ਨੂਰਪੁਰ ਬੇਦੀ ਦੇ ਪਿੰਡਾਂ ਵਿੱਚ ਸੈਂਕੜੇ ਵਿਅਕਤੀ ਘਰੇਲੂ ਇਕਾਂਤਵਾਸ ਦੌਰਾਨ ਹੋਏ ਤੰਦਰੁਸਤ
ਨੂਰਪੁਰ ਬੇਦੀ 10 ਜੂਨ 2021
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਲਈ ਵਿਆਪਕ ਪੱਧਰ ‘ਤੇ ਮੁਹਿੰਮ ઠਚਲਾਈ ਜਾ ਰਹੀ ਹੈ। ਜਿਸ ਤਹਿਤ ਪਿੰਡਾਂ ਵਿੱਚ ਲੋਕਾਂ ਦਾ ਮੁਫ਼ਤ ਕੋਵਿਡ ਟੈਸਟ ਕੀਤਾ ਜਾ ਰਿਹਾ ਹੈ ਤਾਂ ਜੋ ਸਹੀ ਸਮੇਂ ‘ਤੇ ਕੋਵਿਡ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ.ਵਿਧਾਨ ਚੰਦਰ ਨੂਰਪੁਰ ਬੇਦੀ ਨੇ ਦੱਸਿਆ ਕਿ ਕੋਰੋਨਾ ਪੋਜ਼ੀਟਿਵ ਹਲਕੇ ਲੱਛਣਾਂ ਅਤੇ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦਾ ਘਰ ਵਿੱਚ ਇਕਾਂਤਵਾਸ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਨੂਰਪੁਰ ਬੇਦੀ ਦੇ ਪਿੰਡਾਂ ਵਿੱਚ ਸੈਂਕੜੇ ਵਿਅਕਤੀ ਘਰੇਲੂ ਇਕਾਂਤਵਾਸ ਦੌਰਾਨ ਤੰਦਰੁਸਤ ਹੋਏ ਹਨ ਅਤੇ ਮੋਜੂਦਾ ਸਮੇ 35 ਵਿਅਕਤੀ ਕੋਰੋਨਾ ਪੋਜ਼ੀਟਿਵ ਘਰੇਲੂ ਇਕਾਂਤਵਾਸ ਹਨ।
ਇਨ੍ਹਾਂ ਮਰੀਜ਼ਾਂ ਲਈ ਘਰਾਂ ਵਿੱਚ ਇਕਾਂਤਵਾਸ ਦੌਰਾਨ ਕੁਝ ਜ਼ਰੂਰੀ ਸਾਵਧਾਨੀਆਂ ਦੀ ਵਰਤੋਂ ਕਰਕੇ ਠੀਕ ਹੋ ਰਹੇ ਹਨ।
ਇਸ ਸਬੰਧ ਵਿੱਚ ਡਾ: ਵਿਧਾਨ ਚੰਦਰ ਨੇ ਹੋਰ ਦੱਸਿਆ ਕਿ ਕੋਰੋਨਾ ਮਰੀਜ਼ਾਂ ਨੂੰ ਵੱਖ ਕਮਰੇ ‘ਚ ਰੱਖਿਆ ਜਾਵੇ ਅਤੇ ਉਸ ਕਮਰੇ ‘ਚ ਹਵਾਦਾਰੀ ਜ਼ਰੂਰ ਹੋਵੇ। ਕਮਰੇ ‘ਚ ਖਿੜਕੀਆਂ ਜ਼ਰੂਰ ਹੋਣ।ਘਰ ਵਿੱਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ।ਮਰੀਜ਼ ਨੂੰ ਮੈਡੀਕਲ ਮਾਸਕ ਹੀ ਦੇਣਾ ਚਾਹੀਦਾ ਹੈ । ਮਰੀਜ਼ ਦੇ ਖੰਘਣ ਜਾਂ ਛਿੱਕਣ ਤੋਂ ਬਾਅਦ ਟਿਸ਼ੂ ਨੂੰ ਸੁੱਟ ਦੇਣਾ ਚਾਹੀਦਾ ਹੈ। ઠ
ਇਸ ਦੌਰਾਨ ਬਾਹਰਲੇ ਲੋਕਾਂ ਨਾਲ ਸੰਪਰਕ ਘੱਟ ਤੋਂ ਘੱਟ ਹੋਵੇ। 1 ਮੀਟਰ ਦੇ ਦਾਅਰੇ ‘ਚ ਕਿਸੇ ਦੀ ਮੌਜੂਦਗੀ ਵੇਲੇ ਮਰੀਜ਼ ਨੂੰ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ।