ਰਾਜ ਪੱਧਰੀ ਰੋਜ਼ਗਾਰ ਮੇਲਿਆਂ ਵਿਚ ਸ਼ਿਰਕਤ ਕਰਨ ਵਾਲੇ ਪ੍ਰਾਰਥੀ 14 ਸਤੰਬਰ ਤਕ ਵੈਬਸਾਈਟ www.pgrkam.com ਉੱਪਰ ਆਪਣੀ ਰਜਿਸ਼ਟਰੇਸ਼ਨ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ ਸੰਧੂ
ਗੁਰਦਾਸਪੁਰ, 12 ਸਤੰਬਰ ( ) ਪੰਜਾਬ ਸਰਕਾਰ ਵਲੋਂ ਘਰ ਘਰ ਰੋਜਗਾਰ ਸਕੀਮ ਤਹਿਤ ਮਿਤੀ 24 ਸਤੰਬਰ ਤੋਂ 30 ਸਤੰਬਰ 2020 ਤੱਕ ਹਰ ਜਿਲ•ੇ ਵਿੱਚ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਜਾਣੇ ਹਨ ਜਿਹਨਾਂ ਵਿੱਚ ਵੱਖ ਵੱਖ ਕੰਪਨੀਆ ਵਲੋਂ 90,000 ਅਸਾਮੀਆ ਲਈ ਬੇਰੁਜਗਾਰ ਪ੍ਰਾਰਥੀਆ ਦੀ ਚੋਣ ਕੀਤੀ ਜਾਣੀ ਹੈ। 8ਵੀ, 10ਵੀ, 12ਵੀ, ਗ੍ਰੈਜੂਏਟ, ਪੋਸਟ ਗ੍ਰੈਜੂਏਟ, ਅਤੇ ਆਈ.ਟੀ.ਆਈ/ਡਿਪਲੋਮਾ ਪਾਸ ਪ੍ਰਾਰਥੀ ਇਹਨਾਂ ਅਸਾਮੀਆ ਲਈ ਇੰਟਰਵਿਊ ਦੇ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ (ਜ) ਸ. ਤੇਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਜਿਲ•ਾ ਗੁਰਦਾਸਪੁਰ ਵਿਖੇ ਇਹ ਰਾਜ ਪੱਧਰੀ ਮੇਲੇ ਮਿਤੀ 24.09.2020 ਨੂੰ ਗੋਲਡਨ ਕਾਲਜ ਆਫ ਇੰਜ: ਅਤੇ ਟੈਕਨਾਲੋਜੀ ਗੁਰਦਾਸਪੁਰ, ਮਿਤੀ 25.09.2020 ਨੂੰ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ, ਮਿਤੀ 28.09.2020 ਨੂੰ ਐਸ.ਐਸ.ਐਮ ਕਾਲਜ ਦੀਨਾਨਗਰ, ਮਿਤੀ 29.09.2020 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਡੇਰਾ ਬਾਬਾ ਨਾਨਕ ਅਤੇ ਮਿਤੀ 30.09.2020 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਹਰਚੋਵਾਲ ਵਿਖੇ ਲਗਾਏ ਜਾ ਰਹੇ ਹਨ । ਇਹਨਾਂ ਰੋਜਗਾਰ ਮੇਲਿਆ ਵਿਚ 3000 ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਇਆ ਜਾਣਾ ਹੈ।
ਉਨਾਂ ਦੱਸਿਆ ਕਿ ਰਾਜ ਪੱਧਰੀ ਰੋਜਗਾਰ ਮੇਲਿਆ ਵਿੱਚ ਭਾਗ ਲੈਣ ਲਈ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜਗਾਰ ਵਿਭਾਗ ਵਲੋਂ www.pgrkam.com ਵੈਬਸਾਈਟ ਤੇ ਸਤੰਬਰ 2020 ਮੇਲਿਆ ਸਬੰਧੀ ਇੱਕ ਲਿੰਕ ਜਾਰੀ ਕੀਤਾ ਗਿਆ ਹੈ ਜਿਸ ਤੇ ਬੇਰੁਜਗਾਰ ਪ੍ਰਾਰਥੀਆ ਦਾ ਰਜਿਸਟਰ ਕਰਨਾ ਲਾਜਮੀ ਹੈ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਮਨਪਸੰਦ ਕੰਪਨੀ ਵਿੱਚ ਇੰਟਰਵਿਊ ਦਿਵਾਉਣ ਲਈ ਟੈਲੀਫੋਨਿਕ ਇੰਟਰਵਿਊ ਦਾ ਪ੍ਰਬੰਧ ਕੀਤਾ ਜਾ ਸਕੇ । ਇਸ ਵੈਬਸਾਈਟ ਤੇ ਰਜਿਸਟਰਡ ਕਰਨ ਦੀ ਆਖਰੀ ਮਿਤੀ 14.09.2020 ਹੈ ।
ਵਧੀਕ ਡਿਪਟੀ ਕਮਿਸ਼ਨਰ ਨੇ ਰੋਜਗਾਰ ਮੇਲਿਆ ਵਿੱਚ ਭਾਗ ਲੈਣ ਦੇ ਚਾਹਵਾਨ ਬੱਚਿਆ ਨੂੰ ਅਪੀਲ ਕੀਤੀ ਕਿ ਬੇਰੁਜਗਾਰ ਨੌਜਵਾਨ ਜੋ ਪਹਿਲਾਂ ਹੀ ਇਸ ਵੈਬਸਾਈਟ ਤੇ ਰਜਿਸਟਰਡ ਹਨ, ਉਹ www.pgrkam.com ਵੈਬਸਾਈਟ ਤੇ ਜਾ ਕੇ ਸਟੇਟ ਲੈਵਲ ਰੋਜਗਾਰ ਮੇਲਾ “ ਵਾਲੇ ਲਿੰਕ ਤੇ ਕਲਿੱਕ ਕਰਕੇ ਸਤਬੰਰ ਮੇਲਿਆ ਵਿੱਚ ਭਾਗ ਲੈਣ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਤਾਂ ਜੋ ਵੱਧ ਤੋਂ ਵੱਧ ਬੱਚਿਆ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇ ਅਤੇ ਨਾਲ ਹੀ ਉਹਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਬੱਚੇ ਰੋਜਗਾਰ ਮੇਲੇ ਵਾਲੇ ਦਿਨ ਮੂੰਹ ਤੇ ਮਾਸਕ ਜਰੂਰ ਪਾਉਣ । ਰੋਜਗਾਰ ਮੇਲੇ ਵਾਲੀ ਜਗ•ਾ ਤੇ ਥਰਮਲ ਸਕੈਨਰ ਅਤੇ ਸੈਨੀਟਾਈਜਰ ਦਾ ਪ੍ਰਬੰਧ ਕੀਤਾ ਜਾਵੇਗਾ ।

English






