ਖੇਡਾਂ ਵਤਨ ਪੰਜਾਬ ਦੀਆਂ: ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਤੈਰਾਕੀ ਦੇ ਮੁਕਾਬਲੇ 15 ਅਤੇ 16 ਸਤੰਬਰ ਨੂੰ

ਖੇਡਾਂ ਵਤਨ ਪੰਜਾਬ ਦੀਆਂ: ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਤੈਰਾਕੀ ਦੇ ਮੁਕਾਬਲੇ 15 ਅਤੇ 16 ਸਤੰਬਰ ਨੂੰ

ਰੂਪਨਗਰ, 13 ਸਤੰਬਰ:

“ਖੇਡਾਂ ਵਤਨ ਪੰਜਾਬ ਦੀਆਂ -2022” ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ 12 ਸਤੰਬਰ ਤੋਂ 22 ਸਤੰਬਰ ਤੱਕ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਹਨ। ਇਹਨਾਂ ਖੇਡਾਂ ਤਹਿਤ ਤੈਰਾਕੀ ਦੇ ਮੁਕਾਬਲੇ 15 ਅਤੇ 16 ਸਤਬੰਰ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਤੈਰਾਕੀ ਪੂਲ ‘ਤੇ ਕਰਵਾਏ ਜਾਣਗੇ।

ਇਸ ਸਬੰਧੀ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਨੇ ਦੱਸਿਆ ਕਿ ਇਸ ਖੇਡ ਦੇ ਅੰਡਰ-14,17,21 ਅਤੇ 21-40 ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਇਸ ਖੇਡ ਵਿਚ ਭਾਗ ਲੈਣ ਵਾਲੇ ਖਿਡਾਰੀ 15 ਸਤੰਬਰ ਨੂੰ ਸਵੇਰੇ 8:00 ਵਜੇ ਤੈਰਾਕੀ ਕੋਚ ਸ਼੍ਰੀ ਯਸ਼ਪਾਲ ਰਾਜੋਰੀਆ ਨੂੰ ਰਿਪੋਰਟ ਕਰਨਗੇ।