ਘਰੇਲੂ ਉਦਯੋਗ ਨੂੰ ਉਤਸਾਹਿਤ ਕਰਨਾ ਸਵੈ ਸਹਾਇਤਾ ਸਮੂਹ ਦਾ ਸਲਾਘਾਯੋਗ ਉਪਰਾਲਾ : ਡਿਪਟੀ ਕਮਿਸ਼ਨਰ

ਘਰੇਲੂ ਉਦਯੋਗ ਨੂੰ ਉਤਸਾਹਿਤ ਕਰਨਾ ਸਵੈ ਸਹਾਇਤਾ ਸਮੂਹ ਦਾ ਸਲਾਘਾਯੋਗ ਉਪਰਾਲਾ : ਡਿਪਟੀ ਕਮਿਸ਼ਨਰ

—-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਦੀਵਾਲੀ ਮੌਕੇ ਲਗਾਈ ਗਈ ਪ੍ਰਦਰਸ਼ਨੀ

ਫਾਜ਼ਿਲਕਾ 21 ਅਕਤੂਬਰ:

ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹ ਦੁਆਰਾ ਹਥਦਸਤੀ ਨਾਲ ਤਿਆਰੀ ਕੀਤੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦੇਸ਼ ਘਰੇਲੂ ਉਦਯੋਗ ਨੂੰ ਉਤਸਾਹਿਤ ਕਰਨਾ ਹੈ । ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਮੂਹ ਸੈਲਫ ਹੈਲਪ ਗਰੁੱਪਾਂ ਦੀ ਸ਼ਲਾਘਾਂ ਕੀਤੀ ਤੇ ਹਥਦਸਤੀ ਬਣੀਆਂ ਵਸਤਾਂ ਨੂੰ ਮੁੜ ਤੋਂ ਵਿਕਸਤ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹ ਦੁਆਰਾ ਵਧੀਆ ਕਾਰਗੁਜਾਰੀ ਨਿਭਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਪੁਰਾਤਨ ਸਭਿਆਚਾਰ ਨੂੰ ਮੁੜ ਤੋਂ ਸੁਰਜੀਤ ਕਰਦੇ ਹੋਏ ਹੱਥੀ ਤਿਆਰ ਕੀਤੇ ਜਾਣ ਵਾਲੇ ਸਮਾਨ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਸਕਿੱਲ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਘਰੇਲੂ ਉਦਯੋਗ ਨੂੰ ਉਤਸਾਹਿਤ ਕਰਨ ਹਿੱਤ ਲਾਹੇਵੰਦ ਸਾਬਿਤ ਹੋਵੇਗੀ।

ਉਨ੍ਹਾਂ ਹੱਥੀ ਵਸਤਾਂ ਤਿਆਰ ਕਰਨ ਵਾਲੇ ਨੁਮਾਇੰਦਿਆਂ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਹੱਥੀ ਬਣੀਆਂ ਵਸਤੂਆਂ ਦੀ ਖਰੀਦ ਕੀਤੀ ਜਾਵੇ। ਉਨ੍ਹਾਂ ਖੁਦ ਵੀ ਇਸ ਪ੍ਰਦਰਸ਼ਨੀ ਦੌਰਾਨ ਸਵੈ ਸਹਾਇਤਾ ਸਮੂਹ ਦੁਆਰਾ ਹਥਦਸਤੀ ਨਾਲ ਤਿਆਰੀ ਕੀਤੀਆਂ ਵਸਤੂਆਂ ਦੀ ਖਰੀਦ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਇਸ ਮੌਕੇ ਸਜਾਵਟ ਨਾਲ ਸਬੰਧਤ ਵਸਤਾਂ, ਫੁਲਕਾਰੀ, ਦੀਵੇ, ਮਿਠਾਈ, ਆਚਾਰ, ਮਸਾਲੇ, ਦਾਲਾਂ, ਵੂਲਨ ਦੀਆਂ ਆਈਟਮਾਂ, ਪਖੀਆਂ, ਹਥਾਂ ਦੀ ਕੜਾਈ ਵਾਲੇ ਸੂਟ, ਚਪਾਤੀ ਬਾਕਸ, ਸਰਪੋਸ ਆਦਿ ਹੋਰ ਹੱਥ ਨਾਲ ਬਣੀਆਂ ਵੱਖ-ਵੱਖ ਵਸਤਾਂ ਇਸ ਪ੍ਰਦਰਸ਼ਨੀ ਦਾ ਖਿਚ ਦਾ ਕੇਂਦਰ ਰਹੀਆਂ।

ਇਸ ਮੌਕੇ ਸਹਾਇਕ ਕਮਿਸ਼ਨਰ ਸ. ਮਨਜੀਤ ਸਿੰਘ ਔਲਖ, ਸੁਪਰਡੈਂਟ ਪ੍ਰਦੀਪ ਗਖੜ, ਸ੍ਰੀ ਵਿਜੈ ਪਾਲ, ਜ਼ਿਲ੍ਹਾ ਇੰਚਾਰਜ ਮੈਡਮ ਨਵਨੀਤ ਕੌਰ ਤੇ ਸਮੂਹ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦਾ ਸਟਾਫ ਆਦਿ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।