ਕਿਸਾਨ ਵੀਰ ਖੇਤੀਬਾੜੀ ਮਾਹਰਾਂ ਦੀ ਸਲਾਹ ਤੋੋ ਬਿਨ੍ਹਾਂ ਕੀੜੇਮਾਰ ਜਹਿਰ ਦਾ ਇਸਤੇਮਾਲ ਨਾ ਕਰਨ : ਡਾ ਬਲਦੇਵ ਸਿੰਘ
ਬਰਨਾਲਾ, 11 ਸਤੰਬਰ
ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌੌਰਾ ਕਰਕੇ ਫਸਲਾਂ ਦਾ ਸਰਵੇਖਣ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪਿੰਡ ਛੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਦੇ ਸਰਦਾਰ ਗਰੁਨਾਮ ਸਿੰਘ ਦੇ ਨਰਮੇ ਦੇ ਖੇਤ ਦਾ ਦੌਰਾ ਕਰਕੇ ਚੈਕ ਕੀਤਾ ਗਿਆ ਕਿ ਨਰਮੇ ਦੇ ਪੱਤੇ ਪੀਲੇ ਹੋੋ ਕੇ ਸੁੱਕ ਰਹੇ ਹਨ ਅਤੇ ਪੱਤਿਆ ਤੇ ਧੱਬਿਆਂ ਦਾ ਰੋੋਗ ਵੀ ਹੈ, ਉਨ੍ਹਾਂ ਕਿਸਾਨ ਨੂੰ 2.5 ਕਿਲੋੋ ਯੂਰੀਆ ਨੂੰ 8 ਤੋਂ 10 ਲੀਟਰ ਪਾਣੀ ਵਿੱਚ ਘੋੋਲ ਕੇ ਕਪੜ ਛਾਣ ਕਰਕੇ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰਨ ਦੀ ਸਲਾਹ ਦਿੱਤੀ, ਦੂਸਰੇ ਦਿਨ ਐਮੀਸਟਾਰ ਟਾਪ 200 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰਨ ਅਤੇ 5-6 ਦਿਨਾਂ ਬਾਅਦ ਫਿਰ ਯੂਰੀਏ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ। ਇਸ ਤੋੋਂ ਬਾਅਦ ਉਨ੍ਹਾਂ ਸ. ਗੁਰਨਾਮ ਸਿੰਘ ਪਿੰਡ ਛੀਨੀਵਾਲ ਦੀ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ। ਇਸ ਕਿਸਾਨ ਦੇ ਖੇਤ ਵਿੱਚ ਮਿਲੀਬੱਗ ਦਾ ਹਮਲਾ ਦੇਖਿਆ ਗਿਆ, ਇਸ ਲਈ ਕਿਸਾਨ ਨੂੰ ਬੁਪਰੋਫਜਿਨ 500 ਮਿਲੀਲੀਟਰ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ।
ਇਸ ਤੋਂ ਇਲਾ ਖੇਤੀਬਾੜੀ ਅਫ਼ਸਰ ਵੱਲੋਂ ਪਿੰਡ ਛੀਨੀਵਾਲ ਕਲਾਂ ਦੇ ਕਿਸਾਨ ਅਨੋੋਖ ਸਿੰਘ ਦੇ ਝੋੋਨੇ ਦੇ ਖੇਤ ਦਾ ਦੌੌਰਾ ਕੀਤਾ, ਜਿਸ ਉੱਪਰ ਤੇਲੇ ਦੇ ਹਮਲੇ ਦੀ ਸ਼ੁਰੂਆਤ ਵੇਖੀ ਗਈ, ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਹਰ ਰੋੋਜ਼ ਫ਼ਸਲ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਇੱਕ ਬੂਟੇ ਨੂੰ ਹਿਲਾਉਣ ਤੇ 5-6 ਤੇਲੇ ਪਾਣੀ ਤੇ ਤਰਦੇ ਨਜ਼ਰ ਆਉਣ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਨਾਂ ਦੀ ਸਲਾਹ ਨਾਲ ਫ਼ਸਲ ’ਤੇ ਕੀੜੇਮਾਰ ਦਵਾਈਆਂ ਦਾ ਸਪਰੇ ਕਰਨਾ ਚਾਹੀਦਾ ਹੈ।
ਇਸ ਮੌਕੇ ਹਾਜ਼ਰੀਨ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਇਸ ਸਮੇਂ ਕਿਸਾਨ ਆਪਣੀਆਂ ਫ਼ਸਲਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਜੇਕਰ ਕਿਸੇ ਵੀ ਫ਼ਸਲ ਤੇ ਕਿਸੇ ਕੀੜੇ-ਮਕੌੜੋੋ ਜਾਂ ਬਿਮਾਰੀ ਦਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਇਸ ਸੰਬੰਧੀ ਆਪ-ਮੁਹਾਰੇ ਜਾਂ ਦੇਖਾ-ਦੇਖੀ ਕੋੋਈ ਕੀੜੇਮਾਰ ਦਵਾਈ ਦਾ ਛਿੜਕਾਅ ਨਾ ਕੀਤਾ ਜਾਵੇ, ਅਜਿਹਾ ਕਰਨ ਤੇ ਉਹ ਆਪਣੀ ਫ਼ਸਲ ਦਾ ਨੁਕਸਾਨ ਵੀ ਕਰ ਸਕਦੇ ਹਨ, ਹਮੇਸ਼ਾਂ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਹੀ ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

English





