ਖੇਤੀਬਾੜੀ ਅਫ਼ਸਰ ਨੇ ਮਜੀਠਾ ਵਿਖੇ ਖੁਦ ਜਾ ਕੇ ਬੁਝਾਈ ਪਰਾਲੀ ਦੀ ਅੱਗ

ਅੰਮ੍ਰਿਤਸਰ 7 ਅਕਤੂਬਰ 2023:

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਡੀ.ਐਮ. ਮਜੀਠਾ ਡਾ. ਹਰਨੂਰ ਢਿਲੋਂ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਵੱਲੋਂ ਅਤੇ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਬਲਾਕ ਮਜੀਠਾ ਦੇ ਪਿੰਡ ਸੋਹੀਆਂ ਕਲਾਂ ਅਤੇ ਨੰਗਲ ਪਨੂੰਆਂ ਵਿਖੇ ਕਿਸਾਨ ਦੁਆਰਾ ਝੋਨੇ ਦੀ ਪਰਾਲੀ ਨੂੰ ਲਗਾਈ ਗਈ ਅੱਗ ਨੂੰ ਫਾਇਰ ਬਿਰਗੇਡ ਮੰਗਵਾ ਕੇ ਮੌਕੇ ਤੇ ਆਪਣੀ ਹਾਜ਼ਰੀ ਵਿੱਚ ਬੁਝਾਇਆ।

ਇਸ ਦੌਰਾਨ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅੱਗ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਇਸ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਹੈ ਉੱਥੇ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ ਅਤੇ ਸਾਡਾ ਵਾਤਾਵਰਣ ਵੀ ਖ਼ਰਾਬ ਹੁੰਦਾ ਹੈ। ਉਨਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਬੇਲਰ/ਰੇਕ ਅਤੇ ਹੋਰ ਵੱਖ-ਵੱਖ  ਖੇਤੀ ਮਸ਼ੀਨਰੀ ਨਾਲ ਸਟਰਾਅ ਮੈਨੇਜਮੈਂਟ ਕਰਨ ਹਿੱਤ ਪ੍ਰੇਰਿਤ ਕੀਤਾ।

ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਰਛਪਾਲ ਸਿੰਘ ਬੰਡਾਲਾਡਾ. ਅਮਨਪ੍ਰੀਤ ਸਿੰਘਡਾ. ਭਾਰਤ ਭੂਸ਼ਣਖੇਤੀਬਾੜੀ ਵਿਸਥਾਰ ਅਫ਼ਸਰ ਅਮਰਦੀਪ ਸਿੰਘਦਵਿੰਦਰ ਸਿੰਘਸ਼ਰਨਜੀਤ ਸਿੰਘਕਮਲ ਕਾਹਲੋਂਬੀ.ਟੀ.ਐਸ. ਲਵਪ੍ਰੀਤ ਸਿੰਘਤਿਲਕ ਰਾਜਮੇਲਾ ਰਾਮਜਸ਼ਨਪ੍ਰੀਤ ਕੌਰਬਲਵਿੰਰ ਸਿੰਘ ਖੇਤੀਬਾੜੀ ਉਪ-ਨਿਰੀਖਕ ਦਿਲਬਾਗ ਸਿੰਘਸੁਖਵਿੰਦਰ ਸਿੰਘ ਹਾਜ਼ਰ ਸਨ।