ਕੀਰਤਪੁਰ ਸਾਹਿਬ ਵਿਚ ਰੋਜ਼ਾਨਾ ਵੱਖ ਵੱਖ ਵਾਰਡਾਂ ਵਿਚ ਲਗਾਏ ਜਾਣਗੇ ਟੀਕਾਕਰਨ ਕੈਂਪ

ਕੀਰਤਪੁਰ ਸਾਹਿਬ 21 ਜੂਨ 2021
ਐਸ. ਡੀ. ਐਮ ਸ੍ਰੀ ਅਨੰਦਪੁਰ ਸਾਹਿਬ ਕਨੂੰ ਗਰਗ ਵਲੋ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੀਰਤਪੁਰ ਸਾਹਿਬ ਨੂੰ ਜਾਰੀ ਨਿਰਦੇਸ਼ਾਂ ਮੁਤਾਬਕ ਮੈਡੀਕਲ ਅਫ਼ਸਰ ਡਾਕਟਰ ਦਿਨੇਸ਼ ਕੁਮਾਰ ਨੇ ਐਮ.ਸੀ ਪ੍ਰਧਾਨ ਸੁਰਿੰਦਰ ਪਾਲ ਕੌੜਾ ਅਤੇ ਕਾਰਜ ਸਾਧਕ ਅਫ਼ਸਰ ਗੁਰਭਰਨ ਸ਼ਰਮਾ ਨਾਲ ਕੋਵਿਡ ਟੀਕਾਕਰਨ ਸਬੰਧੀ ਮੀਟਿੰਗ ਕੀਤੀ।ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਦੀ ਰਫ਼ਤਾਰ ਨੂੰ ਵਧਾਉਣ ਲਈ ਇਹ ਵਿਸ਼ੇਸ ਮੀਟਿੰਗ ਕੀਤੀ ਗਈ। ਪੀ. ਐਚ. ਸੀ ਕੀਰਤਪੁਰ ਸਾਹਿਬ ਵਿਖੇ ਹੁਣ ਤਕ ਸਿਰਫ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਵਿਖੇ ਹੀ ਕੋਵਿਡ਼ ਵੈਕਸੀਨੇਸ਼ਨ ਕੈਂਪ ਚੱਲ ਰਿਹਾ ਸੀ।ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਹੁਣ ਅਲਗ-ਅਲਗ ਵਾਰਡ ਵਿਚ ਕੈਂਪ ਲਗਾ ਲੋਕਾ ਤੱਕ ਪਹੁੰਚ ਕੀਤੀ ਜਾਵੇਗੀ। ਹਰ ਰੋਜ ਕੀਰਤਪੁਰ ਸਾਹਿਬ ਸਕੂਲ ਦੇ ਵਿਚ ਚਲ ਰਹੇ ਕੈਂਪ ਦੇ ਨਾਲ ਇਕ ਵਾਰਡ ਵਿਚ ਅਲਗ ਟੀਮ ਲਗਾ ਕੇ ਟੀਕਾਕਰਨ ਕੀਤਾ ਜਾਵੇਗਾ। ਕੀਰਤਪੁਰ ਸਾਹਿਬ ਦੀ ਸ਼ਹਿਰੀ ਆਬਾਦੀ ਨੂੰ 100 ਪ੍ਰਤੀਸ਼ਤ ਕਵਰ ਕਰਨ ਲਈ ਇਹ ਫੈਸਲੇ ਲਏ ਗਏ ਹਨ। ਸਰਿੰਦਰ ਪਾਲ ਕੌੜਾ ਵੱਲੋ ਸਮੂਹ ਐਮ.ਸੀ ਕੀਰਤਪੁਰ ਸਾਹਿਬ ਨੂੰ ਟੀਕਾਕਰਨ ਕੈਂਪ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਅਤੇ ਹੋਰ ਸਹਾਇਤਾ ਕਰਨ ਲਈ ਅਪੀਲ ਕੀਤੀ ਗਈ, ਉਨ੍ਹਾਂ ਵੱਲੋਂ ਲੋਕਾਂ ਨੂੰ ਇਸ ਕੈਂਪ ਵਿਚ ਮਾਸਕ ਪਹਿਨ ਕੇ ਸੋਸ਼ਲ ਡਿਸਟੈਂਸ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ।