ਖੁਸ਼ੀ ਫਾਉਂਡੇਸ਼ਨ ਦੇ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਹਾਈਜੀਨ ਰਾਹਤ ਸਮੱਗਰੀ ਲੇ ਕੇ ਪਹੁੰਚੇ ਰਾਹਤ ਕੇਂਦਰਾਂ ਵਿਚ

ਰਾਹਤ ਕੇਂਦਰ ਮੌਜਮ, ਸਲੇਮਸ਼ਾਹ ਅਤੇ ਨੂਰ ਸਮੰਦ ਵਿਖੇ ਪਹੁੰਚ ਦਿੱਤੀ ਰੋਜਮਰਾਂ ਦੀਆਂ ਜਰੂਰੀ ਵਸਤਾਂ
ਮੈਡਮ ਖੁਸ਼ਬੂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ
ਲਾਈਨ ਕਲੰਬ ਫਾਜ਼ਿਲਕਾ ਸੰਸਥਾ ਵੀ ਦੇ ਰਹੀਆਂ ਆਪਣਾ ਸਹਿਯੋਗ

ਫਾਜ਼ਿਲਕਾ 30 ਅਗਸਤ 2025

ਖੁਸ਼ੀ ਫਾਉਂਡੇਸ਼ਨ ਦੇ ਚੇਅਰਪਰਸਨ ਅਤੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਮੈਡਮ ਖੁਸ਼ਬੂ ਸਵਨਾ ਹਾਈਜੀਨ ਰਾਹਤ ਸਮੱਗਰੀ ਲੇ ਕੇ ਰਾਹਤ ਕੇਂਦਰਾਂ ਮੌਜਮ, ਸਲੇਮਸ਼ਾਹ ਅਤੇ ਨੂਰ ਸਮੰਦ ਵਿਚ ਪਹੁੰਚੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੋਜਮਰਾਂ ਦੀਆਂ ਜਰੂਰੀ ਵਸਤਾਂ ਜੋ ਕਿ ਸਾਡੇ ਲਈ ਜਰੂਰੀ ਹੁੰਦੀਆਂ ਹਨ, ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਪਾਣੀ ਦੀ ਮਾਰ ਹੇਠ ਆਏ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ਤੇ ਆ ਜਾਣ।

ਮੈਡਮ ਖੁਸ਼ਬੂ ਨੇ ਹਾਈਜਨ ਰਾਹਤ ਸਮੱਗਰੀ ਜਿਸ ਵਿਚ ਸੈਨਟਰੀ ਨੈਪਕੀਨ ਅਤੇ ਖਾਣ ਪੀਣ ਦੇ ਰਾਸ਼ਨ ਦੀ ਵੰਡ ਕਰਦਿਆਂ ਕਿਹਾ ਕਿ ਜੋ ਇਹ ਕੁਦਰਤੀ ਆਪਦਾ ਆਈ ਹੈ ਉਸਨੂੰ ਨਜਿਠਣ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਉਨ੍ਹਾਂ ਦੀ ਸੰਸਥਾ ਲਗਾਤਾਰ ਲੋਕਾਂ ਦੀ ਮਦਦ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਰਾਹਤ ਦੇਣ ਲਈ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ ਤੇ ਕੇਂਦਰਾਂ ਵਿਖੇ ਹੋਰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਤੱਕ ਹਰੇਕ ਤਰ੍ਹਾਂ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਗਈਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਨਾਲ-ਨਾਲ ਲਾਈਨ ਕਲੰਬ ਫਾਜ਼ਿਲਕਾ ਸੰਸਥਾ ਵੀ ਰਾਹਤ ਸਮੱਗਰੀ ਲੈ ਕੇ ਪਹੁੰਚੀ ਹੈ ਤੇ ਆਪਣਾ ਬਣਦਾ ਸਹਿਯੋਗ ਦਿੱਤਾ। ਉਨ੍ਹਾਂ ਲੋਕਾਂ ਨੂੰ ਮੁੜ ਤੋਂ ਅਪੀਲ ਕੀਤੀ ਕਿ ਪਾਣੀ ਦਾ ਪੱਧਰ ਵੱਧ ਰਿਹਾ ਹੈ, ਇਸ ਕਰਕੇ ਸਥਿਤੀ ਵਿਗੜਦੀ ਹੈ ਤਾਂ ਬਚਿਆਂ, ਬਜੁਰਗਾਂ, ਬੇਜੁਬਾਨਾਂ ਨੂੰ ਬਾਹਰ ਕਢਣ ਵਿਚ ਮੁਸ਼ਕਿਲ ਪੇਸ਼ ਆ ਸਕਦੀ ਹੈ ਇਸ ਕਰਕੇ ਅਗਾਉਂ ਅਹਿਤਿਆਤ ਵਰਤਿਆਂ ਸੁਰੱਖਿਅਤ ਥਾਵਾਂ ਤੇ ਆਇਆ ਜਾਵੇ।