ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸਰਫੇਸ ਸੀਡਰ ਨਾਲ ਬੀਜੀ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ

ਫਾਜ਼ਿਲਕਾ 6 ਦਸੰਬਰ:

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਡਾ. ਜਗਦੀਸ਼ ਅਰੋੜਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਅਤੇ ਬੀਟੀਐਮ ਡਾ. ਰਾਜਦਵਿੰਦਰ ਸਿੰਘ ਵੱਲੋਂ ਪਿੰਡ ਮੁੰਬੇਕਾ, ਪੱਕਾ ਚਿਸ਼ਤੀ ਅਤੇ ਬਾਧਾ ਵਿਖੇ ਸਰਫੇਸ ਸੀਡਰ ਵਾਲੀ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ|

ਮਾਹਿਰਾਂ ਵੱਲੋਂ ਜਿੱਥੇ ਕਿਸਾਨ ਨਾ ਦੇ ਖੇਤਾਂ ਵਿੱਚ ਉੱਗੀ ਫਸਲ ਨੂੰ  ਦੇਖਦਿਆਂ ਫਸਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਫਸਲ ਬਹੁਤ ਵਧੀਆ ਦਿਸਣ ਤੇ ਸਹਿਮਤੀ ਵੀ ਜਤਾਈ ਗਈ| ਕਿਸਾਨਾਂ ਨੇ ਕਿਹਾ ਕਿ ਸਰਫੇਸ ਸੀਡਰ ਨਾਲ ਬੀਜੀ ਕਣਕ ਤੋਂ ਉਹ ਕਾਫੀ ਖੁਸ਼ ਹਨ ਕਿਉਂਕਿ ਇਸ ਫਸਲ ਨੂੰ ਬੀਜਣ ਤੇ ਉਹਨਾਂ ਦਾ ਖਰਚਾ ਵੀ ਕਾਫੀ ਘਟਿਆ ਹੈ ਤੇ ਉਹਨਾਂ ਨੂੰ ਇਸ ਫਸਲ ਤੋਂ ਵੱਧ ਝਾੜ ਹੋਣ ਦੀ ਵੀ ਉਮੀਦ ਹੈ। ਉਹਨਾਂ ਕਿਹਾ ਕਿ ਉਹ ਅਗਲੇ ਸਾਲ ਇਸ ਵਿਧੀ ਨਾਲ ਹੋਰ ਵਧੇਰੇ ਕਣਕ ਦੀ ਬਿਜਾਈ ਕਰਨਗੇ|