ਲੁਧਿਆਣਾ, 21 ਜੂਨ 2025
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ, ਨੈਸ਼ਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਵੱਲੋ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਅਤੇ ਮਾਣਯੋਗ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਣਯੋਗ ਸ੍ਰੀਮਤੀ ਸੁਮਿਤ ਸੱਭਰਵਾਲ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਾਰੀ ਹੁਕਮਾਂ ਤਹਿਤ ਦਫਤਰ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਅੱਜ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
ਇਸ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ੍ਰੀ ਬਰਿੰਦਰ ਸਿੰਘ ਰਮਾਣਾ, ਏ.ਐੱਸ.ਜੇ, ਅਤੇ ਸ੍ਰੀ ਜਗਦੀਪ ਸੂਦ, ਏ.ਐੱਸ.ਜੇ, ਸ੍ਰੀਮਤੀ ਸੁਮਿਤ ਸੱਭਰਵਾਲ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀਮਤੀ ਈਸ਼ਾ ਗੋਇਲ, ਜੇ.ਐੱਮ.ਆਈ.ਸੀ, ਸ੍ਰੀ ਗੁਰਦੇਵ ਸਿੰਘ, ਜੇ.ਐੱਮ.ਆਈ.ਸੀ, ਸ੍ਰੀ ਅਮਿਤ ਬਕਸ਼ੀ, ਜੇ.ਐੱਮ.ਆਈ.ਸੀ, ਸ੍ਰੀ ਮਾਨਵ ਗਰਗ, ਜੇ.ਐੱਮ.ਆਈ.ਸੀ, ਸ੍ਰੀਮਤੀ ਰੂਪਾ ਚੌਧਰੀ, ਜੇ.ਐੱਮ.ਆਈ.ਸੀ, ਸ੍ਰੀਮਤੀ ਚੰਦਨ, ਜੇ.ਐੱਮ.ਆਈ.ਸੀ ਅਤੇ ਸ੍ਰੀ ਵਰਿੰਦਰਜੀਤ ਸਿੰਘ ਰੰਧਾਵਾ, ਚੀਫ ਲੀਗਲ ਏਡ, ਸ੍ਰੀਮਤੀ ਮਨਦੀਪ ਕੌਰ, ਐਡਵੋਕੇਟ ਅਤੇ ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਤੇ ਕੋਰਟ ਦੇ ਸਟਾਫ ਵੱਲੋ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ ਗਈ
ਇਸ ਮੌਕੇ ‘ਐਵਰੈਸਟ ਯੋਗਾ ਇੰਸੀਚਿਊਟ’ ਵੱਲੋਂ ਸ੍ਰੀ ਅਜੇ ਕੁਮਾਰ, ਯੋਗਾ ਮੁੱਖ ਟ੍ਰੇਨਰ ਅਤੇ ਮਿਸ. ਸਪਨਾ, ਯੋਗਾ ਟ੍ਰੇਨਰ ਵੱਲੋਂ ਯੋਗਾ ਕਰਵਾਇਆ ਗਿਆ ਅਤੇ “ਇੱਕ ਧਰਤੀ, ਇੱਕ ਸਿਹਤ ਲਈ ਯੋਗ” ਥੀਮ ਦਾ ਸੁਨੇਹਾ ਦਿੱਤਾ। ਯੋਗਾ ਟ੍ਰੇਨਰਾਂ ਵੱਲੋਂ ਯੋਗ ਕਰਨ ਨਾਲ ਸਿਹਤ ਸਬੰਧੀ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ ਗਿਆ ਅਤੇ ਮੁੱਖ ਸਕੱਤਰ ਸ੍ਰੀਮਤੀ ਸੁਮਿਤ ਸੱਭਰਵਾਲ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਯੋਗਾ ਕਰਨ ਨਾਲ ਦਿਮਾਗ ਅਤੇ ਸਿਹਤ ਦੀ ਤੰਦਰੁਸਤੀ ਬਾਰੇ ਦੱਸਿਆ ਅਤੇ ਯੋਗ ਨੂੰ ਜ਼ਿੰਦਗੀ ਦਾ ਮੁੱਖ ਹਿੱਸਾ ਬਣਾਉਣ ਸਬੰਧੀ ਸੁਝਾਅ ਦਿੱਤੇ ਅਤੇ ਦੱਸਿਆ ਕਿ ਯੋਗਾ ਨਾਲ ਲੰਮੀ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ।

English






