ਅੰਮਿ੍ਰਤਧਾਰੀ ਵਿਅਕਤੀ ਦੀ ਪੱਗ ਲਾਹ ਕੇ ਕਕਕਾਂਰਾਂ ਦੀ ਬੇਪਤੀ ਕਰਨ ਦਾ ਮਾਮਲਾ
ਅੰਮਿ੍ਰਤਸਰ, 6 ਜੂਨ,2021- ਅਨੁਸੂਚਿਤ ਜਾਤੀ ਨਾਲ ਸਬੰਧਤ ਅੰਮਿ੍ਰ-ਧਾਰੀ ਸਿੱਖ ਬਜੁਰਗ ਦੀ ਪੱਗ ਲਾਹੁਣ ਤੇ ਕਕਾਂਰਾਂ ਦੀ ਬੇਅਦਬੀ ਕਰਨ ਦਾ ਸਨਸਨੀਖੇਜ ਮਾਮਲਾ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਧਿਆਨ ‘ਚ ਆਇਆ ਹੈ।
ਪੁਲੀਸ ਥਾਣਾ ਤਰਸਿਕਾ ਅਧੀਨ ਆਉਂਦੇ ਪਿੰਡ ਰਾਏਪੁਰ ਖੁਰਦ ਦੀ ਮੌਜੂਦਾ ਸਰਪੰਚ ਸ੍ਰੀਮਤੀ ਜਸਬੀਰ ਕੌਰ ਦੇ ਅੰਮਿ੍ਰਤ ਧਾਰੀ ਸਿੱਖ ਸ੍ਰ ਅਮਰੀਕ ਸਿੰਘ ਦੀ ਉੱਚ ਜਾਤੀ ਦੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਅਤੇ ਕਕਰਾਂਰਾਂ ਦੀ ਬੇਅਦਬੀ ਕਰਨ ਬਾਰੇ ਅੱਜ ਇੱਕ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਕੋਲ ਪੁੱਜੀ ਹੈ। ਪਿੰਡ ਦੇ ਵਸਨੀਕਾਂ ਦੇ ਨਾਲ ਆਏ ਸ੍ਰ ਅਮਰੀਕ ਸਿੰਘ ਅਤੇ ਸਰਪੰਚ ਸ਼੍ਰੀਮਤੀ ਜਸਬੀਰ ਕੌਰ ਦੇ ਪਤੀ ਨੇ ਡਾ ਸਿਆਲਕਾ ਨੂੰ ਦੱਸਿਆ ਕਿ ਡੇਰਿਆਂ ਨੂੰ ਜਾਂਦਿਆਂ ਰਸਤਿਆਂ ਨੂੰ ਪੱਕੇ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ।
ਉਂਨਾ ਨੇ ਦੱਸਿਆ ਕਿ ਪਿੰਡ ‘ਚ ਰਹਿ ਰਹੇ ਇੱਕ ਜ਼ਿੰਮੀਂਦਾਰ ਪਰੀਵਾਰ ਨੇ ਰਸਤਾ ਪੱਕਾ ਕਰਨ ਦੇ ਚੱਲ ਰਹੇ ਕੰਮ ‘ਚ ਵਿਘਨ ਪਾਇਆ ਜਦੋਂ ਬਤੌਰ ਨਿਗਰਾਨ ਸ੍ਰ ਅਮਰੀਕ ਸਿੰਘ ਨੇ ਸਰਕਾਰੀ ਕੰਮ ‘ਚ ਵਿਘਨ ਨਾ ਪਾਉਂਣ ਲਈ ਕਿਹਾ ਤਾਂ ਜ਼ਿੰਮੀਂਦਾਰ ਪਰੀਵਾਰ ਨੇ ਉਸ ਦੀ ਪੱਗ ਲਾਹੀ ਕੇ ਉਸ ਦੇ ਕਕਕਾਂਰਾਂ ਦੀ ਬੇਅਦਬੀ ਵੀ ਕੀਤੀ ਜਾਤੀ ਸੂਚਕ ਬੋਲ ਬੋਲਦਿਆਂ ਉਸ ਨੂੰ ਬੁਰੀ ਤਰਾਂ ਕੁੱਟਿਆ ਵੀ ਗਿਆ ਹੈ।ਉਸ ਨੇ ਕਮਿਸ਼ਨ ਨੂੰ ਦੱਸਿਆ ਕਿ ਮੈਂ ਮੌਕੇ ਤੇ ਪੁਲੀਸ ਥਾਣਾ ਤਰਸਿਕਾ ਤੱਕ ਪਹੁੰਚ ਕਰਕੇ ਪੁਲੀਸ ਦੀ ਮਦਦ ਲੈਣ ਦੀ ਕੋਸਿਸ਼ ਕੀਤੀ ਸੀ, ਪਰ ਪੁਲੀਸ ਨੇ ਮੇਰੀ ਦਰਖਾਸ਼ਤ ਨੂੰ ਕੋਈ ਐਹਿਮੀਅਤ ਨਹੀਂ ਦਿੱਤੀ ਹੈ। ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਸ਼ਿਕਾਇਤ ਦੀ ਕਾਪੀ ਪੀੜਤ ਧਿਰ ਤੋਂ ਪ੍ਰਾਪਤ ਕਰਦਿਆਂ ਪ੍ਰੈੱਸ ਨੂੰ ਦੱਸਿਆ ਕਿ ਉਕਤ ਮਾਮਲੇ ‘ਚ 21 ਜੂਨ 2021 ਨੂੰ ਅੰਮਿ੍ਰਤਸਰ ਦਿਹਾਤੀ ਦੀ ਪੁਲੀਸ ਤੋਂ ਸਟੇਟਸ ਰਿਪੋਰਟ ਮੰਗ ਲਈ ਹੈ। ਉਨਾ ਨੇ ਦੱਸਿਆ ਕਿ ਕਮਿਸ਼ਨ ਨੇ ਪੁਲੀਸ ਜ਼ਿਲਾ ਮੁੱਖੀ ਅੰਮਿ੍ਰਤਸਰ ਦਿਹਾਤੀ ਨੂੰ ਲਿਖਿਆ ਹੈ ਕਿ ਪੀੜਤ ਦੀ ਮਦਦ ਕਨੂੰਨ ਅਨੁਸਾਰ ਕਰਕੇ 21 ਜੂਨ 2021 ਨੂੰ ਬਾਦ ਦੁਪਿਹਰ ਕੀਤੀ ਗਈ ਵਿਭਾਗੀ ਕਾਰਵਾਈ ਦੀ ‘ਸਿੱਟਾ’ ਰਿਪੋਰਟ ਕਮਿਸ਼ਨ ਦੇ ਪੇਸ਼ ਕਰਨ ਲਈ ਹਦਾਇਤ ਕਰ ਦਿੱਤੀ ਗਈ ਹੈ।ਇਸ ਮੌਕੇ ਪੀਆਰਓ ਸਤਨਾਮ ਸਿੰਘ ਗਿੱਲ, ਸ਼ਿਵਜੋਤ ਸਿਆਲਕਾ ਅਤੇ ਪੀੜਤ ਧਿਰ ਦੇ ਮੈਂਬਰ ਹਾਜਰ ਸਨ।

English






