ਕੇਂਦਰੀ ਡਿਫੈਂਸ ਪੈਨਸ਼ਨ ਧਾਰਕਾਂ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਪੈਨਸ਼ਨ ਅਦਾਲਤ 01 ਨਵੰਬਰ ਨੂੰ

ਕੇਂਦਰੀ ਡਿਫੈਂਸ ਪੈਨਸ਼ਨ ਧਾਰਕਾਂ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਪੈਨਸ਼ਨ ਅਦਾਲਤ 01 ਨਵੰਬਰ ਨੂੰ
ਰੂਪਨਗਰ, 27 ਅਕਤੂਬਰ:
ਰੱਖਿਆ ਪੈਨਸ਼ਨ ਵੰਡ ਅਧਿਕਾਰੀ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਕੇਂਦਰੀ ਰੱਖਿਆ ਪੈਨਸ਼ਨ ਧਾਰਕਾਂ ਦੇ ਪੈਨਸ਼ਨਾਂ ਸਬੰਧੀ ਸਮੱਸਿਆਵਾਂ ਦੇ ਹੱਲ ਲਈ 01 ਨਵੰਬਰ ਨੂੰ ਸਵੇਰੇ 10.30 ਵਜੇਂ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਸਥਿਤ ਦਫਤਰ ਵਿਖੇ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਅਦਾਲਤ ਦਾ ਮੰਤਵ ਰਿਟਾਇਰਡ ਮੁਲਾਜ਼ਮਾਂ ਨੂੰ ਸਹੂਲਤ ਦੇਣਾ ਹੈ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪੱਕੇ ਤੌਰ ਉੱਤੇ ਕੀਤਾ ਜਾ ਸਕੇ। ਉਨ੍ਹਾਂ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਿੰਨੀ ਰੱਖਿਆ ਪੈਨਸ਼ਨ ਅਦਾਲਤ ਵਿੱਚ ਪਹੁੰਚ ਕੇ ਇਸ ਸਹੂਲਤ ਦਾ ਫਾਇਦਾ ਜਰੂਰ ਲੈਣ।
ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਸਬੰਧੀ ਕਈ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਲਈ ਇਹ ਮਿੰਨੀ ਰੱਖਿਆ ਪੈਨਸ਼ਨ ਅਦਾਲਤ ਕਾਫੀ ਲਾਹੇਵੰਦ ਸਿੱਧ ਹੋਵੇਗੀ।