ਗੁੰਮਸ਼ੁਦਾ ਵਿਅਕਤੀ ਦੀ ਭਾਲ

ਅੰਮ੍ਰਿਤਸਰ 11 ਜੂਨ 2021
ਇੰਸਪੈਕਟਰ ਪਰਵੀਨ ਕੁਮਾਰ ਥਾਣਾ ਸਦਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਅਨਮੋਲ ਪੈਲਸ ਬਾਈਪਾਸ ਮੈਟਰੋ ਮਾਲ ਅੰਮ੍ਰਿਤਸਰ ਨੇ ਚੌਂਕੀ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਅੰਮ੍ਰਿਤਸਰ ਵਿਖੇ ਆਪਣਾ ਬਿਆਨ ਦਰਜ ਕਰਾਇਆ ਕਿ ਉਸਦਾ ਲੜਕਾ ਲਖਵਿੰਦਰ ਸਿੰਘ ਉਰਫ ਬੰਟੀ 11 ਮਈ 2013 ਤੋਂ ਘਰ ਨਹੀਂ ਆਇਆ ਜਿਸਦੀ ਉਹ ਰਿਸ਼ਤੇਦਾਰਾਂ ਅਤੇ ਹੋਰ ਥਾਵਾਂ ਤੇ ਭਾਲ ਕਰਦਾ ਰਿਹਾ ਪਰ ਪਤਾ ਨਹੀਂ ਲੱਗਾ। ਇੰਸਪੈਕਟਰ ਥਾਣਾ ਸਦਰ ਨੇ ਦੱਸਿਆ ਕਿ ਗੁਮਸ਼ੁਦਾ ਲੜਕੇ ਦੀ ਉਮਰ 25 ਸਾਲ (ਸਾਲ 2013 ਵਿੱਚ), ਕੱਦ 5 ਫੁੱਟ 9/10 ਇੰਚ ਰੰਗ ਕਣਕਵਿੰਨਾ ਸ਼ਰੀਰ ਪਤਲਾ ਕਾਲੇ ਰੰਗ ਦੀ ਟੀ ਸ਼ਟਰ ਪਾਈ, ਬਿਸਕੁਟੀ ਰੰਗ ਦਾ ਪਜਾਮਾ ਅਤੇ ਪਜਾਮੇ ਵਿੱਚ ਚਿੱਟੀ ਧਾਰੀ, ਨੀਲੇ ਰੰਗ ਦੇ ਬੂਟ, ਖੱਬੇ ਹੱਥ ਦੀ ਪੁਸ਼ਤ ਤੇ ਹਿੰਦੀ ਦਾ ਅੱਖਰ ਲ ਲਿਖਿਆ ਹੋਇਆ ਹੈ। ਇੰਸਪੈਕਟਰ ਥਾਣਾ ਸਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਥਾਣਾ ਸਦਰ ਅੰਮ੍ਰਿਤਸਰ ਦੇ ਨੰਬਰ 97811-30209 ਅਤੇ 84277-33466 ਮੋਬਾਇਲ ਨੰਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।