ਗੰਨਾ ਮਾਹਰਾਂ ਦੀ ਟੀਮ ਵੱਲੋਂ ਫਾਜ਼ਿਲਕਾ ਸ਼ੁਗਰ ਮਿਲ ਵਿਖੇ ਕੀਤਾ ਗਿਆ ਦੌਰਾ

ਗੰਨੇ ਦੀ ਉਚ ਗੁਣਵਤਾ ਦੀ ਕਾਸ਼ਤ ਬਾਰੇ ਜਾਣਕਾਰੀ ਕਰਵਾਈ ਮੁਹੱਈਆ
ਫਾਜ਼ਿਲਕਾ, 14 ਜੁਲਾਈ 2021
ਕਿਸਾਨਾਂ ਨੂੰ ਵਿਭਾਗੀ ਅਧਿਕਾਰੀਆਂ ਵੱਲੋਂ ਸਮੇ-ਸਮੇਂ `ਤੇ ਤਕਨੀਕੀ ਤੇ ਲਾਹੇਵੰਦ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਨਾਲ ਕਿਸਾਨਾਂ ਦੀ ਫਸਲ ਦੀ ਉਪਜ `ਚ ਕਾਫੀ ਫਾਇਦਾ ਹੁੰਦਾ ਹੈ।ਇਸੇ ਤਹਿਤ ਗੰਨਾ ਮਾਹਰਾਂ ਦੀ ਟੀਮ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੀ ਸ਼ੁਗਰ ਮਿਲ ਵਿਖੇ ਵਿਜ਼ਿਟ ਕੀਤੀ ਗਈ। ਟੀਮ ਵਿਚ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਰਿਜਨਰਲ ਰਿਸਰਚ ਸੈਂਟਰ ਕਪੂਰਥਲਾ ਦੇ ਡਾ. ਗੁਲਜ਼ਾਰ ਸਿੰਘ ਸੰਘੇੜਾ ਪ੍ਰਿੰਸੀਪਲ ਵਿਗਿਆਨੀ ਅਤੇ ਡਾ. ਬਿਕਰਮਜੀਤ ਸਿੰਘ ਖੇੜਾ ਨੋਡਲ ਅਫਸਰ ਸ਼ੁਗਰਫੈਡ ਪੰਜਾਬ ਅਤੇ ਡਾ. ਅਨੁਰਾਧਾ ਸ਼ਰਮਾ ਪੌਦਾ ਰੋਗ ਮਾਹਰ ਅਤੇ ਡਾ. ਅਨੁਸ਼ਾ ਕੀਟ ਰੋਗ ਮਾਹਰ ਵਿਸ਼ੇਸ਼ ਤੌਰ `ਤੇ ਪਹੁੰਚੇ।
ਫਸਲਾਂ ਦੇ ਮਾਹਰਾਂ ਵੱਲੋਂ ਸ਼ੁਗਰ ਮਿਲ ਦੇ ਦੌਰੇ ਦੌਰਾਨ ਹਾਜ਼ਰੀਨ ਅਤੇ ਮਿਲ ਦੇ ਸਥਾਨਕ ਸਟਾਫ ਨੂੰ ਜਾਣਕਾਰੀ ਦਿਤੀ ਗਈ ਕਿ ਗੰਨੇ ਦੀ ਫਸਲ ਦੀ ਕਾਸ਼ਤ ਕਿਵੇਂ ਕਰਨੀ ਚਾਹੀਦੀ ਹੈ ਤਾਂ ਜ਼ੋ ਫਸਲ ਵਧੀਆ ਅਤੇ ਬਿਮਾਰੀਆਂ ਮੁਕਤ ਰਹੇ। ਉਨ੍ਹਾਂ ਫੀਲਡ ਸਟਾਫ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਅਗੇ ਜਾ ਕੇ ਜਾਗਰੂਕ ਕਰਨ ਤਾਂ ਜ਼ੋ ਕਿਸਾਨਾਂ ਨੂੰ ਜਾਣਕਾਰੀ ਹੋਵੇ ਕਿ ਉਨ੍ਹਾਂ ਨੂੰ ਆਪਣੀ ਫਸਲ ਕਿਸ ਤਕਨੀਕ ਰਾਹੀਂ, ਕਿੰਨੀ ਮਾਤਰਾ ਵਿਚ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਆਪਣੀ ਫਸਲ ਦਾ ਵਧ ਝਾੜ ਪ੍ਰਾਪਤ ਹੋ ਸਕੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿਸ ਕਿਸਮ ਦੇ ਪੌਦਿਆ ਦੀ ਵਰਤੋਂ ਕੀਤੀ ਜਾਵੇ ਤਾਂ ਜ਼ੋ ਉਚ ਗੁਣਵਤਾ ਅਤੇ ਵੱਧ ਮਾਤਰਾ ਵਿਚ ਗੰਨਾ ਪੈਦਾ ਹੋਵੇ।