ਉਨ੍ਹਾਂ ਹੋਰ ਦੱਸਿਆ ਕਿ ਮਰੀਜ਼ ਦਾ ਧਿਆਨ ਰੱਖਣ ਵਾਲੇ ਨੂੰ ਆਪਣਾ ਬਚਾਅ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹੱਥ ਵਾਰ-ਵਾਰ ਧੋਂਦੇ ਰਹਿਦਾ ਚਾਹੀਦਾ ਹੈ। ਜੇਕਰ ਬੁਖ਼ਾਰ ਹੋਵੇ ਤਾਂ ਮਰੀਜ਼ ਪੈਰਾਸੀਟਾਮੋਲ ਲੈ ਸਕਦੇ। ਡਾਕਟਰਾਂ ਦੀ ਹਦਾਇਤ ਤੋਂ ਬਿਨਾਂ ਕਿਸੇ ਹੋਰ ਐਂਟੀਬਾਓਟਿਕ ਦੀ ਵਰਤੋ ਨਾ ਕੀਤੀ ਜਾਵੇ।ਜੇਕਰ ਕੋਈ ਮਰੀਜ਼ ਹੋਰ ਬਿਮਾਰੀਆਂ ਜਿਵੇਂ ਡਾਇਬੀਟੀਜ਼ ਜਾਂ ਹਾਈਪਰਟੈਂਸ਼ਨ ਆਦਿ ਦੀ ਦਵਾਈ ਲੈਂਦਾ ਹੈ ਤਾਂ ਉਸ ਮਰੀਜ ਨੂੰ ਉਹ ਦਵਾਈ ਲੈਂਦੇ ਰਹਿਣਾ ਚਾਹੀਦਾ ਹੈ।
ਮਰੀਜ਼ ਆਪਣੇ ਅੰਦਰ ਨਮੀ ਦੀ ਮਾਤਰਾ ਬਾਰੇ ਪੂਰਾ ਧਿਆਨ ਰੱਖੇ। ਉਸ ਨੂੰ ਚੰਗਾ ਪੋਸ਼ਟਿਕ ਖਾਣਾ ਅਤੇ ਚੰਗਾ ਤਰਲ ਪਦਾਰਥ ਪੀਣਾ ਚਾਹੀਦਾ ਹੈ। ਜਦੋਂ ਆਰਾਮ ਕਰਨ ਦੀ ਜ਼ਰੂਰਤ ਹੋਵੇ, ਪੂਰਾ ਆਰਾਮ ਕੀਤਾ ਜਾਵੇ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੁੰਦੀ ਹੈ ਤਾਂ ਡਾਕਟਰ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ। ਆਪਣੀ ਪਹਿਲਾ ਤੋ ਨਿਰਧਾਰਤ ਸਮਾ ਸਾਰਨੀ ਵਿਚ ਵਾਪਸੀ ਹੌਲੀ-ਹੌਲੀ ਕੀਤੀ ਜਾਵੇ। ਮਰੀਜ਼ ਦੀ ਮਾਨਸਿਕ ਸਥਿਤੀ ਦਾ ਵੀ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਸ ਦੀਆਂ ਜ਼ਰੂਰਤਾਂ ਅਤੇ ਖਦਸ਼ਿਆਂ ਨੂੰ ਧਿਆਨ ਨਾਲ ਸੁਣਿਆ ਜਾਣਾ ਚਾਹੀਦਾ ਹੈ। ਮਰੀਜ਼ ਦੇ ਕੁਝ ਵਿਸ਼ੇਸ ਲੱਛਣਾਂ ਨੂੰ ਵਾਰ-ਵਾਰ ਪਰਖਿਆ ਜਾਵੇ, ਜਿਵੇਂ ਕਿ ਛਾਦੀ ‘ਚ ਦਰਦ, ਸਾਹ ਲੈਣ ‘ਚ ਮੁਸ਼ਕਲ, ਦਿਲ ਦੀ ਤੇਜ਼ ਰਫ਼ਤਾਰ, ਧੜਕਨ, ਮਾਨਸਿਕ ਸਥਿਤੀ ਆਦਿ ਤੇ ਨਜਰ ਰੱਖੀ ਜਾਵੇ। ਮਰੀਜ਼ ਦਾ ਆਕਸੀਜਨ ਲੈਵਲ ਵਾਰ-ਵਾਰ ਚੈੱਕ ਕੀਤਾ ਜਾਵੇ । ਐਮਰਜੈਂਸੀ ਦੇ ਹਾਲਾਤਾਂ ਵਿੱਚ 104 ਮੈਡੀਕਲ ਹੈਲਪ ਲਾਈਨ ਨੰਬਰ ਤੇ ਸੰਪਰਕ ਕੀਤਾ ਜਾਵੇ ।
Home ਪੰਜਾਬ ਸ੍ਰੀ ਅਨੰਦਪੁਰ ਸਾਹਿਬ ਘਰਾਂ ਵਿੱਚ ਇਕਾਂਤਵਾਸ ਕੀਤੇ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਲਈ ਜ਼ਰੂਰੀ ਨੁਕਤੇ: ਡਾ: ਵਿਧਾਨ...

English





