ਚੇਅਰਮੈਨ ਚੀਮਾ ਵਲੋਂ ਕੋਰੋਨਾ ਟੀਕਾਕਰਨ ਮੁਹਿੰਮ ਦਾ ਜ਼ਮੀਨੀ ਪੱਧਰ ’ਤੇ ਲਿਆ ਗਿਆ ਜਾਇਜ਼ਾ

ਪ੍ਰਾਇਮਰੀ ਹੈਲਥ ਸੈਂਟਰ ਪੱਧਰ ਤੇ ਟੀਕਾਕਰਨ ਨੂੰ ਦਿੱਤੀ ਮਨਜੂਰੀ

ਚੇਅਰਮੈਨ ਚੀਮਾ ਵੱਲੋ ਕੋਵਿਡ-19 ਵੈਕਸੀਨ ਦੇ ਸਬੰਧ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁ, 16  ਮਾਰਚ  (       ) ਕੋਰੋਨਾ ਮਹਾਂਮਾਰੀ ਦੋਰਾਨ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਅਮਰਦੀਪ ਸਿੰਘ ਨੇ ਜ਼ਿਲੇ ਗੁਰਦਾਸਪੁਰ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ, ਜੋ ਕਮਿਊਨਿਟੀ ਹੈਲਥ ਸੈਂਟਰਜ਼ ਤੇ ਪ੍ਰਾਇਮਰੀ ਹੈਲਥ ਸੈਂਟਰ ਦੇ ਇੰਚਾਰਜ ਹਨ ਤੇ ਜਿਲਾ ਪੱਧਰ ਤੇ ਪ੍ਰੋਗਰਾਮ ਅਫਸਰਾਂ ਨਾਲ ਸਿਵਲ ਸਰਜਨ ਗੁਰਦਾਸਪੁਰ ਦੇ ਦਫਤਰ ਵਿਚ ਹੰਗਾਮੀ ਮੀਟਿੰਗ ਕੀਤੀ ਤੇ ਇਸ ਵਿਸ਼ਵ ਵਿਆਪੀ ਮਹਾਂਮਾਰੀ ਨੂੰ ਇਸ ਸੰਗਠਿਤ ਮੁਹਿੰਮ ਰਾਹੀ ਨਜਿੱਠਣ ਲਈ ਜਰੂਰ ਦਿਸ਼ਾ-ਨਿਰੇਦਸ਼ ਜਾਰੀ ਕੀਤੇ।

ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਵਿਜੈ ਕੁਮਾਰ  ਨੇ ਚੇਅਰਮੈਨ ਚੀਮਾਂ ਨੂੰ ਕੋਵਿਡ-19 ਦੇ ਸਬੰਧ ਵਿਚ ਹੈੱਡਕੁਆਟਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਬਾਰੇ ਜਾਣਕਾਰੀ ਦਿੱਤੀ ਗਈ ਤੇ ਡਿਪਟੀ ਮੈਡੀਕਲ ਕਮਿਸ਼ਨਰ ਵਲੋਂ ਆਪਣੇ ਅਧਿਕਾਰ ਖੇਤਰ ਨਾਲ ਸਬੰਧਤ ਕਾਰਵਾਈ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ ਗਈ।

ਇਸ ਮੌਕੇ ਚੇਅਰਮੈਨ ਚੀਮਾ ਨੇ ਵਿਭਾਗੀ ਅਮਲੇ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਪ੍ਰਚਾਰ ਮਾਧਿਆਮ ਰਾਹੀਂ ਕੋਰੋਨਾ ਬਚਾਓ ਟੀਕਾਕਰਨ ਨੂੰ ਉਤਸ਼ਾਹਤ ਕਰਨ ਤੇ ਇਸ ਕੰਮ ਵਿਚ ਤੇਜ਼ੀ ਲਿਆਉਣ ਅਤੇ ਪ੍ਰਾਇਮਰੀ ਹੈਲਥ ਸੈਂਟਰ ਦੇ ਪੱਧਰ ਤੇ ਇਸ ਟੀਕਾਕਰਨ ਨੂੰ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਹੀਲਾ ਵਰਤਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਇਸ ਮੌਕੇ ਉਨਾਂ ਸਤਕੋਹਾ ਅਤੇ ਸੋਹਲ ਪਿੰਡਾਂ ਜਿਨਾਂ ਨੂੰ ਕੋਰੋਨਾ ਜ਼ੋਨ ਘੋਸ਼ਿਤਕੀਤਾ  ਗਿਆ ਹੈ  ਇਸ ਵਿਚ ਸ਼ਖਤੀ ਨਾਲ ਹਦਾਇਤਾਂ  ਦੀ ਪਾਲਣਾ ਕਰਵਾਈ  ਜਾਵੇ । ਕੋਵਿਡ-19ਅਧੀਨ ਕੋਰੋਨਾ ਪ੍ਰਾਜਟਿਵ ਕੇਸਾਂ ਦੇ ਰਿਸ਼ਤੇਦਾਰਾਂ ਦੀ ਸੂਚੀ ਬਣਾ ਕੇ  ਕੋਰੋਨਾਂ ਟੈਸਟ ਕਰਵਾਇਆ ਜਾਵੇ ।  ਹਰੇਕ ਸਿਹਤ ਸੰਸਥਾਵਾਂ  ਦੀਆਂ ਇਮਾਰਤਾਂ  ਦੀ  ਮੁਰਮੰਤ ਅਤੇ  ਸਫਾਈ ਦਾ ਖਾਸ  ਧਿਆਨ  ਰੱਖਿਆ ਜਾਵੇ।

