ਰੂਪਨਗਰ, 6 ਦਸੰਬਰ:
ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ.ਸਤਬੀਰ ਸਿੰਘ ਦੀ ਅਗਵਾਈ ਹੇਠ ਨੂਰਪੁਰ ਬੇਦੀ ਬਲਾਕ ਦੇ ਪਿੰਡ ਝਾਂਡੀਆਂ ਅਤੇ ਰੋਪੜ ਬਲਾਕ ਦੇ ਪਿੰਡ ਮਾਹਲਾਂ ਵਿਖੇ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ।
ਇਸ ਮੌਕੇ ਐਸੋਸੀਏਟ ਪ੍ਰੋਫੈਸਰ ਬਾਗਬਾਨੀ ਡਾ. ਸੰਜੀਵ ਅਹੂਜਾ ਨੇ ਕਿਸਾਨਾਂ ਨੂੰ ਵਿਸ਼ਵ ਮਿੱਟੀ ਦਿਵਸ ਮਨਾਉਣ ਦੀ ਮਹੱਤਤਾ ਅਤੇ ਇਸ ਕੁਦਰਤੀ ਸਰੋਤ ਦੀ ਸੰਭਾਲ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਮਿੱਟੀ ਨੂੰ ਸਿਹਤਮੰਦ ਅਤੇ ਉਪਜਾਊ ਰੱਖਣ ਬਾਰੇ ਜਾਗਰੂਕ ਕਰਵਾਉਣਾ ਹੈ। ਮਿੱਟੀ ਵਿੱਚ ਫਸਲਾਂ ਨੂੰ ਪ੍ਰਾਪਤ ਹੋਣ ਵਾਲੇ ਸਾਰੇ ਖੁਰਾਕੀ ਤੱਤਾਂ ਦਾ ਭੰਡਾਰ ਹੁੰਦਾ ਹੈ। ਇਸ ਲਈ ਮਿੱਟੀ ਨੂੰ ਖੇਤੀ ਦਾ ਇੱਕ ਬਹੂਮੁੱਲਾ ਅੰਗ ਮੰਨਿਆ ਜਾਂਦਾ ਹੈ।
ਐਸੋਸੀਏਟ ਪ੍ਰੋਫ਼ੈਸਰ ਪਸ਼ੂ-ਪਾਲਣ ਡਾ. ਅਪਰਨਾ ਨੇ ਕਿਹਾ ਕਿ ਇਸ ਸਾਲ ਪੂਰਾ ਵਿਸ਼ਵ ‘ਮਿੱਟੀ ਅਤੇ ਪਾਣੀ, ਜੀਵਨ ਦਾ ਇੱਕ ਸਰੋਤ’ ਥੀਮ ‘ਤੇ ਵਿਸ਼ਵ ਮਿੱਟੀ ਦਿਵਸ ਮਨਾ ਰਿਹਾ ਹੈ।
ਸਹਾਇਕ ਪ੍ਰੋਫੈਸਰ ਐਗਰੋਫੋਰੈਸਟਰੀ ਮਿਸ. ਅੰਕੁਰਦੀਪ ਪ੍ਰੀਤੀ ਨੇ ਦੱਸਿਆ ਕਿ ਮਿੱਟੀ ਦੇ ਵਹਾਅ ਨੂੰ ਰੋਕਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਡਾ. ਉਰਵੀ ਸ਼ਰਮਾ ਨੇ ਹਾੜੀ ਦੀਆਂ ਫਸਲਾਂ ਵਿੱਚ ਸਰਵਪੱਖੀ ਕੀਟ ਪ੍ਰਬੰਧਨ ਬਾਰੇ ਚਰਚਾ ਕੀਤੀ। ਕਿਸਾਨਾਂ ਨੂੰ ਖਾਦਾਂ, ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਤੋਂ ਬਚਣ ਅਤੇ ਮਿੱਟੀ ਦੀ ਜੈਵ ਵਿਭਿਨਤਾ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਿਸਾਨਾਂ ਨੂੰ ਮਿੱਟੀ ਦੇ ਨਮੂਨੇ ਲੈਣ ਦਾ ਢੰਗ ਦੱਸਿਆ ਗਿਆ।
ਅੰਤ ਵਿੱਚ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਡਾ. ਪ੍ਰਿੰਸੀ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ।

English






