ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਨਗਰ ਨਿਗਮ ਦਫਤਰ ਵਿਖੇ ਲਗਾਇਆ ਵੈਕਸੀਨੇਸ਼ਨ ਕੈਂਪ

ਅਬੋਹਰ ਫਾਜ਼ਿਲਕਾ, 23 ਅਗਸਤ 2021
ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਤੇ ਵੈਕਸੀਨੇਸ਼ਨ ਬਹੁਤ ਹੀ ਲਾਜ਼ਮੀ ਹੈ। ਇਸੇ ਤਹਿਤ ਨਗਰ ਨਿਗਮ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਦੇ ਦਿਸ਼ਾ-ਨਿਰਦੇਸ਼ਾ `ਤੇ ਦਫਤਰ ਨਗਰ ਨਿਗਮ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸੈਨੀਟੇਸ਼ਨ ਵਰਕਰਾਂ ਅਤੇ ਕਰਮਚਾਰੀਆਂ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਮਹਾਂਮਾਰੀ ਤੋਂ ਬਚਣ ਲਈ ਜਿਥੇ ਸਾਵਧਾਨੀਆਂ ਦੀ ਪਾਲਣਾ ਬਹੁਤ ਜ਼ਰੂਰੀ ਹੈ ਉਥੇ ਵੈਕਸੀਨੇਸ਼ਨ ਕਰੋਨਾ ਤੋਂ ਬਚਣ ਲਈ ਕਾਰਗਰ ਸਿਧ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।ਵੈਕਸੀਨੇਸ਼ਨ ਕੈਂਪ ਦੌਰਾਨ 230 ਵਰਕਰਾਂ ਨੇ ਵੈਕਸੀਨ ਲਗਵਾਈ।ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਬੁਖਾਰ, ਖਾਂਸੀ, ਜੁਖਾਮ ਆਦਿ ਲੱਛਣ ਨਜਰ ਆਉਂਦੇ ਹਨ ਤਾਂ ਤੁਰੰਤ ਟੈਸਟਿੰਗ ਕਰਵਾਈ ਜਾਵੇ ਅਤੇ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਵੇ।
ਸ਼ਹਿਰ ਅੰਦਰ ਸਵੱਛਤਾ ਨੂੰ ਲੈ ਕੇ ਨਗਰ ਨਿਗਮ ਦਫਤਰ ਨੇ ਕਰਵਾਈ ਸਾਈਕਲ ਰੈਲੀ
ਨਗਰ ਨਿਗਮ ਦਫਤਰ ਅਬੋਹਰ ਦੀ ਸੈਨੀਟੈਸ਼ਨ ਵਿਭਾਗ ਅਤੇ ਵਲੰਟੀਅਰ ਵੱਲੋਂ ਅਬੋਹਰ ਅੰਦਰ ਸਵੱਛਤਾ ਦੇ ਸੰਕਲਪ ਨੂੰ ਲੈ ਕੇ ਸਾਈਕਲ ਰੈਲੀ ਆਯੋਜਿਤ ਕੀਤੀ ਗਈ ਜਿਸ ਨੂੰ ਸੈਨੀਟੈਸ਼ਨ ਇੰਸਪੈਕਟਰ ਜ਼ਸਵਿੰਦਰ ਸਿੰਘ ਨੇ ਹਰੀ ਝੰਡੀ ਦੇ ਰਵਾਨਾ ਕੀਤਾ। ਸਾਈਕਲ ਰੈਲੀ ਦਾ ਉਦੇਸ਼ ਲੋਕਾਂ ਨੂੰ ਕੂੜਾ ਇਧਰ-ਉਧਰ ਫੈਲਾਉਣ ਨਾ ਬਾਰੇ ਪ੍ਰੇਰਿਤ ਕਰਨਾ ਹੈ।ਨਗਰ ਨਿਗਮ ਦੇ ਨੁਮਾਇੰਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਗਿਲੇ ਕੂੜੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਡਸਟਬਿਨਾਂ `ਚ ਪਾਉਣ ਲਈ ਵੀ ਜਾਗਰੂਕ ਕਰਨਾ ਹੈ ਤਾਂ ਜ਼ੋ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਸਕੇ।ਪਲਾਸਟਿਕ ਦੀ ਵਰਤੋਂ ਨਾ ਕਰਨਾ ਵੀ ਸਾਈਕਲ ਰੈਲੀ ਕਰਵਾਉਣ ਦਾ ਮੁੱਖ ਮੰਤਵ ਸੀ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਆਪਣਾ ਵਢਮੁੱਲਾ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਨਗਰ ਨਿਗਮ ਦਾ ਸਮੂਹ ਸੈਨੀਟੇਸ਼ਨ ਸਟਾਫ ਮੌਜੂਦ ਸੀ।