ਸ਼ਹੀਦ ਭਗਤ ਸਿੰਘ ਨਗਰ 12, ਮਈ , 2021 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਾਮਯਾਬ ਕਿਸਾਨ ਅਤੇ ਖੁਸ਼ਹਾਲ ਪੰਜਾਬ ( ਕੇ 3 ਪੀ ) ਤਹਿਤ ਵੱਖ ਵੱਖ ਸਕੀਮਾ ਅਧੀਨ ਖੇਤੀ ਮਸ਼ੀਨਰੀ ਉਪਦਾਨ ਤੇ ਦੇਣ ਲਈ ਬਿਨੈ ਪੱਤਰਾਂ ਦੀ ਮੰਗ ਵਿਭਾਗ ਦੇ ਪੋਰਟਲ URL https://agrimachinerypb.com ਤੇ ਮਿਤੀ 12-05-2021 ਤੋਂ 26-05-2021 ਤੱਕ ਕੀਤੀ ਗਈ ਹੈ।ਇਸ ਸਬੰਧ ਵਿੱਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਾਜ ਕੁਮਾਰ ਵਲੋਂ ਜਾਣਕਾਰੀ ਦਿੱਤੀ ਗਈ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ,ਰੇਕ,ਹੈਪੀਸੀਡਰ,ਜੀਰੋ ਟਿੱਲ ਡਰਿੱਲ,ਸੁਪਰ ਸੀਡਰ,ਉਲਟਾਵੇਂ ਪਲਾਓ,ਚੋਪਰ,ਮਲਚਰ ਆਦਿ ਅਤੇ ਇਸ ਤੋਂ ਇਲਾਵਾ ਹੋਰ ਮਸ਼ੀਨਾਂ ਜਿਵੇਂ ਕਿ ਸਪਰੇਅਰ, ਕਪਾਹ-ਮੱਕੀ ਬੀਜਣ ਵਾਲੇ ਨਿਊ ਮੈਟਿਕ ਪਲਾਂਟਰ,ਬਹੂ ਫਸਲੀ ਪਲਾਂਟਰ,ਝੋਨੇ ਲਈ ਧਸ਼੍ਰ (ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ),ਪੈਡੀ ਟਰਾਂਸਪਲਾਂਟਰ,ਆਲੂ ਬੀਜਣ/ਪੁਟਣ ਵਾਲੀਆਂ ਮਸ਼ੀਨਾਂ,ਗੰਨੇ ਦੀ ਬਿਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ,ਲੇਜਰ ਲੈਵਲਰ,ਮੱਕੀ ਦੇ ਡਰਾਇਰ,ਵੀਡਰ ਆਦਿ ਮਸ਼ੀਨਾਂ ਲਈ ਅਰਜੀਆਂ ਮੰਗੀਆਂ ਜਾਂਦੀਆਂ ਹਨ।(ਲਿਸਟ ਪੋਰਟਲ ਤੇ ਉਪਲੱਭਧ ਹੈ)।ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨ/ਕਿਸਾਨ ਗਰੁੱਪ/ਗ੍ਰਾਮ ਪੰਚਾਇਤ/ਸਹਿਕਾਰੀ ਸਭਾਵਾਂ/ ਐਫ.ਪੀ.ਓ ਵਲੋਂ ਮਿਤੀ 26-05-2021 ਤੱਕ ਪੋਰਟਲ ਤੇ ਅਪਲਾਈ ਨਹੀ ਕੀਤਾ ਜਾਵੇਗਾ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀ ਵਿਚਾਰਿਆ ਜਾਵੇਗਾ।ਸਾਰੀਆਂ ਮਸ਼ੀਨਾਂ ਦਾ ਵੇਰਵਾ ਪੋਰਟਲ ਤੇ ਉਪਲਭਧ ਹੈ ਅਤੇ ਬਿਨੈਕਾਰ ਵਲੋਂ ਪੋਰਟਲ ਤੇ ਭਰੀ ਜਾਣ ਵਾਲੀ ਸਵੈ-ਘੋਸ਼ਣਾ ਵੀ ਪੋਰਟਲ ਤੇ ਉਪਲਭਧ ਹੈ।ਅਰਜੀ ਭਰਨ ਸਮੇ ਕਿਸਾਨ ਪਾਸ ਆਧਾਰ ਕਾਰਡ, ਫੋਟੋ, ਸਵੈ-ਘੋਸ਼ਣਾ ਪੱਤਰ ਅਤੇ ਅਨੁਸੁਚਿਤ ਜਾਤੀ ਦਾ ਸਰਟੀੀਫਕੇਟ(ਜੇਕਰ ਬਿਨੈਕਾਰ ਅਨੁਸੁਚਿਤ ਜਾਤੀ ਨਾਲ ਸਬੰਧਤ ਹੋਵੇ) ਹੋਣਾ ਜਰੂਰੀ ਹੈ।