ਕੋਵਿਡ-19 ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਹਿੱਤ 14 ਤੋਂ 20 ਸਤੰਬਰ ਤੱਕ ਚਲਾਈ ਜਾਵੇਗੀ ਸਪੈਸ਼ਲ ਮੁਹਿੰਮ

ਕੋਵਿਡ-19 ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਹਿੱਤ 14 ਤੋਂ 20 ਸਤੰਬਰ ਤੱਕ ਚਲਾਈ ਜਾਵੇਗੀ ਸਪੈਸ਼ਲ ਮੁਹਿੰਮ
ਯੂਥ ਕਲੱਬਾਂ ਦੇ ਮੈਬਰ, ਕੌਮੀ ਸੇਵਾ ਯੋਜਨਾ ਇਕਾਇਆਂ ਦੇ ਵਲੰਟੀਅਰਜ਼ ਅਤੇ ਰੈੱਡ ਰਿਬਨ ਕਲੱਬਾਂ ਦੇ ਮੈਂਬਰ ਲੋਕਾਂ ਨੁੰ ਘਰ-ਘਰ ਜਾ ਕੇ ਕਰਨਗੇ ਜਾਗਰੂਕ
ਜਾਗਰੂਕਤਾ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਪੋਸਟਰ ਜਾਰੀ
ਤਰਨ ਤਾਰਨ, 14 ਸਤੰਬਰ :
ਕੋਵਿਡ-19 ਦੀ ਮਹਾਂਮਾਰੀ ਨੁੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਅਤੇ ਯਤਨਸ਼ੀਲ ਰਹਨੁਮਾਈ ਹੇਠਾਂ ਅਤੇ ਸ. ਰਾਣਾ ਗੁਰਜੀਤ ਸਿੰਘ ਸੋਢੀ, ਕੈਬਿਨਟ ਮੰਤਰੀ ਖੇਡਾਂ ਅਤੇ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਲੋਕਾਂ ਨੁੰ ਵਿਸ਼ਵ-ਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਪ੍ਰਤੀ ਹੋਰ ਜਾਗਰੂਕ ਕਰਨ ਹਿੱਤ ਪੁਰੇ ਪੰਜਾਬ ਵਿੱਚ ਇੱਕ ਸਪੈਸ਼ਲ ਮੁਹਿੰਮ ਜੋ 14 ਸਤੰਬਰ, 2020 ਤੋ 20 ਸਤੰਬਰ, 2020 ਤੱਕ ਚਲਾਈ ਜਾ ਰਹੀ  ਹੈ, ਜਿਸ ਵਿੱਚ 75000 ਦੇ ਲਗਭਗ ਵਲੰਟੀਅਰਜ਼ ਵੱਲੋ ਹਿੱਸਾ ਲਿਆ ਜਾ ਰਿਹਾ ਹੈ।
ਕੋਵਿਡ-19 ਸਬੰਧੀ ਬਹੁਤ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਇਹਨਾਂ ਅਫਵਾਹਾਂ ਅਤੇ ਦੁਰ-ਪ੍ਰਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮੁਹਿੰਮ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਯੂਥ ਕਲੱਬਾਂ ਦੇ ਮੈਬਰ, ਕੌਮੀ ਸੇਵਾ ਯੋਜਨਾ ਇਕਾਇਆਂ ਦੇ ਵਲੰਟੀਅਰਜ਼ ਅਤੇ ਰੈੱਡ ਰਿਬਨ ਕਲੱਬਾਂ ਦੇ ਮੈਂਬਰ ਸ਼ਾਮਲ ਕੀਤੇ ਗਏ ਹਨ, ਜੋ ਲੋਕਾਂ ਨੁੰ ਘਰ-ਘਰ ਜਾ ਕੇ ਜਾਗਰੁਕ ਕਰਨਗੇ ਕਿ ਕੋਵਿਡ-19 ਸੰਬਧੀ ਜੋ ਦੁਰਪਰਚਾਰ ਕੀਤਾ ਜਾ ਰਿਹਾ ਹੈ, ਉਹ ਸਹੀ ਨਹੀਂ ਸਗੋਂ  ਲੋਕਾਂ ਨੁੰ ਜਿਆਦਾ ਤੋਂ ਜ਼ਿਆਦਾ ਆਪਣਾ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨਗੇ।
ਇਸ ਸੰਬਧੀ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ. ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐਸ. ਡੀ. ਐਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਵੱਲੋਂ ਪੋਸਟਰ ਜਾਰੀ ਕੀਤੇ ਗਏ।ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ. ਜਸਪਾਲ ਸਿੰਘ, ਯੁਵਕ ਸੇਵਾਵਾਂ ਕੱਲਬ ਵਲਟੋਹਾ ਦੇ ਪ੍ਰਧਾਨ ਪ੍ਰਭਦੀਪ ਸਿੰਘ, ਸੱਕਤਰ ਦਵਿੰਦਰ ਸਿੰਘ  ਮੌਜੂਦ ਸਨ।