ਐਸਡੀਐਮ ਦੀ ਅਗਵਾਈ ਵਿਚ ਟੀਮ ਵੱਲੋਂ ਰੇਹੜੀਆਂ ਦੀ ਚੈਕਿੰਗ

ADC visit mandi barnala

ਵਿਕਰੇਤਾਵਾਂ ਨੂੰ ਮਾਸਕ ਪਾਉਣ, ਹੱਥਾਂ ਦੀ ਸਫਾਈ ਤੇ ਸਮਾਜਿਕ ਵਿੱਥ ਬਾਰੇ ਕੀਤਾ ਜਾਗਰੂਕ
ਬਰਨਾਲਾ, 27 ਅਗਸਤ
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਵੱਲੋਂ ਕੋਵਿਡ 19 ਦੇ ਇਹਤਿਆਤਾਂ ਦੀ ਪਾਲਣਾ ਯਕੀਨੀ ਬਣਵਾਉਣ ਲਈ ਧਨੌਲਾ ਰੋਡ ’ਤੇ ਸਬਜ਼ੀ-ਫਲਾਂ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਸ. ਮਨਪ੍ਰੀਤ ਸਿੰਘ ਸਿੱਧੂ ਅਤੇ ਟੀਮ ਹਾਜ਼ਰ ਸੀ।
ਇਸ ਚੈਕਿੰਗ ਦੌਰਾਨ ਟੀਮ ਵੱਲੋਂ ਸਬਜ਼ੀ-ਫਲ ਵਿਕਰੇਤਾਵਾਂ ਦੇ ਮਾਸਕ ਪਾਉਣਾ ਯਕੀਨੀ ਬਣਾਇਆ ਗਿਆ ਅਤੇ ਰੇਹੜੀਆਂ ਦੀ ਆਪਸੀ ਵਿੱਥ ਕਾਇਮ ਕਰਵਾਈ ਗਈ। ਇਸ ਮੌਕੇ ਐਸਡੀਐਮ ਵਾਲੀਆ ਵੱਲੋਂ ਸਬਜ਼ੀ ਵਿਕਰੇਤਾਵਾਂ ਨੂੰ ਹੱਥ ਸਾਫ ਰੱਖਣ, ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਟੀਮ ਵੱਲੋਂ ਸੁਪਰਡੈਂਟ ਹਰਪ੍ਰੀਤ ਸਿੰਘ ਤੇ ਕਲਰਕ ਗੁਰਮੀਤ ਸਿੰਘ ਵੀ ਹਾਜ਼ਰ ਸਨ।