ਤਰਨਤਾਰਨ, 29 ਨਵੰਬਰ :
ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ਼੍ਹ ਦੇ ਸਟੇਟ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਅਤੇ ਡਿਪਟੀ ਡਾਇਰੈਕਟਰ ਸ੍ਰੀ ਸੁਰਿੰਦਰ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਤਰਨਤਾਰਨ ਵਿਚ ਨਹਿਰੂ ਯੁਵਾ ਕੇਂਦਰ ਤਰਨ ਤਾਰਨ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਮੈਡਮ ਜਸਲੀਨ ਕੌਰ ਦੀ ਰਹਿਨੁਮਾਈ ਹੇਠ ਜ਼ਿਲ੍ਹੇ `ਚ “ਕਲੀਨ ਵਿਲਜ਼-ਗ੍ਰੀਨ ਵਿਲੇਜ” ਮੁਹਿੰਮ ਦੀ ਲੜੀ ਵਜੋਂ ਅਮਨਦੀਪ ਵੈੱਲਫੇਅਰ ਸੁਸਾਇਟੀ ਕੱਦਗਿੱਲ ਵਲੋਂ ਨਹਿਰੂ ਯੁਵਾ ਕੇਂਦਰ ਤਰਨਤਾਰਨ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਇੱਥੋਂ ਦੇ ਸ਼ਮਸ਼ਾਨਘਾਟ ਦੀ ਸਫਾਈ ਕੀਤੀ ਗਈ।
ਇਸ ਦੀ ਸ਼ੁਰੂਆਤ ਨਹਿਰੂ ਯੁਵਾ ਕੇਂਦਰ ਦੀ ਐੱਨ. ਵਾਈ. ਵੀ. ਗੁਰਭੇਜ ਸਿੰਘ ਵੱਲੋਂ ਕੀਤੀ ਗਈ।ਇਸ ਮੌਕੇ ਗੱਲਬਾਤ ਕਰਦਿਆਂ ਗੁਰਭੇਜ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰ ਦੀ ਮੁੱਖ ਧਾਰਾ ਨਾਲ ਜੋੜਨਾ ਹੈ ਇਸੇ ਤਹਿਤ ਹੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨਾਂ ਨੂੰ ਵੱਖ ਵੱਖ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਅਤੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਮਿਲ ਕੇ ਇਹ ਸਫ਼ਾਈ ਕੀਤੀ ਗਈ ।ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਨਹਿਰੂ ਯੁਵਾ ਕੇਂਦਰ ਰਾਹੀਂ ਇਹ ਮੁਹਿੰਮ ਅੱਗੇ ਵੀ ਜਾਰੀ ਰਖਦਿਆ ਪਿੰਡ ਦੀਆਂ ਹੋਰ ਵੀ ਜਨਤਕ ਥਾਵਾਂ ਦੀ ਸਫ਼ਾਈ ਕਰਕੇ ਪਿੰਡ ਨੂੰ ਹੋਰ ਸਾਫ਼ ਸੁਥਰਾ ਬਣਾਉਣ ਲਈ ਸਹਿਯੋਗ ਕੀਤਾ ਜਾਵੇਗਾ।
ਇਸ ਮੌਕੇ ਅਮਨਦੀਪ ਕੌਰ, ਸੰਦੀਪ ਸਿੰਘ, ਕੰਵਲਜੀਤ ਕੌਰ, ਕੇਵਲ ਸਿੰਘ, ਜੱਜਬੀਰ ਸਿੰਘ,ਗੁਰਸੇਵਕ ਸਿੰਘ ਜੋਬਨ ਬੀਰ ਸਿੰਘ ਤੋਂ ਇਸ ਤੋਂ ਇਲਾਵਾ ਹੋਰ ਵੀ ਸੁਸਾਇਟੀ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ ।

English





