ਐਸ ਏ ਜੀ ਏ ਡੀ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਤਰਨ ਤਾਰਨ, 20 ਅਗਸਤ 2021 ਐਸ ਏ ਜੀ ਏ ਡੀ ਸਰਕਾਰੀ ਕਾਲਜ ਤਰਨਤਾਰਨ ਵਿਖੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਪਹੁੰਚੇ। ਕਾਲਜ ਦੇ ਪਿ੍ਰੰਸੀਪਲ ਡਾ ਹਰਵਿੰਦਰ ਸਿੰਘ ਭੱਲਾ ਵਲੋ ਉਹਨਾਂ ਨੂੰ ਜੀ ਆਇਆ ਕਿਹਾ ਗਿਆ । ਉਹਨਾਂ ਕਾਲਜ ਦੇ ਖੇਡ ਮੈਦਾਨ ਦੇ ਵਿਕਾਸ ਲਈ ਐਮ ਐਲ ਏ ਡਾ ਅਗਨੀਹੋਤਰੀ ਨੂੰ ਸਹਿਯੋਗ ਦੇਣ ਲਈ ਕਿਹਾ। ਸਟੇਜ ਸੰਚਾਲਨ ਪ੍ਰੋ ਕਰਨਜੀਤ ਕੌਰ ਕਮਿਸਟਰੀ ਵਿਭਾਗ ਵਲੋ ਕੀਤੀ ਗਈ।
ਇਸ ਮੌਕੇ ਡਾ ਅਗਨੀਹੋਤਰੀ ਨੇ ਸੰਬੋਧਨ ਕਰਦਿਆ ਕਿਹਾ ਕਿ ਮਿਹਨਤ ਲਗਨ ਨਾਲ ਮੰਜਲਿ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਵੱਖ ਵੱਖ ਖੇਤਰ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਡਾ ਮਨਪ੍ਰੀਤ ਕੌਰ ਹਿੰਦੀ ਵਿਭਾਗ ਨੇ ਮੁੱਖ ਮਹਿਮਾਨ ਦਾ ਕਾਲਜ ਵਿਖੇ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋਫੈਸਰ ਲਲਿਤ ਸ਼ਰਮਾ, ਪ੍ਰੋ ਰਮਨਦੀਪ ਕੌਰ, ਪ੍ਰੋ ਸੰਗੀਤਾ ਅਗਨੀਹੋਤਰੀ , ਪ੍ਰੋ ਸੰਦੀਪ ਕੌਰ, ਪ੍ਰੋ ਜਸਪ੍ਰੀਤ ਕੌਰ, ਪ੍ਰੋ ਰੀਤੂ,, ਪ੍ਰੋ ਜਸਜੀਤ ਸਿੰਘ, ਪ੍ਰੋ ਪ੍ਰਭਜੋਤ ਕੌਰ ਸੂਦ, ਪ੍ਰੋ ਕੁਲਵੰਤ ਸਿੰਘ, ਪ੍ਰੋ ਹੀਰਾ ਸਿੰਘ, ਪ੍ਰੋ ਬਲਜੀਤ ਸਿੰਘ ਅਤੇ ਹੋਰ ਸਟਾਫ ਮੈਬਰ ਹਾਜ਼ਿਰ ਸਨ।