕਰਮਦੀਪ, ਰਾਹੁਲ ਸ਼ਰਮਾ ਆਦਿ ਹਾਜ਼ਰ ਸਨ।