ਚੇਅਰਮੈਨ ਚੀਮਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਸਰਬੱਤ ਸਿਹਤ ਬੀਮਾ ਯੋਜਨਾ’ ਅਧੀਨ ਲਾਭਪਾਤਰੀਆਂ ਦੇ ਈ-ਕਾਰਡ ਬਣਾਏ ਜਾ ਰਹੇ ਹਨ, ਜਿਸ ਤਹਿਤ ਲਾਭਪਾਤਰੀ 5 ਲੱਖ ਰੁਪਏ ਤਕ ਦਾ ਨਗਦ ਰਹਿਤ ਇਲਾਜ ਕਰਵਾ ਸਕਦਾ ਹੈ। ਉਨਾਂ ਇਸ ਸਬੰਧ ਵਿਚ ਸਿਹਤ ਅਧਿਕਾਰੀਆਂ ਨੂੰ ਲਾਭਪਾਤਰੀਆਂ ਦੇ ਵੱਧ ਤੋਂ ਵੱਧ ਕਾਰਡ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਲਾਭਪਾਤਰੀ ਸਰਕਾਰ ਵਲੋਂ ਦਿੱਤੀ ਗਈ ਸਹੂਲਤ ਦਾ ਲਾਭ ਉਠਾ ਸਕਣ।

ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ-19 ਦੀਆਂ ਸਾਵਧਾਨੀਆਂ ਜਰੂਰ ਅਪਣਾਉਣ।  ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਘੱਟੋ ਘੱਟ 40 ਸੈਕਿੰਡ ਤੱਕ  ਸਾਬਣ-ਪਾਣੀ ਨਾਲ  ਹੱਥ  ਧੋਤੇ ਜਾਣ ।

 ਇਸ ਮੌਕੇ ਐਸ.ਐਮ ਓ ਬਟਾਲਾ, ਨੌਸ਼ਹਿਰਾ ਮੱਝਾ ਸਿੰਘ, ਕਾਦੀਆਂ , ਭਾਮ, ਰਣਜੀਤ ਬਾਗ, ਦੀਨਾ ਨਗਰ, ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ, ਕਲਾਨੋਰ, ਧਾਰੀਵਾਲ ਤੇ ਭੈਣੀ ਮੀਆਂ ਖਾਂ ਆਦਿ ਨੇ ਚੇਅਰਮੈਨ ਚੀਮਾ ਦੇ ਆਪ ਮੂਹਰਲੀ ਕਤਾਰ ਵਿਚ ਹੋ ਕੇ ਸਿਹਤ ਵਿਭਾਗ ਦੇ ਵਰਕਰਾਂ ਤੇ ਅਧਿਕਾਰੀਆਂ ਦਾ ਜ਼ਮੀਨੀ ਪੱਧਰ ਤੇ ਪੁਹੰਚ ਕੇ ਹੌਂਸਲਾ ਅਫਜ਼ਾਈ ਕਰਨ ਲਈ ਧੰਨਵਾਦ ਕੀਤਾ ਗਿਆ।

ਮੀਟਿੰਗ ਵਿਚ ਸਹਾਇਕ  ਸਿਵਲ ਸਰਜਨ ਡਾ.ਭਾਰਤ ਭੂਸ਼ਨ,  ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਰਵਿੰਦਰ ਕੁਮਾਰ ਮਨਚੰਦਾ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਰੋਮੀ ਰਾਜਾ, ਡਾ. ਚੇਤਨਾ ਐਸ.ਐਮ.ਓ, ਡਾ.ਅੰਕੁਰ,  ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ  ਗੁਰਿੰਦਰ ਕੌਰ ਹਾਜ਼ਰ ਸਨ।