ਕਿਸਾਨ ਗਰੁੱਪਾਂ,ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਮੁੱਖੀ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਹੋਣਾ ਜਰੁਰੀ ਹੈ।ਉਨ੍ਹਾਂ ਨੇ ਦੱਸਿਆ ਕਿ ਅਰਜੀਆਂ ਪ੍ਰਾਪਤ ਹੋਣ ਉਪਰੰਤ ਗਾਇਡਲਾਈਨਾਂ ਦੇ ਮੁਤਾਬਕ ਯੋਗ ਬਿਨੈਕਾਰਾਂ ਨੂੰ ਮਸ਼ੀਨਾਂ ਲੈਣ ਲਈ ਮੰਜੂਰੀ ਪੱਤਰ ਉਨ੍ਹਾਂ ਦੇ ਮੋਬਇਲ ਰਾਹੀਂ ਮਿਲੇਗਾ, ਜਿਸ ਉਪਰੰਤ ਕਿਸਾਨ ਪੋਰਟਲ ਵਿੱਚ ਦਰਜ ਕਿਸੇ ਵੀ ਮੈਨੂਫੈਕਚਰਰ/ਸਪਲਾਇਰ ਤੋਂ ਮਸ਼ੀਨ ਲੈ ਸਕਣਗੇ।ਉਨ੍ਹਾਂ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ ਅਤੇ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ, ਜਿਸ ਨਾਲ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਇਹ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਸਾਲ 2020-21 ਦੋਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 245 ਸੁਪਰ ਸੀਡਰ,09 ਜੀਰੋ ਟਿੱਲ ਡਰਿੱਲ ,29 ਸੁਪਰ ਐਸ.ਐਮ.ਐਸ,02 ਹੈਪੀ ਸੀਡਰ,06 ਐਮ.ਬੀ ਪਲੋਅ, 03 ਮਲਚਰ,06 ਬੇਲਰ ਅਤੇ 06 ਰੇਕ ਉਪਦਾਨ ਤੇ ਦਿੱਤੇ ਗਏ ਹਨ।ਉਨ੍ਹਾਂ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਵੱਧ ਤੋਂ ਵੱਧ ਇਸ ਸਕੀਮ ਵਿੱਚ ਅਪਲਾਈ ਕਰਨ ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਰੇ ਕਿਸਾਨ ਗਰੁੱਪਾਂ ਦੀ ਰਜਿਸਟਰੇਸ਼ਨ ਦਫਤਰ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਕਰਵਾਈ ਜਾਵੇ ਅਤੇ ਪੰਚਾਇਤ ਵਲੋਂ ਤਸਦੀਕ ਵੀ ਕਰਵਾਇਆ ਜਾਵੇ।ਉਨ੍ਹਾਂ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਅਫਸਰ/ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ)/ਮੁੱਖ ਖੇਤੀਬਾੜੀ ਅਫਸਰ ਦੇ ਦਫਤਰਾਂ ਵਿੱਚ ਜਾ ਕੇ ਸੰਪਰਕ ਕਰਨ।

English






