ਬਹਿਰਾਮ ਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਕੀਤੀ ਮੀਟਿੰਗ
ਨਵਾਂ ਸ਼ਹਿਰ , 23 ਅਪ੍ਰੈਲ
ਪੰਜਾਬ ਅਨੁਸੂਚਿਤ ਜਾਤੀਆਂ ਭੌਂ-ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਣ ਲਾਲ ਸੂਦ ਨੇ ਕਸਬਾ ਬਹਿਰਾਮ ਵਿੱਚ ਲਗਾਏ ਗਏ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੈਰੋਜ਼ਗਾਰ ਦੀਆਂ ਸਕੀਮਾਂ ਰਾਹੀ ਦਲਿਤ ਵਰਗ ਦਾ ਜੀਵਨ ਪੱਧਰ ਉਚਾ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਹੈ।ਕਾਰਪੋਰੇਸ਼ਨ ਵੱਲੋਂ 10 ਲੱਖ ਤੱਕ ਸਟੱਡੀ ਲੋਨ ਦਿੱਤਾ ਜਾ ਰਿਹਾ ਹੈ।ਇਸੇ ਤਰ੍ਹਾਂ ਕਾਰਪੋਰੇਸ਼ਨ ਵੱਲੋਂ ਵੱਖ-ਵੱਖ ਕਾਰੋਬਾਰ ਸ਼ੁਰੂ ਕਰਨ ਲਈ ਆਰਥਿਕ ਮੱਦਦ ਦਿੱਤੀ ਜਾਂਦੀ ਹੈ।ਸ਼ਹੀਦ ਭਗਤ ਸਿੰਘ ਨਗਰ ਦੇ ਇਲਾਕੇ ਵਿੱਚ ਐਸਸੀ ਭਾਈਚਾਰੇ ਵੱਡੀ ਗਿਣਤੀ ਵਿੱਚ ਵੱਸੋਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਤੇ ਸਮਾਜ ਭਲਾਈ ਤੇ ਜੰਗਲਾਤ ਵਿਭਾਗ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗਤੀਸ਼ੀਲ ਅਗਵਾਈ ਹੇਠ ਸਮੁੱਚੇ ਐਸਸੀ ਭਾਈਚਾਰੇ ਦੇ ਬੇਹਤਰ ਭਵਿੱਖ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਬਹਿਰਾਮ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੀਆਂ ਸਵੈਰੋਜ਼ਗਾਰ ਬਾਰੇ ਕਾਰਪੋਰੇਸ਼ਨ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਦੱਸਣ ਤਾਂ ਜੋ ਗਰੀਬ ਵਰਗ ਤੇ ਖ਼ਾਸ ਕਰਕੇ ਵਿਦੇਸ਼ ਜਾਣ ਵਾਲੇ ਨੌਜਵਾਨ ਇੰਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ।ਉਨ੍ਹਾਂ ਬਹਿਰਾਮ ਤੋਂ ਮਾਹਿਲਪੁਰ ਨੂੰ ਜਾਣ ਵਾਲੀ ਸੜਕ `ਤੇ ਹੋ ਰਹੇ ਹਾਦਸਿਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਇਸ ਮਸਲੇ ਦਾ ਹੱਲ ਕਰਨ ਲਈ ਉਨ੍ਹਾਂ ਨੇ ਯਤਨ ਆਰੰਭ ਦਿੱਤੇ ਹਨ ਤੇ ਉਹ ਇਸ ਸਮਸਿਆ ਨੂੰ ਹੱਲ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਜਲਦੀ ਹੀ ਪੱਤਰ ਲਿਖਣਗੇ।ਇਸ ਮੌਕੇ ਚੇਅਰਮੈਨ ਸ੍ਰੀ ਸੂਦ ਨੇ ਸੇਵਾ ਮੁਕਤ ਇੰਜੀਨੀਅਰ ਗਿਆਨ ਚੰਦ ਨੂੰ ਬਹਿਰਾਮ ਸਰਕਲ ਦਾ ਕੋਆਰਡੀਨੇਟਰ ਬਣਾਉਣ ਦਾ ਐਲਾਨ ਵੀ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਕਾਰਪੋਰੇਸ਼ਨ ਦੀ ਜਿਲ੍ਹਾਂ ਮੈਨੇਜਰ ਬੀਬੀ ਸੁਰਿੰਦਰ ਕੌਰ, ਵਿਜੈ ਕੁਮਾਰੀ ਸਰਪੰਚ ਕਲੇਰਾਂ, ਬਲਵੀਰ ਚੰਦ ਸਰਪੰਚ ਬਲਾਕੀਪੁਰ, ਪ੍ਰੋਮਿਲਾ ਦੇਵੀ ਸਰਪੰਚ ਝੰਡੇਰ ਕਲਾਂ, ਇਰਵਨ ਕੁਮਾਰ ਸਾਬਕਾ ਸੰਮਤੀ ਮੈਂਬਰ, ਸਰਪੰਚ ਬਖ਼ਸ਼ੋ ਸਰਹਾਲ ਰਾਣੂੰਆਂ, ਜਗਨ ਨਾਥ ਸਰਪੰਚ ਲੱਖਪੁਰ, ਸੁਸ਼ਮਾ ਦੇਵੀ ਸਰਪੰਚ ਮੱਲ੍ਹਾ ਸੋਢੀਆਂ, ਮੀਨਾ ਕੁਮਾਰੀ ਸੰਧਵਾਂ, ਸ਼ਿਵ ਦਿਆਲ ਭੂਟਾ,ਪਾਲ ਰਾਮ,ਇੰਦਰਜੀਤ, ਸਤਨਾਮ ਰਾਮ ਬਹਿਰਾਮ, ਨਰਿੰਦਰ ਕੁਮਾਰ ਬਹਿਰਾਮ, ਦਿਲਾਵਰ ਸਿੰਘ ਚੱਕ ਬਿਲਗਾ ਆਦਿ ਹਾਜ਼ਰ ਸਨ । ਬਾਅਦ ਵਿੱਚ ਅਧਿਆਪਕ ਜੱਥੇਬੰਦੀ ਦਾ ਵਫਦ ਵੀ ਚੇਅਰਮੈਨ ਮੋਹਣ ਲਾਲ ਸੂਦ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

English






