ਕਮਿਸ਼ਨਰ ਨਗਮ ਨਿਗਮ ਨੇ ਵੈਟਨਰੀ ਹਸਪਾਤਲ ਅਤੇ ਕਮਿਊਨਟੀ ਹਾਲ ਰਣਜੀਤ ਐਵੀਨਿਊ ਵਿਖੇ ਚੱਲ ਰਹੇ ਟੀਕਾਕਰਨ ਦਾ ਕੀਤਾ ਦੌਰਾ
ਅੰਮ੍ਰਿਤਸਰ, 17 ਮਈ , 2021
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਰੋਕਥਾਮ ਅਤੇ ਇਸ ਦੇ ਪ੍ਰਭਾਵ ਤੋਂ ਬਚਣ ਲਈ ਰਾਜ ਭਰ ਵਿੱਚ ਕੋਵਿਡ-19 ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਲ੍ਹਾ ਅੰਮ੍ਰਿਤਸਰ ਵਿੱਚ ਕਰੋਨਾ ਵਾਇਰਸ ਟੀਕਾਕਰਨ ਦੇ ਸਰਕਾਰ ਵੱਲੋਂ ਮਿਥੇ ਟੀਚੇ ਹਾਸਲ ਕਰਨ ਅਤੇ ਆਮ ਲੋਕਾਂ ਵਿੱਚ ਇਸ ਪ੍ਰਤੀ ਜਗਾਰੂਕਤਾ ਪੈਦਾ ਕਰਨ ਲਈ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ ਨੂੰ ਬਤੌਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਿੰਨਾਂ ਵੱਲੋਂ 18 ਤੋਂ 44 ਸਾਲ ਉਮਰ ਦੇ ਕਿਰਤੀ ਉਸਾਰੀਆਂ ਨੂੰ ਪਹਿਲ ਦੇ ਅਧਾਰ ਤੇ ਟੀਕਾਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ੍ਹ ਦੇ 10 ਥਾਂਵਾਂ ਤੇ ਟੀਕਾਕਰਨ ਕੈਂਪ ਲਗਾਏ ਜਾਣਗੇ।

ਇਸ ਸਬੰਧੀ ਇਨ੍ਹਾਂ ਟੀਕਾਕਰਨ ਕੈਂਪਾਂ ਦਾ ਜਾਇਜਾ ਲੈਣ ਲਈ ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ ਵੱਲੋਂ ਵੈਟਨਰੀ ਹਸਪਤਾਲ ਹਾਥੀ ਗੇਟ ਵਿਖੇ ਅਤੇ ਕਮਿਊਨਟੀ ਹਾਲ ਰਣਜੀਤ ਐਵੀਨਿਊ ਵਿਖੇ ਟੀਕਾਕਰਨ ਕੈਂਪਾਂ ਦਾ ਦੌਰਾ ਕੀਤਾ। ਵੈਟਨਰੀ ਹਸਪਤਾਲ ਵਿਖੇ ਆਪਣੇ ਦੌਰੇ ਦੌਰਾਨ ਮੈਡਮ ਮਿੱਤਲ ਵੱਲੋਂ ਡਾਕਟਰ ਅਰਵਿੰਦਰ ਸਿੰਘ ਅਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਕਿਰਤੀ ਕਾਮਿਆਂ ਨੂੰ ਜਾਗਰੂਕ ਕਰਕੇ ਵੈਕਸੀਨੈਸ਼ਨ ਲਗਾਈ ਜਾਵੇ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿਰਤੀ ਕਾਮਿਆਂ, ਸਹਿ- ਬਿਮਾਰੀ ਨਾਲ ਪੀੜਤ ਵਿਅਕਤੀਆਂ ਅਤੇ ਸਿਹਤ ਵਿਭਾਗ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਜਿੰਨਾਂ ਦੀ ਉਮਰ 18 ਤੋਂ 44 ਸਾਲ ਦਰਮਿਆਨ ਹੈ ਨੂੰ ਟੀਕਾ ਪਹਿਲ ਦੇ ਅਧਾਰ ਤੇ ਲਗਾਇਆ ਜਾਵੇਗਾ। ਮੈਡਮ ਮਿੱਤਲ ਨੇ ਦੱਸਿਆ ਕਿ ਜਿਲੇ੍ਹ ਦੀਆਂ 10 ਥਾਂਵਾਂ ਤੇ 18 ਤੋ 44 ਸਾਲ ਦੇ ਵਿਅਕਤੀਆਂ ਲਈ ਟੀਕਾਕਰਨ ਕੇਂਦਰ ਬਣਾਏ ਗਏ ਹਨ ਜਿੰਨਾਂ ਵਿੱਚ ਰਾਧਾ ਸੁਆਮੀ ਸਤਸੰਗ ਭਵਨ ਮਾਲ ਰੋਡ, ਕਮਿਊਨਟੀ ਆਲ ਰਣਜੀਤ ਐਵੀਨਿਊ, ਰਾਧਾ ਸਤਸੰਗ ਡੇਰਾ ਭੱਲ ਕਲੋਨੀ ਛੇਹਰਟਾ, ਰਾਧਾ ਸੁਆਮੀ ਸਤਸੰਗ ਘਰ ਅਜਨਾਲਾ, ਸਬ ਡਵੀਜਨ ਹਸਪਤਾਲ ਬਾਬਾ ਬਕਾਲਾ, ਸਿਧਾਨਾ ਪੋਲਟੈਕਨੀਕਲ ਕਾਲਜ ਖਿਆਲਾ ਕਲਾਂ, ਗੌਰਮਿੰਟ ਸੀਨੀਅਰ ਸੈਕਡਰੀ ਸਕੂਲ ਲੋਪੋਕੇ, ਆਯੂਰਵੈਦਿਕ ਹਸਪਤਾਲ ਵੇਰਕਾ, ਨਵੀਂ ਓ:ਪੀ:ਡੀ ਬਿਲਡਿੰਗ ਮਾਨਾਂਵਾਲਾ, ਰਾਧਾ ਸੁਆਮੀ ਸਤਸੰਗ ਘਰ ਚੌਗਾਵਾਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਥੇ ਕਿਰਤੀਆਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਉਥੇ ਵੀ 4 ਟੀਕਾਕਰਨ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਕਿਰਤੀਆਂ ਨੂੰ ਵੈਕਸੀਨੇਸ਼ਨ ਲਗਾਈ ਜਾ ਸਕੇ।
ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਪਿੰਡਾਂ ਵਿੱਚ ਵੀ ਜਿਥੇ ਕਿਰਤੀਆਂ ਵੱਲ‘ੋਂ ਕੰਮ ਕੀਤਾ ਜਾ ਰਿਹਾ ਹੈ ਉਥੇ ਸਪੈਸ਼ਲ ਕੈਂਪ ਲਗਾ ਕੇ ਵੈਕਸੀਨੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਕੈਂਪਾਂ ਨੂੰ ਹੋਰ ਵਧਾਇਆ ਜਾਵੇਗਾ। ਕਮਿਸ਼ਨਰ ਨਗਰ ਨਿਗਮ ਨੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂਮਾਰੀ ਤੋਂ ਬਚਣ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਟੀਕਾਕਰਨ ਜਰੂਰ ਕਰਵਾਉਣ। ਉਨ੍ਹਾਂ ਦੱਸਿਆ ਕ ਇਸ ਸਮੇਂ ਜਿਲੇ੍ਹ ਵਿੱਚ 13000 ਦੇ ਕਰੀਬ ਰਜਿਸਟਰਡ ਕਾਮੇ ਹਨ ਜਿੰਨਾਂ ਵਿੱਚੋਂ 7000 ਦੇ ਕਰੀਬ 18 ਤੋਂ 44 ਸਾਲ ਦੇ ਕਿਰਤੀ ਕਾਮੇ ਹਨ। ਉਨ੍ਹਾਂ ਨੇ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਕਿਰਤੀਆਂ ਨੂੰ ਰਜਿਸਟਰਡ ਕੀਤਾ ਜਾਵੇ।

English




