ਗੁਰਦਾਸਪੁਰ, 28 ਸਤੰਬਰ ( ) ਡਾ:ਰਜਿੰਦਰ ਸਿੰਘ ਸੋਹਲ, ਐਸ.ਐਸ ਪੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਦਿਸਾ ਨਿਰਦੇਸ਼ਾਂ ਤਹਿਤ ਝੋਨੇ ਦੇ ਸੀਜਨ 2020 ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਜਿਸ ਨੂੰ ਮੱਦੇ ਨਜਰ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵਲੋ ਕਿਸਾਨਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਗਿੱਲੇ ਝੇਨੇ ਦੀ ਕਟਾਈ ਨਾ ਕਰਨ ਅਤੇ ਉਹਨਾ ਹੀ ਕੰਬਾਇਨਾਂ ਤੋ ਝੋਨੇ ਦੀ ਕਟਾਈ ਕਰਾਉਣ ਜਿਹਨਾਂ ਉੱਪਰ ਸੁਪਰ ਸਟਰਾਅ ਮੈਨੇਜਮੈਟ ਸਿਸਟਮ ( ਐਸ ਐਮ ਐਸ) ਲਗਾਇਆ ਗਿਆ ਹੋਵੇ ਅਤੇ ਖੇਤੀ ਬਾੜੀ ਵਿਭਾਗ ਤੋ ਵਰਦੀਨੈਸ ਸਰਟੀਫਿਕੇਟ ਲਿਆ ਗਿਆ ਹੋਵੇ। ਕਟਾਈ ਤੋ ਬਾਅਦ ਝੋਨੇ ਦੀ ਰਹਿੰਦ ਖੂਹੰਦ(ਪਰਾਲੀ) ਨੂੰ ਅੱਗ ਨਾ ਲਗਾਉਣ ਕਿਉਕਿ ਇਸ ਨਾਲ ਵਾਤਾਵਰਣ ਪ੍ਰਦੁਸਿਤ ਹੁੰਦਾ ਹੈ ਅਤੇ ਜਮੀਨ ਵਿਚਲੇ ਜੈਵਿਕ ਤੱਤ ਨਸ਼ਟ ਹੋ ਜਾਦੇ ਹਨ। ਕਿਸਾਨ ਨੂੰ ਜਾਣੂ ਕਰਵਾਇਆ ਜਾਵੇ ਕਿ ਕਟਾਈ ਉਪਰੰਤ ਝੋਨੇ ਦੀ ਰਹਿੰਦ ਖੂਹੰਦ ਨੂੰ ਜਾਂ ਤਾ ਖੇਤ ਤੋ ਬਾਹਰ ਪਸ਼ੂ ਧਨ ਲਈ ਕੱਢ ਲਿਆ ਜਾਵੇ ਜਾ ਫਿਰ ਖੇਤ ਵਿਚ ਹੀ ਜੈਵਿਕ ਖਾਦ ਤਿਆਰ ਕਰਕੇ ਸਿੱਧੀ ਬਿਜਾਈ ਲਈ ਰਹਿਣ ਦਿੱਤਾ ਜਾਵੇ। ਪਰੰਤੁ ਉਸਨੂੰ ਅੱਗ ਕਿਸੇ ਵੀ ਹਾਲਤ ਵਿਚ ਨਾ ਲਗਾਈ ਜਾਵੇ, ਕਿਉਕਿ ਇਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋ ਰੋਕਿਆ ਜਾ ਸਕਦਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਹਦਾਇਤਾ ਦੀ ਪਾਲਣਾ ਕੀਤੀ ਜਾਵੇ। ਇਸ ਨਾਲ ਕੋਵਿਡ-19 ਕਰਕੇ ਵੀ ਜਰੂਰੀ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਕਿ ਇਸ ਨਾਲ ਦਮਾ, ਟੀ ਬੀ, ਖੰਘ ਅਤੇ ਕਰੋਨਾ ਦੇ ਰੋਗੀਆਂ ਲਈ ਆਕਸੀਜਨ ਦੀ ਘਾਟ ਹੋ ਸਕਦੀ ਹੈ ਅਤੇ ਉਹਨਾ ਦੀ ਜਾਨ ਵੀ ਜਾ ਸਕਦੀ ਹੈ।
ਐਸ ਐਸ ਪੀ ਨੇ ਅੱਗੇ ਦਸਿਆ ਕਿ ਇਸ ਦੇ ਨਾਲ ਹੀ ਕੋਵਿਡ 2019 ਦੀ ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆ ਮੰਡੀਆਂ ਵਿਚ ਪਹੁੰਚ ਰਹੇ ਕਿਸਾਨਾ ਨੂੰ ਮਾਸਿਕ ਲਗਾਉਣ। ਸਮਾਜਿਕ ਦੂਰੀ ਦੀ ਪਾਲਣਾ ਕਰਨ ਅਤੇ ਸਮੇ ਸਮੇ ਸਿਰ ਸੈਨੀਟਾਈਜਰ ਦੀ ਵਰਤੋ ਕਰਨ , ਹੱਥ ਸਾਬਣ ਨਾਲ ਧੋਣ ਅਤੇ ਅਤੇ ਮੰਡੀਆਂ ਵਿਚ ਝੁੰਡ ਬਣਾ ਕੇ ਖੜੇ ਨਾ ਹੋਣ ਸਬੰਧੀ ਹਦਾਇਤਾ ਪ੍ਰਸ਼ਾਸਨ ਵੱਲੋ ਜਾਰੀ ਕੀਤੀਆ ਗਈਆਂ ਹਨ । ਜਿਹਨਾ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ । ਇਸ ਦੇ ਨਾਲ ਹੀ ਕਿਸਾਨਾ ਨੂੰ ਦੋਬਾਰਾ ਅਪੀਲ ਕੀਤੀ ਜਾਦੀ ਹੈ ਕਿ ਉਹ ਖੇਤ ਵਿਖ ਝੋਨੇ ਦੀ ਕਟਾਈ ਤੋ ਬਾਅਦ ਪਰਾਲੀ ਨੂੰ ਅੱਗ ਨਾਲ ਲਗਾਉਣ ਅਤੇ ਉਹ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਝੋਨੇ ਦੇ ਸੀਜਨ-2020 ਨੂੰ ਸਾਂਤੀ ਪੂਰਵਕ ਸਮਾਪਤ ਕੀਤਾ ਜਾ ਸਕੇ।
ਜਦੋ ਵੀ ਕਿਸਾਨ ਭਰਾਵਾਂ ਦੇ ਖਿਲਾਫ ਪਰਾਲੀ ਆਦਿ ਨੂੰ ਅੱਗ ਲਗਾਉਣ ਦੀ ਐਫ ਆਈ ਆਰ ਦਰਜ਼ ਕੀਤੀ ਜਾਂਦੀ ਹੈ ਤਾਂ ਉਹਨਾ ਨੂੰ ਗਿਲਾ ਹੁੰਦਾ ਹੈ ਕਿ ਸਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਸੋ ਸਾਰਿਆਂ ਨੂੰ ਪੁਲਿਸ ਪ੍ਰਸ਼ਾਸਨ ਵਲੋ ਅਪੀਲ ਹੈ ਕਿ ਉਹ ਕਾਨੂੰਨ ਦੀ ਉਲੰਘਣਾ ਨਾ ਕਰਨ ਅਤੇ ਪੰਜਾਬ ਸਰਕਾਰ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ।

English






