-ਸਿਹਤ ਮੰਤਰੀ ਦਾ ਤਪਾ ਵਿਖੇ ਦੌਰਾ, ਨਗਰ ਕੌਂਸਲ ਪ੍ਰਧਾਨ ਦੇ ਅਹੁਦਾ ਸਾਂਭਣ ਉੱਤੇ ਦਿੱਤੀ ਵਧਾਈ
–ਨਗਰ ਕੌਂਸਲ ਤਪਾ ਵਿਖੇ ਅਨਿਲ ਭੂਤ ਨੇ ਪ੍ਰਧਾਨ ਅਤੇ ਡਾ. ਸੋਨਿਕਾ ਬੰਸਲ ਨੇ ਉਪ ਪ੍ਰਧਾਨ ਵਜੋਂ ਅਹੁਦਾ ਸਾਂਭਿਆ
ਤਪਾ, 30 ਅਪਰੈਲ
ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਵੈਕਸੀਨ ਅਤਿ ਸਹਾਈ ਹੈ ਅਤੇ ਹਰ ਇਕ ਯੋਗ ਵਿਅਕਤੀ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਅਜੇ ਤਪਾ ਵਿਖੇ ਕੀਤਾ।
ਸ. ਸਿੱਧੂ ਤਪਾ ਵਿਖੇ ਨਵੇਂ ਚੁਣੇ ਨਗਰ ਕੌਂਸਲ ਪ੍ਰਧਾਨ ਸ੍ਰੀ ਅਨਿਲ ਕੁਮਾਰ ਭੂਤ ਦੇ ਅਹੁਦਾ ਸੰਭਾਲਣ ਦੀ ਰਸਮ ਵਿਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਹਰ ਯਤਨ ਕੀਤੇ ਜਾ ਰਹੇ ਹਨ ਅਤੇ ਹਰ ਯੋਗ ਵਿਅਕਤੀ ਆਪਣੀ ਵਾਰੀ ਆਉਣ ’ਤੇ ਵੈਕਸੀਨ ਜ਼ਰੂਰ ਲਗਵਾਏ। ਉਨਾਂ ਕਿਹਾ ਕਿ ਵੈਕਸੀਨ ਲਗਵਾ ਚੁੱਕੇ ਵਿਅਕਤੀ ਮਾਸਕ ਪਾਉਣਾ, ਵਾਰੀ ਵਾਰੀ ਹੱਥ ਧੋਣਾ ਅਤੇ ਸਮਾਜਕ ਦੂਰੀ ਬਣਾ ਕੇ ਰੱਖਣਾ ਨਾ ਭੁੱਲਣ ਤਾਂ ਜੋ ਇਸ ਬਿਮਾਰੀ ਤੋਂ ਪੂਰੀ ਤਰਾਂ ਨਿਜਾਤ ਪਾਈ ਜਾ ਸਕੇ।
ਇਸ ਮੌਕੇ ਸ੍ਰੀ ਅਨਿਲ ਕੁਮਾਰ ਭੂਤ ਨੂੰ ਪ੍ਰਧਾਨ ਅਤੇ ਡਾ. ਸੋਨਿਕਾ ਬੰਸਲ ਨੂੰ ਮੀਤ ਪ੍ਰਧਾਨ ਵਜੋਂ ਅਹੁਦਾ ਸਾਂਭਣ ਉੱਤੇ ਵਧਾਈ ਦਿੰਦਿਆਂ ਉਨਾਂ ਕਿਹਾ ਕਿ ਨਵੀਂ ਟੀਮ ਵੱਲੋਂ ਤਪਾ ਇਲਾਕੇ ਦਾ ਵਿਕਾਸ ਬੇਹੱਦ ਸੁਚੱਜੇ ਤਰੀਕੇ ਨਾਲ ਕਰਵਾਇਆ ਜਾਵੇਗਾ, ਕਿਉਕਿ ਸ਼ਹਿਰ ਦਾ ਵਿਕਾਸ ਮੁੱਖ ਤਰਜੀਹ

English





