ਹੁਣ ਵੈਕਸੀਨੇਸ਼ਨ ਸੰਤ ਨਿਰੰਕਾਰੀ ਸਤਿਸੰਗ ਭਵਨ ਆਦਰਸ਼ ਨਗਰ ਡੇਰਾਬੱਸੀ ਵਿਖੇ ਕੀਤੀ ਜਾਵੇਗੀ
ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਇਹ ਫੈਸਲਾ
ਐਸ.ਏ.ਐਸ.ਨਗਰ, 19 ਮਈ,2021
ਕਰੋਨਾ ਵੈਕਸੀਨੇਸ਼ਨ ਸੈਂਟਰ ਸਿਵਲ ਹਸਪਤਾਲ ਡੇਰਾਬੱਸੀ ਤੋਂ ਤਬਦੀਲ ਕਰਕੇ ਸੰਤ ਨਿਰੰਕਾਰੀ ਸਤਿਸੰਗ ਭਵਨ ਆਦਰਸ਼ ਨਗਰ ਡੇਰਾਬੱਸੀ ਵਿਖੇ ਸਥਾਪਤ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਬਲਾਕ ਡੇਰਾਬੱਸੀ ਜੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਉਨਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਟੀਕਾਕਾਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਨਾਂ ਵਿਅਕਤੀਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਾ ਟੀਕਾ ਲੱਗਿਆਂ ਨੂੰ 3 ਮਹੀਨੇ ਹੋ ਚੁੱਕੇ ਹਨ ਉਹ ਵਿਅਕਤੀ ਵੀ ਸੰਤ ਨਿਰੰਕਾਰੀ ਸਤਿਸੰਗ ਭਵਨ ਆਦਰਸ਼ ਨਗਰ ਡੇਰਾਬੱਸੀ ਵਿਖੇ ਆ ਕੇ ਵੈਕਸੀਨ ਦੀ ਦੂਜੀ ਡੋਜ਼ ਲੈ ਸਕਦੇ ਹਨ।
ਉਨਾਂ ਇਹ ਵੀ ਦੱਸਿਆ ਕਿ 18 ਸਾਲ ਤੋਂ 44 ਸਾਲ ਤੱਕ ਦੇ ਦਿਹਾੜੀ ਮਜ਼ਦੂਰ ਜਾਂ ਉਸਾਰੀ ਕਾਮਿਆਂ ਤੋਂ ਇਲਾਵਾ ਹੈਲਥ ਕੇਅਰ ਵਰਕਰਾਂ ਦੇ ਪਰਿਵਾਰਿਕ ਮੈਂਬਰਾਂ ਅਤੇ 18 ਸਾਲ ਤੋਂ 44 ਸਾਲ ਤੱਕ ਅਜਿਹੇ ਵਿਅਕਤੀ ਜਿਨਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋਵੇ ਉਨਾਂ ਨੂੰ ਵੀ ਕਰੋਨਾ ਦੀ ਵੈਕਸੀਨੇਸ਼ਨ ਕਮਿਊਨਿਟੀ ਸੈਂਟਰ, ਤਹਿਸੀਲ ਰੋਡ, ਡੇਰਾਬੱਸੀ ਵਿਖੇ ਕੀਤੀ ਜਾ ਰਹੀ ਹੈ।
ਦੋਵਾਂ ਹੀ ਥਾਵਾਂ `ਤੇ ਟੋਕਨ ਪ੍ਰਣਾਲੀ ਰੱਖੀ ਗਈ ਹੈ। ਇਸ ਲਈ ਸਬੰਧਤ ਲਾਭਪਾਤਰੀ ਸਮੇਂ ਸਿਰ ਆਪਣਾ ਟੋਕਨ ਪ੍ਰਾਪਤ ਕਰਨ ਉਪਰੰਤ ਟੀਕਾਕਰਨ ਕਰਵਾ ਸਕਦੇ ਹਨ।

English






